- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੀਮਾ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ’ਚ ਮੈਸਰਜ਼ ਗੁਰੂਜੀ ਫੀਡਸ ਦੀ ਜਾਇਦਾਦ ਦੀ ਨਿਲਾਮੀ 27 ਜੁਲਾਈ 2026 ਲਈ ਨਿਰਧਾਰਿਤ ਕੀਤੀ ਗਈ ਸੀ, ਜਿਸ 'ਤੇ 57.78 ਲੱਖ ਰੁਪਏ ਦਾ ਟੈਕਸ ਬਕਾਇਆ ਸੀ। ਡੀਲਰ ਨੇ ਓ.ਟੀ.ਐੱਸ. ਸਕੀਮ ਦੇ ਲਾਭਕਾਰੀ ਨਿਯਮਾਂ ਦਾ ਲਾਭ ਲੈਣ ਲਈ 18.46 ਲੱਖ ਰੁਪਏ ਜਮ੍ਹਾਂ ਕਰਵਾਏ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਕਰ ਵਿਭਾਗ ਨੇ ਪਟਿਆਲਾ ’ਚ ਜਾਇਦਾਦ ਨਿਲਾਮੀ ਰਾਹੀਂ ਵੈਲਿਊ ਐਡਿਡ ਟੈਕਸ (ਵੈਟ) ਦੇ ਬਕਾਏ ਵਸੂਲਣ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਪ੍ਰਕਿਰਿਆ ’ਚ 1.21 ਕਰੋੜ ਰੁਪਏ ਵਸੂਲੇ ਗਏ ਹਨ, ਜਦਕਿ ਯਕਮੁਸ਼ਤ ਨਿਪਟਾਰਾ (ਓ.ਟੀ.ਐੱਸ.) ਸਕੀਮ ਤਹਿਤ 18.46 ਲੱਖ ਰੁਪਏ ਤੁਰੰਤ ਜਮ੍ਹਾਂ ਕਰਵਾਏ ਗਏ। ਵਿੱਤ ਕਰ ਤੇ ਆਬਕਾਰੀ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸਾਰੇ ਯੋਗ ਬਕਾਇਆਦਾਰ ਡੀਲਰਾਂ ਨੂੰ 31 ਜੁਲਾਈ ਦੀ ਅੰਤਿਮ ਮਿਤੀ ਤੋਂ ਪਹਿਲਾਂ ਆਪਣੇ ਬਕਾਏ ਨਿਪਟਾਉਣ ਦੀ ਅਪੀਲ ਕੀਤੀ ਹੈ, ਨਹੀਂ ਤਾਂ ਜਾਇਦਾਦ ਕੁਰਕੀ ਤੇ ਜਨਤਕ ਨਿਲਾਮੀ ਵਰਗੀਆਂ ਸਖ਼ਤ ਕਾਰਵਾਈਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਚੀਮਾ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ’ਚ ਮੈਸਰਜ਼ ਗੁਰੂਜੀ ਫੀਡਸ ਦੀ ਜਾਇਦਾਦ ਦੀ ਨਿਲਾਮੀ 27 ਜੁਲਾਈ 2026 ਲਈ ਨਿਰਧਾਰਿਤ ਕੀਤੀ ਗਈ ਸੀ, ਜਿਸ 'ਤੇ 57.78 ਲੱਖ ਰੁਪਏ ਦਾ ਟੈਕਸ ਬਕਾਇਆ ਸੀ। ਡੀਲਰ ਨੇ ਓ.ਟੀ.ਐੱਸ. ਸਕੀਮ ਦੇ ਲਾਭਕਾਰੀ ਨਿਯਮਾਂ ਦਾ ਲਾਭ ਲੈਣ ਲਈ 18.46 ਲੱਖ ਰੁਪਏ ਜਮ੍ਹਾਂ ਕਰਵਾਏ। ਵਿਭਾਗ ਨੇ ਮੈਸਰਜ਼ ਸਮਾਨਾ ਰੋਲਰ ਫਲੌਰ ਮਿੱਲ ਦੀ ਜਾਇਦਾਦ 1.21 ਕਰੋੜ ਰੁਪਏ ’ਚ ਨਿਲਾਮ ਕੀਤੀ, ਜੋ ਕਿ ਇਸ ਦੀ ਰਾਖਵੀਂ ਕੀਮਤ ਤੋਂ 46.69 ਲੱਖ ਰੁਪਏ ਵੱਧ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਓ.ਟੀ.ਐੱਸ. ਸਕੀਮ ਬਹੁਤ ਲਾਭਕਾਰੀ ਹੈ, ਪਰ ਮਿਆਦ ਲੰਘਣ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਾਰੇ ਯੋਗ ਬਕਾਇਆਦਾਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਨਿਰਧਾਰਿਤ ਮਿਤੀ ਤੱਕ ਆਪਣੇ ਬਕਾਏ ਅਦਾ ਕਰਨ ’ਚ ਅਸਫ਼ਲ ਰਹਿੰਦੇ ਹਨ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।