Shiromani Akali Dal: ਅਕਾਲੀ ਦਲ ਨੇ ਮਹਿਲਾ ਵਿੰਗ ਨੂੰ ਕੀਤਾ ਮਜ਼ਬੂਤ; ਸੁਖਬੀਰ ਬਾਦਲ ਨੇ ਜਾਰੀ ਕੀਤੀ ਇਸਤਰੀ ਅਕਾਲੀ ਦਲ ਦੀ ਪਹਿਲੀ ਲਿਸਟ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।
Publish Date: Fri, 13 Nov 2026 01:40 PM (IST)
Updated Date: Fri, 13 Nov 2026 01:42 PM (IST)
ਜਾਸ, ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।
ਅੱਜ ਪਾਰਟੀ ਮੁੱਖ ਦਫ਼ਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ। ਇਸ ਵਿੱਚ ਮਿਹਨਤੀ ਤਜਰਬੇਕਾਰ ਤੇ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੀਆਂ ਮਹਿਲਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਵੱਖ-ਵੱਖ ਅਹੁਦਿਆਂ ’ਤੇ ਨਿਯੁਕਤ ਕੀਤੀਆਂ ਗਈਆਂ ਮਹਿਲਾਵਾਂ ਦੇ ਵੇਰਵੇ ਸਾਂਝੇ ਕੀਤੇ।
ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤੀਆਂ ਮਹਿਲਾਵਾਂ
ਇਸਤਰੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਬਣਾਈਆਂ ਗਈਆਂ ਮਹਿਲਾਵਾਂ ਵਿੱਚ ਬੀਬੀ ਕੰਚਨਪ੍ਰੀਤ ਕੌਰ ਤਰਨਤਾਰਨ, ਬੀਬੀ ਰਮਨਦੀਪ ਕੌਰ ਸ਼ੇਰੋਂ ਖਡੂਰ ਸਾਹਿਬ, ਬੀਬੀ ਪਰਮਜੀਤ ਕੌਰ ਵਿਰਕ ਸੰਗਰੂਰ, ਬੀਬੀ ਤਜਿੰਦਰ ਕੌਰ ਸੰਧੂ ਲੁਧਿਆਣਾ, ਬੀਬੀ ਕਸ਼ਮੀਰ ਕੌਰ ਗੁਰੂ ਹਰਸਹਾਏ, ਬੀਬੀ ਸ਼ਰਨਜੀਤ ਕੌਰ ਜਿੰਦਰ ਗੁਰਦਾਸਪੁਰ, ਬੀਬੀ ਕਿਰਨਦੀਪ ਕੌਰ ਕਾਦੀਆਂ ਲੁਧਿਆਣਾ, ਬੀਬੀ ਦਵਿੰਦਰ ਕੌਰ ਖਾਲਸਾ ਬਠਿੰਡਾ, ਬੀਬੀ ਪਾਲੋ ਕੌਰ ਮਲੋਟ ਅਤੇ ਬੀਬੀ ਅਮਰਜੀਤ ਕੌਰ ਸ਼ਾਮਲ ਹਨ।
ਮੀਤ ਪ੍ਰਧਾਨਾਂ ਦੀ ਸੂਚੀ ਇਸਤਰੀ ਅਕਾਲੀ ਦਲ ਦੀਆਂ ਮੀਤ ਪ੍ਰਧਾਨ ਨਿਯੁਕਤ ਕੀਤੀਆਂ ਗਈਆਂ ਮਹਿਲਾਵਾਂ ਵਿੱਚ ਬੀਬੀ ਰਾਜਿੰਦਰ ਕੌਰ ਬਠਿੰਡਾ, ਬੀਬੀ ਤੇਜ ਕੌਰ ਬਠਿੰਡਾ, ਬੀਬੀ ਬਲਜਿੰਦਰ ਕੌਰ ਕਪੂਰਥਲਾ, ਬੀਬੀ ਹਰਕਿਰਨਜੀਤ ਕੌਰ ਹੁਸ਼ਿਆਰਪੁਰ, ਬੀਬੀ ਪਵਨਦੀਪ ਕੌਰ ਗਿੱਲ ਲੁਧਿਆਣਾ, ਬੀਬੀ ਸਤਵੰਤ ਕੌਰ ਜਲੰਧਰ, ਬੀਬੀ ਦਲਜੀਤ ਕੌਰ ਪਠਾਨਕੋਟ, ਬੀਬੀ ਜਸਪ੍ਰੀਤ ਕੌਰ ਪਾਇਲ, ਬੀਬੀ ਕਰਮਦੀਪ ਕੌਰ ਢਿੱਲੋਂ ਅਬੋਹਰ, ਬੀਬੀ ਸ਼ੈਰੀ ਗੋਇਲ ਬਠਿੰਡਾ, ਬੀਬੀ ਹਰਮਨ ਸ਼ਰਮਾ ਬਠਿੰਡਾ, ਬੀਬੀ ਹਰਪ੍ਰੀਤ ਕੌਰ ਨਾਭਾ, ਬੀਬੀ ਬਲਜਿੰਦਰ ਕੌਰ ਕਲਮਾਂ ਰੋਪੜ ਅਤੇ ਬੀਬੀ ਜਸਵਿੰਦਰ ਕੌਰ ਜਲੰਧਰ ਸ਼ਾਮਲ ਹਨ।
ਰਚਨਾ ਉਬਰਾਵ ਜਨਰਲ ਸਕੱਤਰ ਨਿਯੁਕਤ ਬੀਬੀ ਰਚਨਾ ਉਬਰਾਵ ਨੂੰ ਇਸਤਰੀ ਅਕਾਲੀ ਦਲ ਦੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸਤਰੀ ਅਕਾਲੀ ਦਲ ਦੀਆਂ ਸਕੱਤਰ ਨਿਯੁਕਤ ਕੀਤੀਆਂ ਗਈਆਂ ਮਹਿਲਾਵਾਂ ਵਿੱਚ ਬੀਬੀ ਤਰਸੇਮ ਕੌਰ ਫਿਲੌਰ, ਬੀਬੀ ਦਲਜੀਤ ਕੌਰ ਲਹਿਰਾਗਾਗਾ, ਡਾ. ਸੰਦੀਪ ਕੌਰ ਲਹਿਰਾ, ਬੀਬੀ ਡਿੰਪੀ ਬਠਿੰਡਾ, ਸ੍ਰੀਮਤੀ ਨੀਤੀ ਤਲਵਾਰ ਹੁਸ਼ਿਆਰਪੁਰ, ਬੀਬੀ ਦਲਜੀਤ ਕੌਰ ਫਗਵਾੜਾ, ਬੀਬੀ ਬਲਵਿੰਦਰ ਕੌਰ ਜਲੰਧਰ, ਬੀਬੀ ਗੁਰਪ੍ਰੀਤ ਕੌਰ ਮੂਸਾ ਮਾਨਸਾ, ਬੀਬੀ ਮੀਰਾ ਕਪੂਰਥਲਾ, ਬੀਬੀ ਰਜਨੀ ਕਪੂਰਥਲਾ, ਬੀਬੀ ਚਰਨਜੀਤ ਕੌਰ ਸ਼ਾਮਪੁਰਾ ਰੋਪੜ ਅਤੇ ਬੀਬੀ ਹਰਸਿਮਰਨਜੀਤ ਕੌਰ ਮੋਹਾਲੀ ਸ਼ਾਮਲ ਹਨ।
ਸੰਯੁਕਤ ਸਕੱਤਰਾਂ ਦੀ ਵੀ ਕੀਤੀ ਨਿਯੁਕਤੀ ਇਸਤਰੀ ਅਕਾਲੀ ਦਲ ਦੀਆਂ ਸੰਯੁਕਤ ਸਕੱਤਰ ਨਿਯੁਕਤ ਕੀਤੀਆਂ ਗਈਆਂ ਮਹਿਲਾਵਾਂ ਵਿੱਚ ਬੀਬੀ ਸੰਤੋਸ਼ ਫਾਜ਼ਿਲਕਾ, ਬੀਬੀ ਕੰਵਲਜੀਤ ਕੌਰ ਬਾਮੂਵਾਲ ਭੁਲੱਥ, ਬੀਬੀ ਜਸਵੀਰ ਕੌਰ ਲਾਂਡੇ ਬਾਘਾਪੁਰਾਣਾ, ਬੀਬੀ ਜੋਗਿੰਦਰ ਕੌਰ ਸੁਜਾਨਪੁਰ, ਬੀਬੀ ਰਿਤਿਕਾ ਪਠਾਨਕੋਟ, ਬੀਬੀ ਰਾਣੀ ਧਾਲੀਵਾਲ ਲੁਧਿਆਣਾ ਅਤੇ ਬੀਬੀ ਰਮਨਦੀਪ ਕੌਰ ਲੁਧਿਆਣਾ ਸ਼ਾਮਲ ਹਨ।