
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਛੁੱਟੀ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਿਰ 'ਤੇ ਗੁਰੂ ਸਾਹਿਬਾਨ ਦਾ ਹੱਥ ਹੈ। ਪਹਿਲਾਂ ਵੀ ਉਨ੍ਹਾਂ 'ਤੇ ਹਮਲਾ ਹੋਇਆ ਸੀ ਪਰ ਉਹ ਨਾ ਤਾਂ ਕਦੇ ਡਰੇ ਹਨ ਤੇ ਨਾ ਕਦੇ ਡਰਨਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹਰ ਕੁਰਬਾਨੀ ਦੇ ਸਕਦਾ ਹੈ। ਉਨ੍ਹਾਂ ਲਈ ਪੰਜਾਬ ਦਾ ਭਾਈਚਾਰਾ ਸਭ ਤੋਂ ਪਹਿਲਾਂ ਹੈ।

ਵੈੱਬ ਡੈਸਕ, ਚੰਡੀਗੜ੍ਹ : ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਦਰਅਸਲ, ਸੁਖਬੀਰ ਬਾਦਲ ਬੀਤੇ ਦਿਨ ਨਾਂਦੇੜ ਵਿਖੇ ਗੁਰਦੁਆਰਾ ਮਾਤਾ ਸਾਹਿਬ ਕੌਰ ਵਿਖੇ ਨਤਮਸਤਕ ਹੋਣ ਤੋਂ ਬਾਅਦ ਹੋਏ ਹਮਲੇ 'ਚ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਦੀ ਬਾਂਹ 'ਤੇ ਸੱਟ ਲੱਗੀ ਸੀ। ਛੁੱਟੀ ਮਿਲਣ ਤੋਂ ਬਾਅਦ ਉਹ ਪਰਿਵਾਰ ਸਮੇਤ ਨਾਂਦੇੜ ਤੋਂ ਰਵਾਨਾ ਵੀ ਹੋ ਗਏ ਹਨ।
ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਿਰ 'ਤੇ ਗੁਰੂ ਸਾਹਿਬਾਨ ਦਾ ਹੱਥ ਹੈ। ਪਹਿਲਾਂ ਵੀ ਉਨ੍ਹਾਂ 'ਤੇ ਹਮਲਾ ਹੋਇਆ ਸੀ ਪਰ ਉਹ ਨਾ ਤਾਂ ਕਦੇ ਡਰੇ ਹਨ ਤੇ ਨਾ ਕਦੇ ਡਰਨਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਰ ਕੁਰਬਾਨੀ ਦੇ ਸਕਦਾ ਹੈ। ਉਨ੍ਹਾਂ ਲਈ ਪੰਜਾਬ ਦਾ ਭਾਈਚਾਰਾ ਸਭ ਤੋਂ ਪਹਿਲਾਂ ਹੈ।
#WATCH | Nanded, Maharashtra | On being attacked at a Gurdwara yesterday, Former Deputy CM of Punjab Sukhbir Singh Badal says, "Their mission is to take control of the situation in Punjab and disturb the peace, which, as President of Akali Dal, I will never allow... Both times… https://t.co/ppLqYkgvh7 pic.twitter.com/uAp9mCHTSS
— ANI (@ANI) August 14, 2026
ਸੁਖਬੀਰ ਬਾਦਲ 'ਤੇ ਵੀਰਵਾਰ ਨੂੰ ਮਹਾਰਾਸ਼ਟਰ ਦੇ ਨਾਂਦੇੜ 'ਚ ਹਮਲਾ ਹੋਇਆ ਸੀ। ਇਹ ਘਟਨਾ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ। ਉਨ੍ਹਾਂ ਦੇ ਹੱਥ 'ਤੇ ਸੱਟ ਲੱਗੀ ਹੈ ਤੇ ਉਨ੍ਹਾਂ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਘਟਨਾ ਸਮੇਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਉਨ੍ਹਾਂ ਨਾਲ ਮੌਜੂਦ ਸਨ। ਹਮਲੇ ਤੋਂ ਬਾਅਦ ਮੌਕੇ 'ਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਸੀ। ਰਿਪੋਰਟਾਂ ਅਨੁਸਾਰ, ਸੁਖਬੀਰ ਆਪਣੀ ਕਾਰ ਤੋਂ ਉਤਰ ਕੇ ਗੁਰਦੁਆਰਾ ਸਾਹਿਬ ਵਿਖੇ ਦਾਖਲ ਹੋਣ ਲਈ ਜਾ ਰਹੇ ਸਨ ਕਿ ਇਕ ਵਿਅਕਤੀ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਅਚਾਨਕ ਹੋਏ ਹਮਲੇ ਨੇ ਉੱਥੇ ਮੌਜੂਦ ਲੋਕਾਂ 'ਚ ਦਹਿਸ਼ਤ ਫੈਲਾ ਦਿੱਤੀ। ਸੁਖਬੀਰ ਬਾਦਲ ਦੇ ਨਾਲ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਸਥਿਤੀ ਨੂੰ ਕਾਬੂ ਕੀਤਾ ਤੇ ਹਮਲਾਵਰ ਨੂੰ ਵੀ ਫੜ ਲਿਆ ਸੀ।