ਸੁਖਬੀਰ ਬਾਦਲ ਵੱਲੋਂ ਹਰਿਆਣਾ 'ਚ ਅਕਾਲੀ ਦਲ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ, ਕਈ ਆਗੂਆਂ ਨੂੰ ਮਿਲੀਆਂ ਅਹਿਮ ਜ਼ਿੰਮੇਵਾਰੀਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਚੰਡੀਗੜ੍ਹ ਸਥਿਤ ਪਾਰਟੀ ਮੁੱਖ ਦਫ਼ਤਰ ਤੋਂ ਇਨ੍ਹਾਂ ਨਿਯੁਕਤੀਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅਮਰਜੀਤ ਸਿੰਘ ਮੰਗੀ (ਸਾਬਕਾ ਮੈਂਬਰ ਐੱਸਜੀਪੀਸੀ) ਨੂੰ ਹਰਿਆਣਾ ਸਟੇਟ ਅਕਾਲੀ ਦਲ ਦਾ ਸਰਪ੍ਰਸਤ ਬਣਾਇਆ ਗਿਆ ਹੈ। ਇਸੇ ਤਰ੍ਹਾਂ ਬਲਦੇਵ ਸਿੰਘ ਕੈਂਪਪੁਰ (ਮੈਂਬਰ ਐੱਸਜੀਪੀਸੀ) ਨੂੰ ਅਨੁਸ਼ਾਸਨੀ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਮਨਜੀਤ ਸਿੰਘ ਬੱਬੂ ਅਤੇ ਤਜਿੰਦਰਪਾਲ ਸਿੰਘ ਢਿੱਲੋਂ ਕੁਰੂਕਸ਼ੇਤਰ ਨੂੰ ਇਸ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ।
Publish Date: Mon, 16 Nov 2026 03:28 PM (IST)
Updated Date: Mon, 16 Nov 2026 03:30 PM (IST)
ਰੋਹਿਤ ਕੁਮਾਰ, ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰਿਆਣਾ ਵਿੱਚ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ। ਹਰਿਆਣਾ ਦੇ ਇੰਚਾਰਜ ਅਤੇ ਪਾਰਟੀ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਅਤੇ ਸੂਬਾ ਪ੍ਰਧਾਨ ਹਰਕੇਸ਼ ਸਿੰਘ ਮੋਹੜੀ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ। ਪਾਰਟੀ ਵੱਲੋਂ ਹਰਿਆਣਾ ਵਿੱਚ ਲੰਬੇ ਸਮੇਂ ਤੋਂ ਜਥੇਬੰਦੀ ਨਾਲ ਜੁੜੇ ਆਗੂਆਂ ਨੂੰ ਵੱਖ-ਵੱਖ ਅਹੁਦਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਚੰਡੀਗੜ੍ਹ ਸਥਿਤ ਪਾਰਟੀ ਮੁੱਖ ਦਫ਼ਤਰ ਤੋਂ ਇਨ੍ਹਾਂ ਨਿਯੁਕਤੀਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅਮਰਜੀਤ ਸਿੰਘ ਮੰਗੀ (ਸਾਬਕਾ ਮੈਂਬਰ ਐੱਸਜੀਪੀਸੀ) ਨੂੰ ਹਰਿਆਣਾ ਸਟੇਟ ਅਕਾਲੀ ਦਲ ਦਾ ਸਰਪ੍ਰਸਤ ਬਣਾਇਆ ਗਿਆ ਹੈ। ਇਸੇ ਤਰ੍ਹਾਂ ਬਲਦੇਵ ਸਿੰਘ ਕੈਂਪਪੁਰ (ਮੈਂਬਰ ਐੱਸਜੀਪੀਸੀ) ਨੂੰ ਅਨੁਸ਼ਾਸਨੀ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਮਨਜੀਤ ਸਿੰਘ ਬੱਬੂ ਅਤੇ ਤਜਿੰਦਰਪਾਲ ਸਿੰਘ ਢਿੱਲੋਂ ਕੁਰੂਕਸ਼ੇਤਰ ਨੂੰ ਇਸ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ।
ਮਨਜੀਤ ਕੌਰ (ਮੈਂਬਰ ਐੱਸਜੀਪੀਸੀ), ਯਮੁਨਾਨਗਰ ਅਤੇ ਗੁਰਦੀਪ ਸਿੰਘ ਭਾਨੋਖੇੜੀ (ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ) ਨੂੰ ਸੂਬੇ ਦੀ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਪ੍ਰਿਥੀਪਾਲ ਸਿੰਘ ਝੱਬਰ ਕੈਥਲ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਹਰਪਾਲ ਸਿੰਘ ਅਹਿਰਵਾਂ ਫਤਿਹਾਬਾਦ ਅਤੇ ਦਵਿੰਦਰ ਸਿੰਘ ਵਿਰਕ ਕਰਨਾਲ ਨੂੰ ਸੀਨੀਅਰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸੁਖਦੇਵ ਸਿੰਘ ਅੰਬਾਲਾ ਅਤੇ ਸੁਖਵਿੰਦਰ ਸਿੰਘ ਫਤਿਹਾਬਾਦ ਨੂੰ ਸੂਬੇ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ।
ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤੇ ਗਏ ਆਗੂਆਂ ਵਿੱਚ ਅਜੀਤ ਸਿੰਘ ਸੌਂਢਾਂ, ਜਥੇਦਾਰ ਅਮੀਰ ਸਿੰਘ ਕਰਨਾਲ, ਬਲਕਾਰ ਸਿੰਘ ਕਰਨਾਲ, ਜਰਨੈਲ ਸਿੰਘ ਬੋੜੀ, ਗੁਰਮੀਤ ਸਿੰਘ ਪੁਨੀਆ ਕੈਥਲ, ਗੁਰਨਾਮ ਸਿੰਘ ਗੋਰਾਇਆ ਕੈਥਲ ਅਤੇ ਬਲਜਿੰਦਰ ਸਿੰਘ ਚਡਿਆਲਾ ਸ਼ਾਮਲ ਹਨ।
ਪ੍ਰਤਾਪ ਸਿੰਘ ਸੌਕੜਾ, ਕੁਲਦੀਪ ਸਿੰਘ ਚੀਮਾ ਕੈਥਲ ਅਤੇ ਹਰਮਨਜੀਤ ਸਿੰਘ ਸੰਧੂ ਯਮੁਨਾਨਗਰ ਨੂੰ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ। ਅਜੈ ਨੀਲੋਖੇੜੀ ਕਰਨਾਲ ਅਤੇ ਕੁਲਵਿੰਦਰ ਸਿੰਘ ਫਤਿਹਾਬਾਦ ਨੂੰ ਸੰਯੁਕਤ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਸੁਖਜਿੰਦਰ ਸਿੰਘ ਮਸਾਣਾ ਨੂੰ ਸੂਬੇ ਦਾ ਖਜ਼ਾਨਚੀ ਅਤੇ ਜਤਿੰਦਰਪਾਲ ਸਿੰਘ ਲੱਕੀ ਅੰਬਾਲਾ ਨੂੰ ਪਾਰਟੀ ਦਾ ਬੁਲਾਰਾ ਬਣਾਇਆ ਗਿਆ ਹੈ। ਐਡਵੋਕੇਟ ਅਮਰਜੀਤ ਸਿੰਘ ਗਧੌਲਾ ਯਮੁਨਾਨਗਰ ਨੂੰ ਲੀਗਲ ਵਿੰਗ ਦਾ ਸੂਬਾ ਪ੍ਰਧਾਨ ਅਤੇ ਐਡਵੋਕੇਟ ਗੁਰਤੇਜ ਸਿੰਘ ਸੇਖੋਂ ਨੂੰ ਲੀਗਲ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਵਰਕਿੰਗ ਕਮੇਟੀ ਵਿੱਚ 28 ਆਗੂਆਂ ਨੂੰ ਮਿਲੀ ਜਗ੍ਹਾ
ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵਿੱਚ 28 ਸੀਨੀਅਰ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿੱਚ ਜਗਸੀਰ ਸਿੰਘ ਮਾਂਗੇਆਣਾ (ਮੈਂਬਰ ਐੱਸਜੀਪੀਸੀ), ਅੰਗਰੇਜ਼ ਸਿੰਘ ਖਾਨਪੁਰ ਅੰਬਾਲਾ, ਮਾਸਟਰ ਮਹਿੰਦਰ ਸਿੰਘ ਅੰਬਾਲਾ, ਜਗਤਾਰ ਸਿੰਘ ਬੜੌਲਾ, ਅਮਰੀਕ ਸਿੰਘ ਮੇਹਰਾ ਕੁਰੂਕਸ਼ੇਤਰ, ਕਰਨੈਲ ਸਿੰਘ ਸਿਆਣਾ ਸੈਦਾਂ ਕੁਰੂਕਸ਼ੇਤਰ, ਗਮਦੂਰ ਸਿੰਘ ਝਰੌਲੀ, ਸੁਖਵੰਤ ਸਿੰਘ ਕਲਸਾਣੀ, ਬਲਬੀਰ ਸਿੰਘ ਸਮਾਣੀ, ਪਰਮਜੀਤ ਸਿੰਘ ਬਰਟੋਲੀ ਕੁਰੂਕਸ਼ੇਤਰ, ਮੇਵਾ ਸਿੰਘ ਸਲਪਾਣੀ ਕਲਾਂ, ਗੁਰਦੀਪ ਸਿੰਘ ਮਹਿਮੂਦਪੁਰ ਕੈਥਲ, ਪ੍ਰੀਤਮ ਸਿੰਘ ਢਿੱਲੋਂ ਕੈਥਲ, ਜਸਵਿੰਦਰ ਸਿੰਘ ਫਰੀਦਾਬਾਦ, ਹਰਪ੍ਰੀਤ ਸਿੰਘ ਸੰਧੂ ਗੁਰੂਗ੍ਰਾਮ, ਮਹਿੰਦਰ ਸਿੰਘ ਚਾਵਲਾ ਰੋਹਤਕ, ਅਮਰਜੀਤ ਕੌਰ ਬਾੜਾ (ਮੈਂਬਰ ਐੱਸਜੀਪੀਸੀ) ਫਤਿਹਾਬਾਦ, ਹਰਦਲਜੀਤ ਸਿੰਘ ਫਤਿਹਾਬਾਦ, ਬਲਦੇਵ ਸਿੰਘ ਮੀਰਾਂਬੱਦੀ ਰਤੀਆ, ਅਵਤਾਰ ਸਿੰਘ ਟੋਹਾਣਾ, ਸੁਖਜੀਤ ਸਿੰਘ ਹਿਸਾਰ, ਪ੍ਰਦੀਪ ਸਿੰਘ ਹਿਸਾਰ, ਹਰਜੀਤ ਸਿੰਘ ਰਤੀਆ, ਪਰਮਜੀਤ ਸਿੰਘ ਗੋਗੀ ਯਮੁਨਾਨਗਰ, ਇੰਦਰਜੀਤ ਸਿੰਘ ਢਿੱਲੋਂ ਯਮੁਨਾਨਗਰ, ਜਰਨੈਲ ਸਿੰਘ ਧਿਆਣਾ ਯਮੁਨਾਨਗਰ, ਮਲਵਿੰਦਰ ਸਿੰਘ ਬੇਦੀ ਪੰਚਕੂਲਾ ਅਤੇ ਲਖਵਿੰਦਰ ਸਿੰਘ ਸਦਾਨਾ ਪੰਚਕੂਲਾ ਸ਼ਾਮਲ ਹਨ।