- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ’ਚ ਘਰ-ਘਰ ਵੈਰੀਫਿਕੇਸ਼ਨ ਮੁਹਿੰਮ ਦਾ ਸਮਾਂ ਵਧਾਇਆ ਗਿਆ ਹੈ। ਇੱਥੇ ਬੀਐੱਲਓ ਹੁਣ ਤਿੰਨ ਅਗਸਤ ਤੱਕ ਇਹ ਪ੍ਰਕਿਰਿਆ ਜਾਰੀ ਰੱਖਣਗੇ। ਇਸ ਤੋਂ ਬਾਅਦ, 3 ਅਗਸਤ ਨੂੰ ਪੋਲਿੰਗ ਸਟੇਸ਼ਨਾਂ ਦੀ ਤਰਕਸੰਗਤਤਾ ਅਤੇ ਪੁਨਰਗਠਨ ਕੀਤਾ ਜਾਵੇਗਾ।

ਨਵੀਂ ਦਿੱਲੀ (ਪੀਟੀਆਈ) : ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਡੂੰਘੀ ਸਮੀਖਿਆ (ਐੱਸਆਈਆਰ) ਪ੍ਰੋਗਰਾਮ ਦੀ ਸਮਾਂ ਹੱਦ ਪੰਜਾਬ ਸਮੇਤ ਚਾਰ ਸੂਬਿਆਂ ’ਚ ਵਧਾ ਦਿੱਤੀ ਹੈ। ਕਮਿਸ਼ਨ ਨੇ ਬੁੱਧਵਾਰ ਨੂੰ ਸੋਧਿਆ ਪ੍ਰੋਗਰਾਮ ਜਾਰੀ ਕਰਦੇ ਹੋਏ ਕਿਹਾ ਕਿ ਕਈ ਸੂਬਿਆਂ ’ਚ ਵੋਟਰ ਸੂਚੀ ਵੈਰੀਫਿਕੇਸ਼ਨ ਤੇ ਸੂਚੀ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਵਾਧੂ ਸਮਾਂ ਦਿੱਤਾ ਗਿਆ ਹੈ।
ਪੰਜਾਬ ’ਚ ਘਰ-ਘਰ ਵੈਰੀਫਿਕੇਸ਼ਨ ਮੁਹਿੰਮ ਦਾ ਸਮਾਂ ਵਧਾਇਆ ਗਿਆ ਹੈ। ਇੱਥੇ ਬੀਐੱਲਓ ਹੁਣ ਤਿੰਨ ਅਗਸਤ ਤੱਕ ਇਹ ਪ੍ਰਕਿਰਿਆ ਜਾਰੀ ਰੱਖਣਗੇ। ਇਸ ਤੋਂ ਬਾਅਦ, 3 ਅਗਸਤ ਨੂੰ ਪੋਲਿੰਗ ਸਟੇਸ਼ਨਾਂ ਦੀ ਤਰਕਸੰਗਤਤਾ ਅਤੇ ਪੁਨਰਗਠਨ ਕੀਤਾ ਜਾਵੇਗਾ। ਸੂਬੇ ’ਚ ਖਰੜਾ ਵੋਟਰ ਸੂਚੀ 31 ਜੁਲਾਈ ਦੀ ਥਾਂ 13 ਅਗਸਤ ਨੂੰ ਜਾਰੀ ਹੋਵੇਗੀ। ਦਾਅਵੇ ਤੇ ਇਤਰਾਜ਼ ਦਾਖ਼ਲ ਕਰਨ ਦਾ ਸਮਾਂ 13 ਅਗਸਤ ਤੋਂ 12 ਸਤੰਬਰ ਤੱਕ ਤੈਅ ਕੀਤਾ ਗਿਆ ਹੈ। ਦਾਅਵਿਆਂ ਤੇ ਇਤਰਾਜ਼ਾਂ ਦੇ ਨਿਪਟਾਰੇ ਦੀ ਪ੍ਰਕੀਰਿਆ 13 ਅਗਸਤ ਤੋਂ ਅੱਠ ਅਕਤੂਬਰ ਤੱਕ ਚੱਲੇਗੀ ਜਦਕਿ ਆਖ਼ਰੀ ਵੋਟਰ ਸੂਚੀ 10 ਅਕਤੂਬਰ ਦੀ ਥਾਂ 12 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।
ਦਿੱਲੀ ’ਚ ਹੁਣ ਖਰੜਾ ਵੋਟਰ ਸੂਚੀ ਪੰਜ ਅਗਸਤ ਦੀ ਥਾਂ 17 ਅਗਸਤ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਉਥੇ, ਬੂਥ ਲੈਵਲ ਅਧਿਕਾਰੀਆਂ (ਬੀਐੱਲਓ) ਵੱਲੋਂ ਘਰ-ਘਰ ਜਾ ਕੇ ਵੈਰੀਫਿਕੇਸ਼ਨ ਦਾ ਕੰਮ 29 ਜੁਲਾਈ ਤੋਂ ਵਧਾ ਕੇ ਅੱਠ ਅਗਸਤ ਤੱਕ ਕਰ ਦਿੱਤਾ ਗਿਆ ਹੈ। ਤੇਲੰਗਾਨਾ ’ਚ ਖਰੜਾ ਵੋਟਰ ਸੂਚੀ 10 ਅਗਸਤ ਤੇ ਆਖ਼ਰੀ ਸੂਚੀ 12 ਅਕਤੂਬਰ ਨੂੰ ਜਾਰੀ ਕੀਤੀ ਜਾਵੇਗੀ। ਕਰਨਾਟਕ ’ਚ ਬੀਐੱਲਓ ਦਾ ਘਰ-ਘਰ ਦੌਰਾ 29 ਜੁਲਾਈ ਦੀ ਥਾਂ ਅੱਠ ਅਗਸਤ ਤੱਕ ਚੱਲੇਗਾ। ਉਥੇ ਖਰੜਾ ਸੂਚੀ ਪੰਜ ਅਗਸਤ ਦੀ ਥਾਂ 17 ਅਗਸਤ ਨੂੰ ਤੇ ਆਖ਼ਰੀ ਸੂਚੀ ਸੱਤ ਅਕਤੂਬਰ ਦੀ ਥਾਂ 19 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਹਰਿਆਣਾ ਤੇ ਆਂਧਰਾ ਪ੍ਰਦੇਸ਼ ਲਈ ਵੀ ਐੱਸਆਈਆਰ ਪ੍ਰੋਗਰਾਮ ’ਚ ਤਬਦੀਲੀ ਕੀਤੀ ਸੀ। ਐੱਸਆਈਆਰ ਦਾ ਤੀਜਾ ਪੜਾਅ 14 ਮਈ ਤੋਂ ਸ਼ੁਰੂ ਹੋਇਆ ਸੀ, ਜਿਸ ’ਚ ਦਿੱਲੀ ਤੇ ਇਹ ਸੂਬੇ ਸ਼ਾਮਲ ਹਨ। ਕਮਿਸ਼ਨ ਮੁਤਾਬਕ ਤੀਜਾ ਪੜਾਅ ਪੂਰਾ ਹੋਣ ਤੋਂ ਬਾਅਦ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਲੱਦਾਖ ਨੂੰ ਛੱਡ ਕੇ ਪੂਰੇ ਦੇਸ਼ ’ਚ ਇਹ ਪ੍ਰਕਿਰਿਆ ਪੂਰੀ ਹੋ ਜਾਵੇਗੀ।