- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਸਦ ਦੇ ਸਾਹਮਣੇ ਮੁੱਖ ਮੁੱਦਿਆਂ 'ਤੇ ਵਿਸਤ੍ਰਿਤ ਵਿਚਾਰ-ਵਟਾਂਦਰੇ ਤੋਂ ਬਾਅਦ Shiromani Akali Dal ਨੇ ਨਿਰਪੱਖ ਤੇ ਸਮਾਨ ਹੱਦਬੰਦੀ ਦੀ ਵੀ ਮੰਗ ਕੀਤੀ ਜੋ ਸਾਰੇ ਸੂਬਿਆਂ ਲਈ ਬਰਾਬਰ ਨੁਮਾਇੰਦਗੀ ਯਕੀਨੀ ਬਣਾਵੇ।

ਡਿਜੀਟਲ ਡੈਸਕ, ਚੰਡੀਗੜ੍ਹ : ਪੀਐੱਮ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਹੁਣ ਕੇਂਦਰ ਸਰਕਾਰ ਦੇ ਪ੍ਰਸਤਾਵ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਆਪਣੇ ਅਧਿਕਾਰਤ ਐਕਸ (X) 'ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਨੇ ਭਾਰਤ ਸਰਕਾਰ ਵੱਲੋਂ ਸਦਨ 'ਚ ਸਾਰੇ ਸੂਬਿਆਂ ਦੀਆਂ ਸੀਟਾਂ 'ਚ 50 ਪ੍ਰਤੀਸ਼ਤ ਦੇ ਇੱਕਸਾਰ ਵਾਧੇ ਦੇ ਪ੍ਰਸਤਾਵ ਦਾ ਸਮਰਥਨ ਕੀਤਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਮਹਿਲਾ ਰਾਖਵਾਂਕਰਨ 'ਤੇ ਹੱਦਬੰਦੀ (Delimitation) ਤੁਰੰਤ ਕੀਤਾ ਜਾਣਾ ਚਾਹੀਦਾ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਸ਼ਨਿਚਰਵਾਰ ਨੂੰ ਚੰਡੀਗੜ੍ਹ 'ਚ ਆਪਣੇ ਸੀਨੀਅਰ ਆਗੂਆਂ ਦੀ ਮੀਟਿੰਗ 'ਚ ਦੇਸ਼ ਵਿਚ ਮਹਿਲਾ ਰਾਖਵਾਂਕਰਨ ਬਿਲ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦਾ ਹੈ ਜਿਨ੍ਹਾਂ ਨੇ ਔਰਤਾਂ ਦੀ ਗਰਿਮਾ, ਸਮਾਨਤਾ ਤੇ ਬਰਾਬਰ ਅਧਿਕਾਰਾਂ ਦਾ ਸਮਰਥਨ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC Amritsar) ਨੇ ਆਪਣੇ ਸਦਨ 'ਚ ਮਹਿਲਾ ਰਾਖਵਾਂਕਰਨ ਦਾ ਉਪਬੰਧ ਕਰ ਕੇ ਪਹਿਲਾਂ ਹੀ ਇਕ ਮਿਸਾਲ ਕਾਇਮ ਕੀਤੀ ਹੈ।
ਸੰਸਦ ਦੇ ਸਾਹਮਣੇ ਮੁੱਖ ਮੁੱਦਿਆਂ 'ਤੇ ਵਿਸਤ੍ਰਿਤ ਵਿਚਾਰ-ਵਟਾਂਦਰੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਨਿਰਪੱਖ ਤੇ ਸਮਾਨ ਹੱਦਬੰਦੀ ਦੀ ਵੀ ਮੰਗ ਕੀਤੀ ਜੋ ਸਾਰੇ ਸੂਬਿਆਂ ਲਈ ਬਰਾਬਰ ਨੁਮਾਇੰਦਗੀ ਯਕੀਨੀ ਬਣਾਵੇ।
The Shiromani Akali Dal, at a meeting of its senior leaders in Chandigarh today, demanded the immediate implementation of the Women’s Reservation Bill in the country.
The Shiromani Akali Dal draws inspiration from the teachings of the Sikh Gurus, who championed the dignity,… pic.twitter.com/y7VP39zdyk
— Sukhbir Singh Badal (@officeofssbadal) August 8, 2026