- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਸੂਚੀ ਅਨੁਸਾਰ 55 ਵਿਧਾਨ ਸਭਾ ਹਲਕਿਆਂ ਦੀਆਂ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਮੰਗਲਵਾਰ ਨੂੰ ਇਹ ਐਲਾਨ ਕੀਤਾ ਗਿਆ।
ਰੋਹਿਤ ਕੁਮਾਰ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਮੰਗਲਵਾਰ ਨੂੰ ਇਸਤਰੀ ਅਕਾਲੀ ਦਲ ਦੀਆਂ 55 ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੀਆਂ ਹਲਕਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ।
ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਸੂਚੀ ਅਨੁਸਾਰ 55 ਵਿਧਾਨ ਸਭਾ ਹਲਕਿਆਂ ਦੀਆਂ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਵਿੱਚ ਹਲਕਾ ਅਟਾਰੀ (ਐੱਸਸੀ) ਤੋਂ ਬੀਬੀ ਵਰਿੰਦਰ ਕੌਰ ਭਕਨਾ ਕਲਾਂ, ਹਲਕਾ ਬਾਬਾ ਬਕਾਲਾ (ਐੱਸਸੀ) ਤੋਂ ਬੀਬੀ ਰਣਜੀਤ ਕੌਰ ਰਈਆ, ਹਲਕਾ ਅੰਮ੍ਰਿਤਸਰ ਪੱਛਮੀ (ਐੱਸਸੀ) ਤੋਂ ਬੀਬੀ ਸੰਦੀਪ ਕੌਰ ਰੰਧਾਵਾ, ਹਲਕਾ ਰਾਮਪੁਰਾ ਫੂਲ ਤੋਂ ਬੀਬੀ ਗੁਰਵਿੰਦਰ ਕੌਰ ਭਗਤਾ, ਹਲਕਾ ਮੌੜ ਤੋਂ ਬੀਬੀ ਹਰਬੰਸ ਕੌਰ ਮੌੜ ਕਲਾਂ, ਹਲਕਾ ਭੁੱਚੋ ਮੰਡੀ (ਐੱਸਸੀ) ਤੋਂ ਬੀਬੀ ਸੁਖਜੀਤ ਕੌਰ ਲਹਿਰਾ ਧੂਰਕੋਟ, ਹਲਕਾ ਭਦੌੜ (ਐੱਸਸੀ) ਤੋਂ ਬੀਬੀ ਹਰਪ੍ਰੀਤ ਕੌਰ ਰੂੜਕੇ ਕਲਾਂ ਅਤੇ ਹਲਕਾ ਮਹਿਲ ਕਲਾਂ (ਐੱਸਸੀ) ਤੋਂ ਬੀਬੀ ਬਲਜੀਤ ਕੌਰ ਮਾਂਗੇਵਾਲ ਸ਼ਾਮਲ ਹਨ।
ਇਸੇ ਤਰ੍ਹਾਂ ਹਲਕਾ ਜਲਾਲਾਬਾਦ ਤੋਂ ਬੀਬੀ ਪਰਮਜੀਤ ਕੌਰ ਜੰਡਵਾਲਾ ਭੀਮੇਸ਼ਾਹ, ਹਲਕਾ ਬੱਲੂਆਣਾ (ਐੱਸਸੀ) ਤੋਂ ਬੀਬੀ ਵੀਰਪਾਲ ਕੌਰ ਗੋਬਿੰਦਗੜ੍ਹ, ਹਲਕਾ ਫਿਰੋਜ਼ਪੁਰ ਦਿਹਾਤੀ (ਐੱਸਸੀ) ਤੋਂ ਬੀਬੀ ਮਨਜਿੰਦਰ ਕੌਰ ਤਲਵੰਡੀ ਭਾਈ, ਹਲਕਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਤੋਂ ਬੀਬੀ ਹਰਭਜਨ ਕੌਰ ਸਰਹਿੰਦ, ਹਲਕਾ ਬਸੀ ਪਠਾਣਾ (ਐੱਸਸੀ) ਤੋਂ ਬੀਬੀ ਕਰਮਜੀਤ ਕੌਰ ਖਮਾਣੋਂ, ਹਲਕਾ ਗੁਰਦਾਸਪੁਰ ਤੋਂ ਬੀਬੀ ਬਲਵਿੰਦਰ ਕੌਰ ਤੱਤਲੇ, ਹਲਕਾ ਕਾਦੀਆਂ ਤੋਂ ਸ਼੍ਰੀਮਤੀ ਸੰਤੋਸ਼ ਭਗਤ, ਹਲਕਾ ਬਟਾਲਾ ਤੋਂ ਬੀਬੀ ਰਣਬੀਰ ਕੌਰ ਦੇਵਤਾ, ਹਲਕਾ ਸ਼੍ਰੀ ਹਰਗੋਬਿੰਦਪੁਰ (ਐੱਸਸੀ) ਤੋਂ ਬੀਬੀ ਸੁਖਵਿੰਦਰ ਕੌਰ, ਹਲਕਾ ਦੀਨਾਨਗਰ (ਐੱਸਸੀ) ਤੋਂ ਬੀਬੀ ਮਨਜੀਤ ਕੌਰ ਪੁਰਾਣਾ ਸ਼ਾਲਾ, ਹਲਕਾ ਟਾਂਡਾ ਤੋਂ ਬੀਬੀ ਹਰਿੰਦਰ ਕੌਰ ਚਿੱਪੜਾਂ, ਹਲਕਾ ਹੁਸ਼ਿਆਰਪੁਰ ਤੋਂ ਬੀਬੀ ਪਰਮਜੀਤ ਕੌਰ ਸ਼ੇਰਗੜ੍ਹ ਅਤੇ ਹਲਕਾ ਸ਼ਾਮਚੁਰਾਸੀ (ਐੱਸਸੀ) ਤੋਂ ਬੀਬੀ ਰਣਜੀਤ ਕੌਰ ਕੋਟਲਾ ਨੌਧ ਸਿੰਘ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।
ਸੂਚੀ ਅਨੁਸਾਰ ਹਲਕਾ ਫਿਲੌਰ (ਐੱਸਸੀ) ਤੋਂ ਬੀਬੀ ਰਣਜੀਤ ਕੌਰ ਰੂੜਕਾ ਖੁਰਦ, ਜਲੰਧਰ ਨਾਰਥ ਤੋਂ ਬੀਬੀ ਸਤਨਾਮ ਕੌਰ ਭੁੱਲਰ, ਜਲੰਧਰ ਪੱਛਮੀ (ਐੱਸਸੀ) ਤੋਂ ਬੀਬੀ ਪੂਜਾ ਛਾਬੜਾ, ਜਲੰਧਰ ਸੈਂਟਰਲ ਤੋਂ ਬੀਬੀ ਰੀਟਾ ਰਾਣੀ, ਜਲੰਧਰ ਕੈਂਟ ਤੋਂ ਬੀਬੀ ਰਾਜਬੀਰ ਕੌਰ ਓਲੰਪੀਅਨ, ਕਪੂਰਥਲਾ ਤੋਂ ਬੀਬੀ ਬਲਬੀਰ ਕੌਰ ਸਿਧਵਾਂ, ਫਗਵਾੜਾ ਦਿਹਾਤੀ (ਐੱਸਸੀ) ਤੋਂ ਬੀਬੀ ਵੀਨਾ ਰਾਣੀ ਰਾਵਲਪਿੰਡੀ ਅਤੇ ਫਗਵਾੜਾ ਸ਼ਹਿਰੀ ਤੋਂ ਬੀਬੀ ਸਰਬਜੀਤ ਕੌਰ, ਸਾਬਕਾ ਐੱਮਸੀ ਭਗਤਪੁਰਾ ਨੂੰ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਹਲਕਾ ਗਿੱਲ (ਐੱਸਸੀ) ਤੋਂ ਬੀਬੀ ਗੁਰਦੀਪ ਕੌਰ ਜੱਸੇਵਾਲ, ਦਾਖਾ ਤੋਂ ਬੀਬੀ ਸੁਖਮਿੰਦਰ ਕੌਰ ਗੁੱਜਰਵਾਲ, ਆਤਮ ਨਗਰ ਤੋਂ ਬੀਬੀ ਗੁਰਪ੍ਰੀਤ ਕੌਰ ਅਰੋੜਾ, ਪਾਇਲ (ਐੱਸਸੀ) ਤੋਂ ਬੀਬੀ ਕਰਮਜੀਤ ਕੌਰ ਕੱਦੋਂ, ਲੁਧਿਆਣਾ ਦੱਖਣੀ ਤੋਂ ਬੀਬੀ ਨੀਨਾ ਵਰਮਾ ਪ੍ਰਭਾਤ ਨਗਰ, ਲੁਧਿਆਣਾ ਸੈਂਟਰਲ ਤੋਂ ਬੀਬੀ ਗੁਰਪ੍ਰੀਤ ਕੌਰ ਸੀਬੀਆ, ਲੁਧਿਆਣਾ ਵੈਸਟ ਤੋਂ ਸ਼੍ਰੀਮਤੀ ਰਜਿੰਦਰ ਕੌਰ ਸੰਧੂ, ਬਾਘਾਪੁਰਾਣਾ ਤੋਂ ਬੀਬੀ ਖੁਸ਼ਵਿੰਦਰ ਕੌਰ ਬੰਬੀਹਾ, ਨਿਹਾਲ ਸਿੰਘ ਵਾਲਾ (ਐੱਸਸੀ) ਤੋਂ ਬੀਬੀ ਸੁਖਦੀਪ ਕੌਰ ਸੈਦੋਕੇ, ਮਾਨਸਾ ਤੋਂ ਬੀਬੀ ਕਰਮਜੀਤ ਕੌਰ ਸਮਾਓ, ਬੁਢਲਾਡਾ (ਐੱਸਸੀ) ਤੋਂ ਬੀਬੀ ਸੁਖਵਿੰਦਰ ਕੌਰ ਸੁੱਖੀ ਅਤੇ ਸਰਦੂਲਗੜ੍ਹ ਤੋਂ ਬੀਬੀ ਲਾਭ ਕੌਰ ਮੂਸਾ ਨੂੰ ਨਿਯੁਕਤ ਕੀਤਾ ਗਿਆ ਹੈ।
ਹਲਕਾ ਲੰਬੀ ਤੋਂ ਬੀਬੀ ਰਜਿੰਦਰਪਾਲ ਕੌਰ ਬਾਦਲ, ਮਲੇਰਕੋਟਲਾ ਤੋਂ ਬੀਬੀ ਸੁਰੱਈਆ ਬੇਗਮ, ਰਾਜਪੁਰਾ ਤੋਂ ਬੀਬੀ ਕਰਮਜੀਤ ਕੌਰ ਰਾਜਪੁਰਾ, ਨਾਭਾ (ਐੱਸਸੀ) ਤੋਂ ਬੀਬੀ ਏਕਤਾ ਬੰਸਲ, ਪਠਾਨਕੋਟ ਤੋਂ ਬੀਬੀ ਨਰਿੰਦਰ ਕੌਰ ਭੜੌਲੀ ਕਲਾਂ, ਸੁਜਾਨਪੁਰ ਤੋਂ ਬੀਬੀ ਅਨੁਪੂਰਨਾ ਧਾਰ ਕਲਾਂ, ਭੋਆ (ਐੱਸਸੀ) ਤੋਂ ਬੀਬੀ ਅਮਨਦੀਪ ਕੌਰ ਮਲਕਪੁਰ, ਰੂਪਨਗਰ ਤੋਂ ਬੀਬੀ ਚਰਨਜੀਤ ਕੌਰ ਮਲਕਪੁਰ, ਸ਼੍ਰੀ ਚਮਕੌਰ ਸਾਹਿਬ (ਐੱਸਸੀ) ਤੋਂ ਬੀਬੀ ਰਣਦੀਪ ਕੌਰ ਬਹਿਰਾਮਪੁਰ ਜ਼ਮੀਂਦਾਰਾ, ਬਲਾਚੌਰ ਤੋਂ ਬੀਬੀ ਸੁਰਿੰਦਰ ਕੌਰ ਆਸਰੋਂ, ਸੰਗਰੂਰ ਤੋਂ ਬੀਬੀ ਜਸਵਿੰਦਰ ਕੌਰ ਨਕਟੇ, ਧੂਰੀ ਤੋਂ ਬੀਬੀ ਮਨਜੀਤ ਕੌਰ ਔਲਖ, ਦਿੜ੍ਹਬਾ (ਐੱਸਸੀ) ਤੋਂ ਬੀਬੀ ਹਰਜਿੰਦਰ ਕੌਰ ਨੰਗਲਾ, ਲਹਿਰਾਗਾਗਾ ਤੋਂ ਬੀਬੀ ਚਰਨਜੀਤ ਕੌਰ ਲਹਿਰਾ ਅਤੇ ਤਰਨਤਾਰਨ ਤੋਂ ਬੀਬੀ ਪਰਮਿੰਦਰ ਕੌਰ (ਐੱਮਸੀ) ਦੇ ਨਾਮ ਸ਼ਾਮਲ ਹਨ।
ਪਾਰਟੀ ਲੀਡਰਸ਼ਿਪ ਨੇ ਦੱਸਿਆ ਕਿ ਸੰਗਠਨ ਦੇ ਹੋਰ ਵਿੰਗਾਂ ਦੇ ਹਲਕਾ ਪ੍ਰਧਾਨਾਂ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਵੇਗਾ।