- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਹਨੀ ਨੇ ਕਿਹਾ ਕਿ ਗੰਭੀਰ ਰੂਪ ਵਿਚ ਜ਼ਖਮੀ ਹੋਣ ਦੇ ਬਾਵਜੂਦ ਕੈਪਟਨ ਮੱਛਾਰ ਨੇ ਸੂਝਬੂਝ ਅਤੇ ਜ਼ਬਰਦਸਤ ਬਹਾਦਰੀ ਦਿਖਾਈ ਅਤੇ ਵੱਡੀ ਤ੍ਰਾਸਦੀ ਨੂੰ ਟਾਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਕਰੀਬ 170 ਯਾਤਰੀਆਂ ਦੀ ਜਾਨ ਬਚਾਉਣ ਵਿਚ ਯੋਗਦਾਨ ਦਿੱਤਾ। ਸਾਹਨੀ ਨੇ ਉਨ੍ਹਾਂ ਦੇ ਸਾਹਸ ਨੂੰ ਨੌਜਵਾਨਾਂ ਲਈ ਪ੍ਰੇਰਣਾਦਾਇਕ ਦੱਸਿਆ।

ਡਾ. ਸੁਮਿਤ ਸਿੰਘ ਸ਼ਿਓਰਾਣ, ਚੰਡੀਗੜ੍ਹ: ਰਾਜ ਸਭਾ ਸੰਸਦ ਮੈਂਬਰ ਅਤੇ ਸਨ ਫਾਊਂਡੇਸ਼ਨ ਦੇ ਚੇਅਰਮੈਨ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਦੁਬਈ ਤੋਂ ਤੇਲ ਅਵੀਵ ਜਾ ਰਹੀ ਉਡਾਣ ਦੌਰਾਨ ਕਾਕਪਿਟ ਵਿਚ ਹੋਏ ਜਾਨਲੇਵਾ ਹਮਲੇ ਵਿਚ ਬਹਾਦਰੀ ਦਿਖਾਉਣ ਵਾਲੇ ਕੈਪਟਨ ਸਮਿਤ ਮੱਛਾਰ ਦੇ ਨਾਮ ’ਤੇ 25 ਲੱਖ ਰੁਪਏ ਦੇ ‘ਸਮਿਤ ਮੱਛਾਰ ਸ਼ੌਰਿਆ ਪੁਰਸਕਾਰ’ ਦਾ ਐਲਾਨ ਕੀਤਾ ਹੈ।
ਸਾਹਨੀ ਨੇ ਕਿਹਾ ਕਿ ਗੰਭੀਰ ਰੂਪ ਵਿਚ ਜ਼ਖਮੀ ਹੋਣ ਦੇ ਬਾਵਜੂਦ ਕੈਪਟਨ ਮੱਛਾਰ ਨੇ ਸੂਝਬੂਝ ਅਤੇ ਜ਼ਬਰਦਸਤ ਬਹਾਦਰੀ ਦਿਖਾਈ ਅਤੇ ਵੱਡੀ ਤ੍ਰਾਸਦੀ ਨੂੰ ਟਾਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਕਰੀਬ 170 ਯਾਤਰੀਆਂ ਦੀ ਜਾਨ ਬਚਾਉਣ ਵਿਚ ਯੋਗਦਾਨ ਦਿੱਤਾ। ਸਾਹਨੀ ਨੇ ਉਨ੍ਹਾਂ ਦੇ ਸਾਹਸ ਨੂੰ ਨੌਜਵਾਨਾਂ ਲਈ ਪ੍ਰੇਰਣਾਦਾਇਕ ਦੱਸਿਆ।
ਸਾਹਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕੈਪਟਨ ਮੱਛਾਰ ਦੇ ਨਾਮ ’ਤੇ ਅਸ਼ੋਕ ਚੱਕਰ ਅਤੇ ਰਾਸ਼ਟਰੀ ਬਹਾਦਰੀ ਪੁਰਸਕਾਰ ਲਈ ਉਨ੍ਹਾਂ ਦੇ ਨਾਮ ’ਤੇ ਵਿਚਾਰ ਕਰਨ ਦੀ ਬੇਨਤੀ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਨ ਫਾਊਂਡੇਸ਼ਨ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਨੌਜਵਾਨਾਂ ਨੂੰ ਹਵਾਬਾਜ਼ੀ ਸਮੇਤ ਕਰੀਬ 20 ਕੋਰਸਾਂ ਵਿਚ ਮੁਫ਼ਤ ਹੁਨਰ ਸਿਖਲਾਈ ਦੇ ਰਿਹਾ ਹੈ।
ਫਾਊਂਡੇਸ਼ਨ ਨੇ ਬਰਨਾਲਾ ਦੀ ਆਂਗਨਵਾੜੀ ਵਰਕਰ ਦੀ ਧੀ ਕੁਲਵੀਰ ਕੌਰ ਨੂੰ ਪਾਇਲਟ ਸਿਖਲਾਈ ਵਿੱਚ ਸਹਿਯੋਗ ਦਿੱਤਾ ਸੀ। ਉਹ ਭਾਰਤ ਅਤੇ ਦੱਖਣੀ ਅਫਰੀਕਾ ਵਿਚ ਸਿਖਲਾਈ ਲੈਣ ਤੋਂ ਬਾਅਦ ਕਮਰਸ਼ੀਅਲ ਪਾਇਲਟ ਬਣੀ। ਸਾਹਨੀ ਨੇ ਕਿਹਾ ਕਿ ਕੈਪਟਨ ਮੱਛਾਰ ਦੇ ਨਾਮ ’ਤੇ ਸਕਾਲਰਸ਼ਿਪ ਵੀ ਸ਼ੁਰੂ ਕੀਤੀਆਂ ਜਾਣਗੀਆਂ।