- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੰਡੀਗੜ੍ਹ ਵਿਖੇ ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਗੀਤ ਦਾ ਪੋਸਟਰ ਜਾਰੀ ਕੀਤਾ। ਇਸ ਮੌਕੇ ਸ਼ੈਗੀ ਬੌਸ ਤੋਂ ਇਲਾਵਾ ਹੋਬੀ ਧਾਲੀਵਾਲ, ਜਤਿੰਦਰ ਸਿੰਘ ਸਰਾਂ, ਇੰਦਰ ਸੇਖੜੀ, ਰਣਜੀਤ ਸਿੰਘ ਗਿੱਲਗੋ ਅਤੇ ਪ੍ਰੋ. ਸਰਚਾਂਦ ਸਿੰਘ ਖਿਆਲਾ ਮੌਜੂਦ ਸਨ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ: ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਪੰਜਾਬੀ ਗੀਤਕਾਰ, ਗਾਇਕ ਤੇ ਫ਼ਿਲਮ ਮੇਕਰ ਸ਼ੈਗੀ ਬੌਸ ਵੱਲੋਂ ਤਿਆਰ ਕੀਤਾ ਗੀਤ ‘ਮੈਂ ਪੰਜਾਬ ਬੋਲ ਰਿਹਾ’ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਨਾਲ ਜੁੜੀ ਸੱਭਿਆਚਾਰਕ ਆਵਾਜ਼ ਵਜੋਂ ਸਾਹਮਣੇ ਆਇਆ ਹੈ। ਚੰਡੀਗੜ੍ਹ ਵਿਖੇ ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਗੀਤ ਦਾ ਪੋਸਟਰ ਜਾਰੀ ਕੀਤਾ। ਇਸ ਮੌਕੇ ਸ਼ੈਗੀ ਬੌਸ ਤੋਂ ਇਲਾਵਾ ਹੋਬੀ ਧਾਲੀਵਾਲ, ਜਤਿੰਦਰ ਸਿੰਘ ਸਰਾਂ, ਇੰਦਰ ਸੇਖੜੀ, ਰਣਜੀਤ ਸਿੰਘ ਗਿੱਲਗੋ ਅਤੇ ਪ੍ਰੋ. ਸਰਚਾਂਦ ਸਿੰਘ ਖਿਆਲਾ ਮੌਜੂਦ ਸਨ।
ਢਿੱਲੋਂ ਨੇ ਕਿਹਾ ਕਿ ‘ਮੈਂ ਪੰਜਾਬ ਬੋਲ ਰਿਹਾ’ ਸਿਰਫ਼ ਗੀਤ ਨਹੀਂ, ਸਗੋਂ ਨਸ਼ਿਆਂ ਦੀ ਮਾਰ ਝੱਲ ਰਹੇ ਪੰਜਾਬ ਦੇ ਦਰਦ ਅਤੇ ਜਵਾਨੀ ਨੂੰ ਬਚਾਉਣ ਦੀ ਪੁਕਾਰ ਹੈ। ‘ਮੇਰੀ ਜਵਾਨੀ ਨੂੰ ਬਚਾ ਲਓ, ਮੈਂ ਪੰਜਾਬ ਬੋਲ ਰਿਹਾ’ ਗੀਤ ਦਾ ਕੇਂਦਰੀ ਸੁਨੇਹਾ ਹੈ। ਉਨ੍ਹਾਂ ਕਿਹਾ ਕਿ ਗੀਤ ਦੀਆਂ ਸਤਰਾਂ ਨਸ਼ਿਆਂ ਕਾਰਨ ਪ੍ਰਭਾਵਿਤ ਪਰਿਵਾਰਾਂ ਅਤੇ ਪਿੰਡਾਂ ਦੇ ਦਰਦ ਨੂੰ ਉਭਾਰਦੀਆਂ ਹਨ।
ਉਨ੍ਹਾਂ ਕਿਹਾ ਕਿ ‘ਮਾਵਾਂ ਹੱਥ ਆਟੇ ਰਹਿ ਗਏ’, ‘ਪਿੰਡਾਂ ਦੇ ਪਿੰਡ ਹੋ ਗਏ ਸੁੰਨੇ’ ਅਤੇ ‘ਗੱਭਰੂ ਛੱਡ ਕੇ ਧੀਆਂ ਮਾਵਾਂ ਰੋਂਦੀਆਂ’ ਵਰਗੀਆਂ ਸਤਰਾਂ ਨਸ਼ਿਆਂ ਦੇ ਪਰਿਵਾਰਕ ਤੇ ਸਮਾਜਕ ਪ੍ਰਭਾਵ ਨੂੰ ਦਰਸਾਉਂਦੀਆਂ ਹਨ। ਗੀਤ ਵਿੱਚ ਮਹਾਰਾਜਾ ਰਣਜੀਤ ਸਿੰਘ, ਜਨਰਲ ਹਰੀ ਸਿੰਘ ਨਲੂਆ, ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਭਗਤ ਸਿੰਘ ਦਾ ਜ਼ਿਕਰ ਕਰਦਿਆਂ ਪੰਜਾਬ ਦੀ ਇਤਿਹਾਸਕ ਵਿਰਾਸਤ ਨੂੰ ਅੱਜ ਦੀ ਜਵਾਨੀ ਨਾਲ ਜੋੜਿਆ ਗਿਆ ਹੈ।
ਢਿੱਲੋਂ ਨੇ ਕਿਹਾ ਕਿ ਨਸ਼ਾ ਮੁਕਤ ਪੰਜਾਬ ਦੀ ਲੜਾਈ ਸਿਰਫ਼ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਤੱਕ ਸੀਮਿਤ ਨਹੀਂ, ਸਗੋਂ ਪਰਿਵਾਰ, ਸਿੱਖਿਆ, ਰੋਜ਼ਗਾਰ, ਕਾਨੂੰਨ-ਵਿਵਸਥਾ ਅਤੇ ਨੌਜਵਾਨਾਂ ਦੇ ਭਵਿੱਖ ਨਾਲ ਜੁੜਿਆ ਸਮਾਜਕ ਮੁੱਦਾ ਹੈ।