- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਾਮਲਾ 4 ਦਸੰਬਰ 1999 ਦਾ ਹੈ। ਅਜੀਤ ਸਿੰਘ ਬੱਸ ਨੰਬਰ ਪੀਬੀ-08-ਡਬਲਯੂ-9580 ਚਲਾ ਰਿਹਾ ਸੀ। ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਬੱਸ ਚਲਾਉਣ ਕਾਰਨ ਹੋਏ ਹਾਦਸੇ ਵਿੱਚ ਬਾਬੂ ਸਿੰਘ ਦੀ ਮੌਤ ਹੋ ਗਈ ਸੀ। ਦਸੂਹਾ ਦੀ ਅਦਾਲਤ ਨੇ 2007 ਵਿੱਚ ਉਸ ਨੂੰ ਧਾਰਾ 279 ਤਹਿਤ ਛੇ ਮਹੀਨੇ ਅਤੇ ਧਾਰਾ 304-ਏ ਤਹਿਤ ਦੋ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਸੀ। ਬਾਅਦ ਵਿੱਚ ਵਧੀਕ ਸੈਸ਼ਨ ਅਦਾਲਤ ਨੇ ਵੀ ਦੋਸ਼ਸਿੱਧੀ ਬਰਕਰਾਰ ਰੱਖੀ।

ਸਟੇਟ ਬਿਊਰੋ, ਪੰਜਾਬੀ ਜਾਗਰਣ, ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਰੀਬ 27 ਸਾਲ ਪੁਰਾਣੇ ਸੜਕ ਹਾਦਸੇ ਦੇ ਮਾਮਲੇ ਵਿੱਚ ਅਜੀਤ ਸਿੰਘ ਦੀ ਦੋਸ਼ਸਿੱਧੀ ਬਰਕਰਾਰ ਰੱਖਦਿਆਂ ਉਸ ਦੀ ਸਜ਼ਾ ਘਟਾ ਕੇ ਪਹਿਲਾਂ ਹੀ ਜੇਲ੍ਹ ਵਿੱਚ ਬਿਤਾਈ ਮਿਆਦ ਦੇ ਬਰਾਬਰ ਕਰ ਦਿੱਤੀ ਹੈ। ਅਦਾਲਤ ਨੇ ਹੁਕਮ ਦਿੱਤਾ ਕਿ ਜੇ ਉਹ ਕਿਸੇ ਹੋਰ ਮਾਮਲੇ ਵਿੱਚ ਲੋੜੀਂਦਾ ਨਹੀਂ ਹੈ ਤਾਂ ਉਸ ਨੂੰ ਤੁਰੰਤ ਰਿਹਾਅ ਕੀਤਾ ਜਾਵੇ।
ਮਾਮਲਾ 4 ਦਸੰਬਰ 1999 ਦਾ ਹੈ। ਅਜੀਤ ਸਿੰਘ ਬੱਸ ਨੰਬਰ ਪੀਬੀ-08-ਡਬਲਯੂ-9580 ਚਲਾ ਰਿਹਾ ਸੀ। ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਬੱਸ ਚਲਾਉਣ ਕਾਰਨ ਹੋਏ ਹਾਦਸੇ ਵਿੱਚ ਬਾਬੂ ਸਿੰਘ ਦੀ ਮੌਤ ਹੋ ਗਈ ਸੀ। ਦਸੂਹਾ ਦੀ ਅਦਾਲਤ ਨੇ 2007 ਵਿੱਚ ਉਸ ਨੂੰ ਧਾਰਾ 279 ਤਹਿਤ ਛੇ ਮਹੀਨੇ ਅਤੇ ਧਾਰਾ 304-ਏ ਤਹਿਤ ਦੋ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਸੀ। ਬਾਅਦ ਵਿੱਚ ਵਧੀਕ ਸੈਸ਼ਨ ਅਦਾਲਤ ਨੇ ਵੀ ਦੋਸ਼ਸਿੱਧੀ ਬਰਕਰਾਰ ਰੱਖੀ।
ਹਾਈ ਕੋਰਟ ਵਿੱਚ ਪਟੀਸ਼ਨਰ ਨੇ ਦੋਸ਼ਸਿੱਧੀ ਨੂੰ ਚੁਣੌਤੀ ਨਾ ਦਿੰਦਿਆਂ ਸਿਰਫ਼ ਸਜ਼ਾ ਘਟਾਉਣ ਦੀ ਮੰਗ ਕੀਤੀ। ਅਦਾਲਤ ਨੇ ਜੇਲ੍ਹ ਰਿਕਾਰਡ ਦੇ ਆਧਾਰ ’ਤੇ ਪਾਇਆ ਕਿ ਅਜੀਤ ਸਿੰਘ 10 ਮਹੀਨੇ 17 ਦਿਨ ਦੀ ਹਿਰਾਸਤ ਪਹਿਲਾਂ ਹੀ ਭੁਗਤ ਚੁੱਕਾ ਹੈ। ਅਦਾਲਤ ਨੇ ਹਾਦਸੇ ਨੂੰ 27 ਸਾਲ ਬੀਤਣ ਅਤੇ ਲੰਮੀ ਕਾਨੂੰਨੀ ਕਾਰਵਾਈ ਨੂੰ ਵੀ ਧਿਆਨ ਵਿੱਚ ਰੱਖਿਆ। ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਸਜ਼ਾ ਨੂੰ ਪਹਿਲਾਂ ਹੀ ਭੁਗਤੀ ਮਿਆਦ ਤੱਕ ਸੀਮਤ ਕਰ ਦਿੱਤਾ ਗਿਆ।