- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਿੱਟੂ ਨੇ ਕਿਹਾ ਕਿ ਇਹ ਪ੍ਰਾਜੈਕਟ ਪਹਿਲਾਂ 205 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਸਤਾਵਿਤ ਸੀ, ਪਰ ਤਕਨੀਕੀ, ਅਲਾਈਨਮੈਂਟ ਅਤੇ ਜ਼ਮੀਨ ਐਕਵਾਇਰਮੈਂਟ ਸਬੰਧੀ ਕਾਰਨਾਂ ਕਰਕੇ ਲੰਬੇ ਸਮੇਂ ਤੋਂ ਅਟਕਿਆ ਰਿਹਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰੇਲਵੇ ਬੋਰਡ ਦਾ ਪ੍ਰਾਜੈਕਟ ਨੂੰ ਅੱਗੇ ਵਧਾਉਣ ਲਈ ਧੰਨਵਾਦ ਕੀਤਾ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ: ਸਾਬਕਾ ਕੇਂਦਰੀ ਰੇਲ ਰਾਜ ਮੰਤਰੀ ਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ 39.68 ਕਿਲੋਮੀਟਰ ਲੰਬੀ ਕਾਦੀਆਂ–ਬਿਆਸ ਨਵੀਂ ਬ੍ਰਾਡ ਗੇਜ ਰੇਲਵੇ ਲਾਈਨ ਲਈ 1,419.05 ਕਰੋੜ ਰੁਪਏ ਦੀ ਵਿਸਤ੍ਰਿਤ ਲਾਗਤ ਨੂੰ ਮਨਜ਼ੂਰੀ ਮਿਲਣ ਦਾ ਸਵਾਗਤ ਕੀਤਾ ਹੈ। ਉਨ੍ਹਾਂ ਇਸ ਨੂੰ ਮਾਝਾ ਖੇਤਰ ਲਈ ਵੱਡੀ ਉਪਲਬਧੀ ਦੱਸਦਿਆਂ ਕਿਹਾ ਕਿ ਦਹਾਕਿਆਂ ਤੋਂ ਲਟਕਿਆ ਪ੍ਰਾਜੈਕਟ ਹੁਣ ਅਮਲ ਵੱਲ ਵਧਿਆ ਹੈ।
ਬਿੱਟੂ ਨੇ ਕਿਹਾ ਕਿ ਇਹ ਪ੍ਰਾਜੈਕਟ ਪਹਿਲਾਂ 205 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਸਤਾਵਿਤ ਸੀ, ਪਰ ਤਕਨੀਕੀ, ਅਲਾਈਨਮੈਂਟ ਅਤੇ ਜ਼ਮੀਨ ਐਕਵਾਇਰਮੈਂਟ ਸਬੰਧੀ ਕਾਰਨਾਂ ਕਰਕੇ ਲੰਬੇ ਸਮੇਂ ਤੋਂ ਅਟਕਿਆ ਰਿਹਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰੇਲਵੇ ਬੋਰਡ ਦਾ ਪ੍ਰਾਜੈਕਟ ਨੂੰ ਅੱਗੇ ਵਧਾਉਣ ਲਈ ਧੰਨਵਾਦ ਕੀਤਾ।
ਪ੍ਰਸਤਾਵਿਤ ਰੇਲ ਲਾਈਨ ਕਾਦੀਆਂ, ਢਪਈ, ਘੁਮਾਣ, ਬੁਟਾਲਾ, ਸਠਿਆਲਾ ਰਾਹੀਂ ਬਿਆਸ ਨੂੰ ਜੋੜੇਗੀ। ਇਸ ਨਾਲ ਗੁਰਦਾਸਪੁਰ, ਬਟਾਲਾ ਅਤੇ ਮਾਝੇ ਦੇ ਹੋਰ ਇਲਾਕਿਆਂ ਨੂੰ ਬਿਹਤਰ ਰੇਲ ਸੰਪਰਕ ਮਿਲੇਗਾ। ਪ੍ਰਾਜੈਕਟ ਤਹਿਤ 11 ਵੱਡੇ ਤੇ 121 ਛੋਟੇ ਪੁਲਾਂ ਤੋਂ ਇਲਾਵਾ 54 ਰੋਡ ਅੰਡਰਬ੍ਰਿਜ, ਆਧੁਨਿਕ ਸਿਗਨਲਿੰਗ ਅਤੇ ‘ਕਵਚ’ ਤਕਨਾਲੋਜੀ ਵੀ ਸ਼ਾਮਲ ਹੈ।
ਬਿੱਟੂ ਨੇ ਕਿਹਾ ਕਿ ਪ੍ਰਾਜੈਕਟ ਲਈ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿਚ 166.682 ਹੈਕਟੇਅਰ ਜ਼ਮੀਨ ਦੀ ਲੋੜ ਹੈ। ਉਨ੍ਹਾਂ ਮੁਤਾਬਕ ਸਬੰਧਤ ਡਿਪਟੀ ਕਮਿਸ਼ਨਰਾਂ ਕੋਲ ਜ਼ਮੀਨ ਐਕਵਾਇਰ ਕਰਨ ਲਈ 3,725 ਕਰੋੜ ਰੁਪਏ ਉਪਲਬਧ ਹਨ। ਇਸ ਲਈ ਉਨ੍ਹਾਂ ਮੁੱਖ ਸਕੱਤਰ, ਡੀਸੀਜ਼ ਅਤੇ ਐੱਸਡੀਐੱਮਜ਼ ਨੂੰ ਪ੍ਰਕਿਰਿਆ ਤੁਰੰਤ ਤੇਜ਼ ਕਰਨ ਦੀ ਚਿਤਾਵਨੀ ਦਿੱਤੀ।
ਬਿੱਟੂ ਨੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕਈ ਪੱਤਰ ਲਿਖੇ ਹਨ, ਜਿਨ੍ਹਾਂ ਵਿਚ ਆਖਰੀ ਪੱਤਰ 23 ਜੁਲਾਈ ਨੂੰ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਫੰਡਾਂ ਦੀ ਨਹੀਂ, ਸਗੋਂ ਪ੍ਰਸ਼ਾਸਨਿਕ ਕਾਰਵਾਈ ਤੇਜ਼ ਕਰਨ ਦੀ ਲੋੜ ਹੈ। ਰੇਲ ਲਾਈਨ ਨਾਲ ਯਾਤਰੀਆਂ ਤੋਂ ਇਲਾਵਾ ਕਿਸਾਨਾਂ, ਵਪਾਰੀਆਂ ਅਤੇ ਧਾਰਮਿਕ ਸੈਲਾਨੀਆਂ ਨੂੰ ਵੀ ਲਾਭ ਮਿਲਣ ਦੀ ਉਮੀਦ ਹੈ।