- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਸੀ ’ਤੇ ਮੁਲਾਜ਼ਮ ਸੰਘਰਸ਼ ਲਹਿਰ ਦੇ ਮੋਢੀ ਰਹੇ ਮਰਹੂਮ ਸੱਜਣ ਸਿੰਘ ਨੂੰ ਕੀਤਾ ਯਾਦ,

- ਰੈਗੂਲਾਈਜੇਸ਼ਨ ਨੀਤੀ ’ਚ ਸੋਧ ਕਰਵਾਉਣ ਲਈ ਸਰਕਾਰ ਨਾਲ ਛੇਤੀ ਕਰਵਾਈ ਜਾਵੇਗੀ ਮੀਟਿੰਗ
- ਬੁਲਾਰਿਆਂ ਨੇ ਕਿਹਾ, ਸੱਜਣ ਸਿੰਘ ਨੇ ਜੀਵਨ ਭਰ ਮੁਲਾਜ਼ਮ ਵਰਗ ਲਈ ਸ਼ਲਾਘਾਯੋਗ ਕੰਮ ਕੀਤਾ
ਪੰਜਾਬੀ ਜਾਗਰਣ ਰਿਪੋਰਟਰ, ਮੁਹਾਲੀ : ਪੰਜਾਬ ਸਫ਼ਾਈ ਮਜ਼ਦੂਰ ਫੈੱਡਰੇਸ਼ਨ ਅਤੇ ਦਿ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਸੋਮਵਾਰ ਨੂੰ ਮੁਹਾਲੀ ਦੇ ਫੇਜ਼-7 ਸਥਿਤ ਕਮਿਊਨਿਟੀ ਸੈਂਟਰ ਵਿਖੇ ਮੁਲਾਜ਼ਮ ਸੰਘਰਸ਼ ਲਹਿਰ ਦੇ ਮੋਢੀ ਰਹੇ ਮਰਹੂਮ ਸੱਜਣ ਸਿੰਘ ਦੀ 6ਵੀਂ ਬਰਸੀ ਮਨਾਈ ਗਈ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਜਥੇਬੰਦੀਆਂ ਨੇ 22 ਜੂਨ ਤੱਕ ਪੰਜਾਬ ਭਰ ਵਿਚ ਮਰਹੂਮ ਆਗੂ ਸੱਜਣ ਸਿੰਘ ਦੀ 6ਵੀਂ ਬਰਸੀ ਮਨਾਉਣ ਦਾ ਐਲਾਨ ਕੀਤਾ। ਫੈੱਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਪਵਨ ਗੋਡਿਆਲ ਅਤੇ ਇੰਪਲਾਈਜ਼ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਅਤੇ ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਨੇ ਵੀ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ਮੁਲਾਜ਼ਮ ਆਗੂ ਸੱਜਣ ਸਿੰਘ ਦੀ ਪਤਨੀ ਅਮਰਜੀਤ ਕੌਰ ਸਮੇਤ ਚੰਦਨ ਸਿੰਘ ਚੰਡੀਗੜ੍ਹ, ਕ੍ਰਿਸ਼ਨ ਪ੍ਰਸ਼ਾਦ, ਰਾਮ ਲਾਲ ਰਾਮਾ, ਸੂਬਾ ਸੀਨੀਅਰ ਮੀਤ ਪ੍ਰਧਾਨ ਮੋਹਣ ਸਿੰਘ, ਰਾਜਨ ਚਾਵਰੀਆਂ, ਅਨਿਲ ਕੁਮਾਰ, ਯਸ਼ਪਾਲ, ਇੰਦਰਜੀਤ, ਕਨਨ, ਮੋਹਿਤ ਤੋਂ ਇਲਾਵਾ ਹੋਰਨਾਂ ਆਗੂਆਂ ਨੇ ਸਾਥੀ ਸੱਜਣ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੇ ਵਿਚਾਰਾਂ ਨੂੰ ਯਾਦ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਸਾਥੀ ਸੱਜਣ ਸਿੰਘ ਨੇ ਜੀਵਨ ਭਰ ਮੁਲਾਜ਼ਮ ਵਰਗ ਲਈ ਸ਼ਲਾਘਾਯੋਗ ਕੰਮ ਕੀਤਾ ਹੈ। ਜਿਨ੍ਹਾਂ ਦੀ ਬਦੌਲਤ ਅੱਜ ਮੁਲਾਜ਼ਮ ਵਰਗ ਨਿੱਘ ਮਾਣ ਰਿਹਾ ਹੈ। ਉਨ੍ਹਾਂ ਨੇ ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਚਾਰ ਵਾਰ ਮਰਨ ਵਰਤ ਰੱਖਿਆ ਅਤੇ ਸਮੇਂ ਦੀਆਂ ਸਰਕਾਰਾਂ ਨੂੰ ਗੋਡੇ ਟੇਕਣ ਲਈ ਮਜਬੂਰ ਕੀਤਾ। ਸੂਬਾ ਜਨਰਲ ਸਕੱਤਰ ਪਵਨ ਗੋਡਿਆਲ ਨੇ ਦੱਸਿਆ ਕਿ ਅੱਜ ਸਾਥੀ ਸੱਜਣ ਸਿੰਘ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਸੋਚ ਅਤੇ ਵਿਚਾਰਾਂ ਨੂੰ ਆਪਣੀ ਜ਼ਿੰਦਗੀ ਵਿਚ ਢਾਲਣ ਦਾ ਪ੍ਰਣ ਲਿਆ। ਅੰਤ ਵਿਚ ਚੇਅਰਮੈਨ ਚੰਦਨ ਗਰੇਵਾਲ ਨੇ ਸਫ਼ਾਈ ਸੇਵਕਾਂ ਨੂੰ ਰੈਗੂਲਰ ਕਰਾਉਣ ਲਈ ਸਰਕਾਰ ਵੱਲੋਂ ਬਣਾਈ ਗਈ 10 ਸਾਲਾਂ ਨੀਤੀ ਦੀ ਥਾਂ ਤਿੰਨ ਸਾਲ ਵਾਲੀ ਰੈਗੂਲਾਈਜੇਸ਼ਨ ਪਾਲਿਸੀ ਵਿਚ ਸੋਧ ਕਰਵਾ ਕੇ ਸਫ਼ਾਈ ਸੇਵਕਾਂ ਨੂੰ ਰੈਗੂਲਰ ਕਰਵਾਉਣ ਲਈ ਜਲਦੀ ਸਰਕਾਰ ਨਾਲ ਬੈਠਕ ਕਰਵਾਉਣ ਦਾ ਭਰੋਸਾ ਦਿੱਤਾ।