
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਾਂਗਰਸ ਪ੍ਰਧਾਨ ਨੇ ਜਿਨ੍ਹਾਂ ਲੋਕਾਂ ਦੇ ਗੋਡੇ ਬਦਲੇ ਗਏ ਸਨ, ਉਨ੍ਹਾਂ ਦੇ ਨਾਚ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਆਪ ਸਰਕਾਰ ਦਾ ਡਰਾਮਾ ਤੇ ਨਾਟਕ ਰਚ ਕੇ ਝੂਠ ਬੋਲਣ ਦਾ ਵਿਸ਼ੇਸ਼ ਤਰੀਕਾ ਹੈ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਆਜ਼ਾਦੀ ਦਿਵਸ ਦੇ ਪਵਿੱਤਰ ਮੌਕੇ ’ਤੇ ਲੋਕਾਂ ਨਾਲ ਝੂਠ ਬੋਲਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ। ਵੜਿੰਗ ਨੇ ਸਿਹਤ ਮੰਤਰੀ ਬਲਬੀਰ ਸਿੰਘ ਦੇ ਅਸਤੀਫ਼ੇ ਤੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦੇ ਉਦੇਸ਼ ਨਾਲ ਇਸ ਡਰਾਮੇ ’ਚ ਸ਼ਾਮਲ ਅਧਿਕਾਰੀਆਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।ਕਾਂਗਰਸ ਪ੍ਰਧਾਨ ਨੇ ਜਿਨ੍ਹਾਂ ਲੋਕਾਂ ਦੇ ਗੋਡੇ ਬਦਲੇ ਗਏ ਸਨ, ਉਨ੍ਹਾਂ ਦੇ ਨਾਚ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਆਪ ਸਰਕਾਰ ਦਾ ਡਰਾਮਾ ਤੇ ਨਾਟਕ ਰਚ ਕੇ ਝੂਠ ਬੋਲਣ ਦਾ ਵਿਸ਼ੇਸ਼ ਤਰੀਕਾ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਵੀ ਸਮਝ ਸਕਦਾ ਹੈ ਕਿ ਜਿਨ੍ਹਾਂ ਦੇ ਗੋਡੇ ਬਦਲੇ ਗਏ ਹਨ, ਉਹ ਇਸ ਤਰ੍ਹਾਂ ਨੱਚ ਨਹੀਂ ਸਕਦੇ। ਹਾਲਾਂਕਿ ਸੱਚ ਸਾਹਮਣੇ ਆਉਣਾ ਹੀ ਸੀ ਤੇ ਇਸ ਮਾਮਲੇ ’ਚ ਇਹ ਤੇਜ਼ੀ ਨਾਲ ਸਾਹਮਣੇ ਆਇਆ, ਜਦੋਂ ਨੱਚਣ ਵਾਲੇ ਵਿਅਕਤੀਆਂ ’ਚੋਂ ਇੱਕ ਨੇ ਖੁਦ ਖੁਲਾਸਾ ਕੀਤਾ ਕਿ ਉਹ ਇੱਕ ਸਾਬਕਾ ਕਰਮਚਾਰੀ ਹੈ ਤੇ ਉਸ ਨੂੰ ਉਸ ਦਿਨ ਪ੍ਰਦਰਸ਼ਨ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਜਿਲ੍ਹੇ ਦੇ ਇਕ ਸਿਹਤ ਅਧਿਕਾਰੀ ਨੇ ਵੀ ਕਹਿ ਦਿੱਤਾ ਕਿ ਇਹ ਇਕ ਰਸਮੀ ਝਾਕੀ ਸੀ।