- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Republic Day 2026 ਨੂੰ ਕਰਤੱਵ ਪੱਥ 'ਤੇ ਨਿਕਲਣ ਵਾਲੀ ਪੰਜਾਬ ਦੀ ਝਾਕੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਸੰਦੇਸ਼ ਦੇਵੇਗੀ ਕਿ ਭਾਰਤ ਦੀ ਤਾਕਤ ਹਥਿਆਰਾਂ ਵਿੱਚ ਨਹੀਂ, ਸਗੋਂ ਤਿਆਗ, ਕਰੁਣਾ ਅਤੇ ਮਾਨਵ ਏਕਤਾ ਵਿੱਚ ਹੈ।

ਡਿਜੀਟਲ ਡੈਸਕ, ਚੰਡੀਗੜ੍ਹ : 26 ਜਨਵਰੀ 2026 (Republic Day 2026) ਨੂੰ ਕਰਤੱਵ ਪੱਥ 'ਤੇ ਜਦੋਂ ਪੂਰੇ ਦੇਸ਼ ਦੀਆਂ ਨਜ਼ਰਾਂ ਗਣਤੰਤਰ ਦਿਵਸ ਪਰੇਡ (Republic Day Prade) 'ਤੇ ਹੋਣਗੀਆਂ, ਉਦੋਂ ਪੰਜਾਬ ਸਰਕਾਰ (Punjab Govt) ਦੀ ਝਾਕੀ ਸਿਰਫ਼ ਇੱਕ ਦ੍ਰਿਸ਼ ਨਹੀਂ ਹੋਵੇਗੀ, ਸਗੋਂ ਇਹ ਮਾਨਵਤਾ, ਆਸਥਾ, ਕੁਰਬਾਨੀ ਅਤੇ ਸਿੱਖ ਕਦਰਾਂ-ਕੀਮਤਾਂ ਦਾ ਜੀਵੰਤ ਸੰਦੇਸ਼ ਲੈ ਕੇ ਸਾਹਮਣੇ ਆਵੇਗੀ। ਇਹ ਝਾਕੀ ਉਸ ਪੰਜਾਬ ਦੀ ਆਵਾਜ਼ ਹੈ ਜਿਸ ਨੇ ਹਮੇਸ਼ਾ ਇਨਸਾਨੀਅਤ ਦੀ ਰਾਖੀ ਲਈ ਸਭ ਤੋਂ ਅੱਗੇ ਖੜ੍ਹੇ ਹੋਣ ਦੀ ਕੀਮਤ ਚੁੱਕਾਈ ਹੈ।
ਭਗਵੰਤ ਸਿੰਘ ਮਾਨ (Bhagwant Singh Mann) ਦੀ ਅਗਵਾਈ ਹੇਠ ਪੰਜਾਬ ਦੀ ਮਾਨ ਸਰਕਾਰ (Mann Govt) ਨੇ ਇਸ ਵਾਰ ਗਣਤੰਤਰ ਦਿਵਸ (Republic Day) 'ਤੇ ਅਜਿਹਾ ਵਿਸ਼ਾ ਚੁਣਿਆ ਹੈ ਜੋ ਨਾ ਸਿਰਫ਼ ਸਿੱਖ ਇਤਿਹਾਸ (Sikh History) ਦੀ ਮਹਾਨ ਪਰੰਪਰਾ ਨੂੰ ਸਤਿਕਾਰ ਦਿੰਦਾ ਹੈ, ਸਗੋਂ ਪੂਰੇ ਦੇਸ਼ ਨੂੰ ਇਹ ਯਾਦ ਦਿਵਾਉਂਦਾ ਹੈ ਕਿ ਭਾਰਤ ਦੀ ਆਤਮਾ ਕਰੁਣਾ, ਸਹਿ-ਹੋਂਦ ਤੇ ਕੁਰਬਾਨੀ 'ਚ ਵਸਦੀ ਹੈ। ਪੰਜਾਬ ਸਰਕਾਰ ਦੀ ਝਾਕੀ ਦੋ ਹਿੱਸਿਆਂ—ਟਰੈਕਟਰ ਤੇ ਟ੍ਰੇਲਰ—'ਚ ਤਿਆਰ ਕੀਤੀ ਗਈ ਹੈ। ਟਰੈਕਟਰ ਦੇ ਅੱਗੇ ਬਣਿਆ ਹੱਥ ਦਾ ਨਿਸ਼ਾਨ ਮਾਨਵਤਾ, ਦਯਾ ਤੇ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ। ਇਸ ਦੇ ਨਾਲ ਘੁੰਮਦਾ ਹੋਇਆ ‘ਏਕ ਓਂਕਾਰ’ ਦਾ ਚਿੰਨ੍ਹ ਇਹ ਸੰਦੇਸ਼ ਦਿੰਦਾ ਹੈ ਕਿ ਰੱਬ ਇੱਕ ਹੈ ਅਤੇ ਪੂਰੀ ਸ੍ਰਿਸ਼ਟੀ ਇਕ ਸੂਤਰ 'ਚ ਬੱਝੀ ਹੋਈ ਹੈ।
ਝਾਕੀ 'ਤੇ ਲਿਖਿਆ ‘ਹਿੰਦ ਦੀ ਚਾਦਰ’ ਸਿਰਫ਼ ਸ਼ਬਦ ਨਹੀਂ ਹਨ, ਸਗੋਂ ਉਹ ਇਤਿਹਾਸ ਹੈ ਜਿਸ ਵਿਚ ਅੱਤਿਆਚਾਰ ਦੇ ਸਾਹਮਣੇ ਡਟ ਕੇ ਖੜ੍ਹੇ ਹੋਣ ਦਾ ਸਾਹਸ ਝਲਕਦਾ ਹੈ। ਇਹ ਸੰਦੇਸ਼ ਅੱਜ ਦੇ ਸਮੇਂ ਵਿੱਚ ਹੋਰ ਵੀ ਢੁਕਵਾਂ ਹੋ ਜਾਂਦਾ ਹੈ, ਜਦੋਂ ਸਮਾਜ ਨੂੰ ਮੁੜ ਕਰੁਣਾ ਅਤੇ ਸਹਿਣਸ਼ੀਲਤਾ ਦੀ ਲੋੜ ਹੈ। ਟ੍ਰੇਲਰ ਵਾਲੇ ਹਿੱਸੇ ਵਿੱਚ ਰਾਗੀ ਸਿੰਘਾਂ ਵੱਲੋਂ ਸ਼ਬਦ ਕੀਰਤਨ ਦਾ ਦ੍ਰਿਸ਼ ਦਿਖਾਇਆ ਗਿਆ ਹੈ, ਜੋ ਪੂਰੇ ਵਾਤਾਵਰਣ ਨੂੰ ਅਧਿਆਤਮਿਕ ਊਰਜਾ ਨਾਲ ਭਰ ਦਿੰਦਾ ਹੈ। ਪਿੱਛੇ ਸੁਸ਼ੋਭਿਤ ‘ਖੰਡਾ ਸਾਹਿਬ’ ਸਿੱਖ ਪੰਥ ਦੀ ਤਾਕਤ, ਸਮਰਪਣ ਅਤੇ ਏਕਤਾ ਦਾ ਪ੍ਰਤੀਕ ਬਣ ਕੇ ਉੱਭਰਦਾ ਹੈ। ਝਾਕੀ ਵਿੱਚ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਦਾ ਮਾਡਲ ਵੀ ਸ਼ਾਮਲ ਹੈ, ਉਹੀ ਪਵਿੱਤਰ ਅਸਥਾਨ ਜਿੱਥੇ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਾਨਵਤਾ ਦੀ ਰੱਖਿਆ ਲਈ ਆਪਣੀ ਸਰਵਉੱਚ ਕੁਰਬਾਨੀ ਦਿੱਤੀ।
ਸਾਈਡ ਪੈਨਲ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਦਰਸਾਉਂਦੇ ਹਨ—ਅਜਿਹੀਆਂ ਮਿਸਾਲਾਂ ਜਿਨ੍ਹਾਂ ਨੇ ਇਹ ਸਾਬਤ ਕੀਤਾ ਕਿ ਸੱਚਾਈ ਅਤੇ ਧਰਮ ਦੀ ਰਾਖੀ ਲਈ ਜੀਵਨ ਵੀ ਛੋਟਾ ਪੈ ਜਾਂਦਾ ਹੈ। ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਇਤਿਹਾਸਕ ਪੱਧਰ 'ਤੇ ਮਨਾ ਕੇ ਇਹ ਸਾਫ਼ ਕਰ ਦਿੱਤਾ ਕਿ ਇਹ ਸਰਕਾਰ ਸਿੱਖ ਧਰਮ ਨੂੰ ਸਿਰਫ਼ ਯਾਦ ਨਹੀਂ ਕਰਦੀ, ਸਗੋਂ ਉਸ ਦੇ ਮੁੱਲਾਂ ਨੂੰ ਜਿਊਂਦੀ ਹੈ। ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਏ ਸਮਾਗਮ, ਦੇਸ਼-ਵਿਦੇਸ਼ ਤੋਂ ਨਿਕਲੇ ਨਗਰ ਕੀਰਤਨ ਅਤੇ ਭਾਈ ਜੈਤਾ ਜੀ ਯਾਦਗਾਰੀ ਅਸਥਾਨ 'ਤੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ—ਇਹ ਸਭ ਮਾਨ ਸਰਕਾਰ ਦੀ ਦੂਰਅੰਦੇਸ਼ ਲੀਡਰਸ਼ਿਪ ਦਾ ਪ੍ਰਮਾਣ ਹਨ।
ਆਮ ਆਦਮੀ ਪਾਰਟੀ ਦੀ ਸਰਕਾਰ (AAP Government) ਨੇ ਇਹ ਦਿਖਾਇਆ ਹੈ ਕਿ ਸੱਤਾ ਵਿੱਚ ਰਹਿ ਕੇ ਵੀ ਨਿਮਰਤਾ, ਸ਼ਰਧਾ ਅਤੇ ਜਨ-ਭਾਵਨਾਵਾਂ ਨਾਲ ਜੁੜੇ ਰਹਿਣਾ ਸੰਭਵ ਹੈ। ਇਹੀ ਕਾਰਨ ਹੈ ਕਿ ਪੰਜਾਬ ਦੀ ਇਹ ਝਾਕੀ ਸਿਰਫ਼ ਇੱਕ ਸੂਬੇ ਦੀ ਨੁਮਾਇੰਦਗੀ ਨਹੀਂ ਕਰੇਗੀ, ਸਗੋਂ ਪੂਰੇ ਦੇਸ਼ ਦੇ ਸਾਹਮਣੇ ਪੰਜਾਬ ਦੀ ਰੂਹ ਨੂੰ ਰੱਖੇਗੀ। 26 ਜਨਵਰੀ ਨੂੰ ਕਰਤੱਵ ਪੱਥ 'ਤੇ ਨਿਕਲਣ ਵਾਲੀ ਇਹ ਝਾਕੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਸੰਦੇਸ਼ ਦੇਵੇਗੀ ਕਿ ਭਾਰਤ ਦੀ ਤਾਕਤ ਹਥਿਆਰਾਂ ਵਿੱਚ ਨਹੀਂ, ਸਗੋਂ ਤਿਆਗ, ਕਰੁਣਾ ਅਤੇ ਮਾਨਵ ਏਕਤਾ ਵਿੱਚ ਹੈ। ਮਾਨ ਸਰਕਾਰ ਦੀ ਇਹ ਪਹਿਲ ਸਾਬਤ ਕਰਦੀ ਹੈ ਕਿ ਜਦੋਂ ਲੀਡਰਸ਼ਿਪ ਇਮਾਨਦਾਰ ਹੋਵੇ, ਤਾਂ ਸੱਭਿਆਚਾਰ, ਇਤਿਹਾਸ ਅਤੇ ਆਸਥਾ—ਤਿੰਨਾਂ ਨੂੰ ਇੱਕੋ ਸਮੇਂ ਸਤਿਕਾਰ ਦਿੱਤਾ ਜਾ ਸਕਦਾ ਹੈ।