- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਆਈਏ1 ਨੇ ਗੋਲਡੀ ਬਰਾੜ ਗਿਰੋਹ ਨਾਲ ਜੁੜੇ ਛੇ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਅੱਠ ਨਾਜਾਇਜ਼ ਪਿਸਤੌਲ, 30 ਕਾਰਤੂਸ ਅਤੇ ਇੱਕ ਕਾਰ ਬਰਾਮਦ ਕੀਤੀ ਹੈ। ਇਹ ਸਾਰੇ ਦੋ ਲੋਕਾਂ ਦੀ ਹੱਤਿਆ ਦੀ ਸਾਜ਼ਿਸ਼ ਰਚ ਰਹੇ ਸਨ। ਇਨ੍ਹਾਂ ਵਿੱਚ ਰੋਹਤਕ ਦਾ ਰਹਿਣ ਵਾਲਾ ਅਵਾਰ ਅਤੇ ਦੂਜਾ ਪੰਜਾਬ ਦਾ ਖੂੰਖਾਰ ਗੈਂਗਸਟਰ ਚੰਦੂ ਫਿਰੋਜ਼ਪੁਰੀਆ ਹੈ।

ਜਾਸ, ਕਰਨਾਲ/ਚੰਡੀਗੜ੍ਹ : ਸੀਆਈਏ1 ਨੇ ਗੋਲਡੀ ਬਰਾੜ ਗਿਰੋਹ ਨਾਲ ਜੁੜੇ ਛੇ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਅੱਠ ਨਾਜਾਇਜ਼ ਪਿਸਤੌਲ, 30 ਕਾਰਤੂਸ ਅਤੇ ਇੱਕ ਕਾਰ ਬਰਾਮਦ ਕੀਤੀ ਹੈ। ਇਹ ਸਾਰੇ ਦੋ ਲੋਕਾਂ ਦੀ ਹੱਤਿਆ ਦੀ ਸਾਜ਼ਿਸ਼ ਰਚ ਰਹੇ ਸਨ। ਇਨ੍ਹਾਂ ਵਿੱਚ ਰੋਹਤਕ ਦਾ ਰਹਿਣ ਵਾਲਾ ਅਵਾਰ ਅਤੇ ਦੂਜਾ ਪੰਜਾਬ ਦਾ ਖੂੰਖਾਰ ਗੈਂਗਸਟਰ ਚੰਦੂ ਫਿਰੋਜ਼ਪੁਰੀਆ ਹੈ। ਸਾਰੇ ਬਦਮਾਸ਼ਾਂ ਨੂੰ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਚਾਰ ਬਦਮਾਸ਼ਾਂ ਨੂੰ ਤਿੰਨ ਦਿਨ ਦੇ ਰਿਮਾਂਡ 'ਤੇ ਲਿਆ ਗਿਆ ਅਤੇ ਦੋ ਨੂੰ ਜੇਲ੍ਹ ਭੇਜ ਦਿੱਤਾ ਗਿਆ। ਗਿਰੋਹ ਦੇ ਤਿੰਨ ਬਦਮਾਸ਼ ਪ੍ਰਮੀਤ, ਮਨੀਸ਼ ਖਰਖੌਦਾ ਅਤੇ ਅਮਰ ਫ਼ਰਾਰ ਹਨ। ਮਨੀਸ਼ 'ਤੇ ਦੋ ਕਤਲਾਂ ਦਾ ਦੋਸ਼ ਹੈ ਅਤੇ ਅਮਰ 20 ਸਾਲ ਦੀ ਸਜ਼ਾਯਾਫ਼ਤਾ ਹੈ। ਪੈਰੋਲ 'ਤੇ ਆਉਣ ਤੋਂ ਬਾਅਦ ਫ਼ਰਾਰ ਹੈ।
ਸੀਆਈਏ 1 ਇੰਚਾਰਜ ਸੰਦੀਪ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਸੋਮਵਾਰ ਨੂੰ ਰਿੰਗ ਰੋਡ 'ਤੇ ਕੁਟੇਲ ਨੇੜੇ ਨਾਕਾਬੰਦੀ ਕਰ ਕੇ ਕਾਰ 'ਚ ਸਵਾਰ ਰੋਹਤਕ ਦੇ ਕਲਾਨੌਰ ਵਾਰੰਡ ਨੰਬਰ ਦੋ ਨਿਵਾਸੀ ਪਵਨ ਉਰਫ਼ ਪੋਤਰਾ, ਕਲਾਨੌਰ ਦੀ ਬਾਬਾ ਕਲੋਨੀ ਨਿਵਾਸੀ ਜਤਿਨ, ਸੋਨੀਪਤੀ ਦੇ ਖਰਖੌਦਾ ਦੀ ਸੰਤ ਕਲੋਨੀ ਨਿਵਾਸੀ ਰਾਹੁਲ ਅਤੇ ਆਕਾਸ਼, ਪਾਨੀਪਤ ਦੇ ਸ਼ਹਿਰਮਾਲਪੁਰ ਨਿਵਾਸੀ ਨਵਦੀਪ ਅਤੇ ਕਪਿਲ ਨੂੰ ਕਾਬੂ ਕੀਤਾ। ਇਨ੍ਹਾਂ ਖਿ਼ਲਾਫ਼ ਮਧੁਬਨਥਾਣੇ 'ਚ ਮਾਮਲਾ ਦਰਜ ਕਰ ਲਿਆ ਹੈ ਅਤੇ ਅਪਰਾਧਿਕ ਰਿਕਾਰਡ ਖੰਗਾਲਿਆ ਜਾ ਰਿਹਾ ਹੈ।
ਬਦਮਾਸ਼ਾਂ 'ਚ ਸ਼ਾਮਲ ਕਲਾਨੌਰ ਦਾ ਸਾਬਕਾ ਕੌਂਸਲਰ
ਇਨ੍ਹਾਂ ਆਰੋਪੀਆਂ 'ਚ ਕਲਾਨੌਰ ਨਿਵਾਸੀ ਪਵਨ ਹੈ, ਉਹ ਸਾਬਕਾ ਕੌਂਸਲਰ ਹੈ। 2013 'ਚ ਉਹ ਕੌਂਸਲਰ ਬਣਿਆ ਸੀ। 2017 'ਚ ਉਸ ਖਿ਼ਲਾਫ਼ ਚੋਣ ਲੜਨ ਵਾਲੇ ਅਵਤਾਰ ਨੇ ਉਸ ਨਾਲ ਕੁੱਟਮਾਰ ਕੀਤੀ ਸੀ। ਇਸ ਦਾ ਬਦਲਾ ਲੈਣ ਲਈ ਉਹ ਅਵਤਾਰ ਦੀ ਹੱਤਿਆ ਕਰਵਾਉਣੀ ਚਾਹੁੰਦਾ ਸੀ। ਇਸ ਲਈ ਉਹ ਇਸ ਗਿਰੋਹ ਨਾਲ ਜੋੜਿਆ ਸੀ। ਇਨ੍ਹਾਂ ਸਾਰੇ ਬਦਮਾਸ਼ਾਂ ਦੀ ਗੱਲ ਅਮਰ ਅਤੇ ਮਨੀਸ਼ ਆਨਲਾਈਨ ਐਪ ਤੋਂ ਗੋਲਡੀ ਬਰਾਡ ਤੋਂ ਕਰਵਾਉਂਦੇ ਸਨ।
ਗੋਲਡੀ ਬਰਾੜ ਦੇ ਇਸ਼ਾਰੇ 'ਤੇ ਕਰਨੀ ਸੀ ਚੰਦੂ ਫਿਰੋਜ਼ਪੁਰੀਆ ਦੀ ਹੱਤਿਆ
ਸਾਰੇ ਬਦਮਾਸ਼ ਗੋਲਡੀ ਬਰਾੜ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸਨ। ਉਸ ਦੇ ਕਹਿਣ 'ਤੇ ਹੀ ਇਨ੍ਹਾਂ ਨੇ ਪੰਜਾਬ 'ਚ ਖ਼ੂੰਖਾਰ ਬਦਮਾਸ਼ ਚੰਦੂ ਫਿਰੋਜ਼ਪੁਰੀਆ ਦੀ ਹੱਤਿਆ ਕਰਨੀ ਸੀ। ਇਸ ਲਈ ਇਹ ਮੁਲਜ਼ਮ ਕਰਨਾਲ ਤੋਂ ਪੰਜਾਬ ਜਾ ਰਹੇ ਸਨ। ਪੁਲਿਸ ਨੇ ਇਨ੍ਹਾ ਨੂੰ ਪਹਿਲਾਂ ਹੀ ਫੜ ਲਿਆ। ਫਿਲਹਾਲ ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਮਾਮਲੇ 'ਚ ਕਈ ਹੋਰ ਅਹਿਮ ਖ਼ੁਲਾਸੇ ਹੋ ਸਕਦੇ ਹਨ।