- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ’ਚ ਯੋਜਨਾ ਤਹਿਤ ਪ੍ਰਾਪਤ ਅਰਜ਼ੀਆਂ ਦੇ ਮੁਕਾਬਲੇ ਕਰੀਬ 10 ਹਜ਼ਾਰ ਰੂਫਟਾਪ ਸੂਰਜੀ ਪਲਾਂਟ ਸਥਾਪਤ ਕੀਤੇ ਗਏ ਹਨ। ਇਹ ਗਿਣਤੀ ਉਨ੍ਹਾਂ ਸੂਬਿਆਂ ਦੇ ਮੁਕਾਬਲੇ ਕਾਫ਼ੀ ਘੱਟ ਹੈ, ਜਿੱਥੇ ਘਰੇਲੂ ਪੱਧਰ ’ਤੇ ਸੂਰਜੀ ਊਰਜਾ ਨੂੰ ਤੇਜ਼ੀ ਨਾਲ ਅਪਣਾਇਆ ਜਾ ਰਿਹਾ ਹੈ।

ਰੋਹਿਤ ਕੁਮਾਰ, ਜਾਗਰਣ, ਚੰਡੀਗੜ੍ਹ : ਸਵੱਛ ਤੇ ਗ੍ਰੀਨ ਐਨਰਜੀ ਨੂੰ ਉਤਸ਼ਾਹਤ ਕਰਨ ਲਈ ਪੰਜਾਬ ’ਚ ਰੂਫਟਾਪ ਸੋਲਰ ਪਲਾਂਟ ਨੂੰ ਅਪਣਾਉਣ ਦੀ ਰਫ਼ਤਾਰ ਸੁਸਤ ਬਣੀ ਹੋਈ ਹੈ। ਕੇਂਦਰ ਸਰਕਾਰ ਦੀ ਪੀਐੱਮ ਸੂਰਿਆ ਘਰ: ਮੁਫ਼ਤ ਬਿਜਲੀ ਯੋਜਨਾ ਤਹਿਤ ਦੇਸ਼ ਦੇ ਕਈ ਸੂਬਿਆਂ ’ਚ ਘਰਾਂ ਦੀਆਂ ਛੱਤਾਂ ’ਤੇ ਸੂਰਜੀ ਪਲਾਂਟ ਲਗਾਉਣ ਲਈ ਲੋਕਾਂ ਨੇ ਤੇਜ਼ੀ ਨਾਲ ਦਿਲਚਸਪੀ ਦਿਖਾਈ ਹੈ, ਪਰ ਪੰਜਾਬ ਇਸ ਦੌੜ ’ਚ ਕਈ ਸੂਬਿਆਂ ਤੋਂ ਪਿੱਛੇ ਰਹਿ ਗਿਆ ਹੈ। ਪੰਜਾਬ ’ਚ ਯੋਜਨਾ ਤਹਿਤ ਹੁਣ ਤੱਕ 25,104 ਅਰਜ਼ੀਆਂ ਦੀ ਮਿਲੀਆਂ। ਉੱਥੇ, ਗੁਆਂਢੀ ਸੂਬੇ ਹਰਿਆਣਾ ’ਚ ਅਰਜ਼ੀਆਂ ਦੀ ਗਿਣਤੀ 1.31 ਲੱਖ ਤੱਕ ਪਹੁੰਚ ਚੁੱਕੀ ਹੈ। ਕੇਂਦਰੀ ਨਵੀਨ ਤੇ ਨਵਿਆਉਣਯੋਗ ਊਰਜਾ ਮੰਤਰਾਲੇ ਵੱਲੋਂ ਲੋਕ ਸਭਾ ’ਚ ਉਪਲਬਧ ਕਰਾਏ ਗਏ ਅੰਕੜਿਆਂ ਤੋਂ ਪੰਜਾਬ ’ਚ ਰੂਫਟਾਪ ਸੂਰਜੀ ਊਰਜਾ ਦੀ ਸਥਿਤੀ ਸਾਹਮਣੇ ਆਈ ਹੈ। ਪੰਜਾਬ ’ਚ ਯੋਜਨਾ ਤਹਿਤ ਪ੍ਰਾਪਤ ਅਰਜ਼ੀਆਂ ਦੇ ਮੁਕਾਬਲੇ ਕਰੀਬ 10 ਹਜ਼ਾਰ ਰੂਫਟਾਪ ਸੂਰਜੀ ਪਲਾਂਟ ਸਥਾਪਤ ਕੀਤੇ ਗਏ ਹਨ। ਇਹ ਗਿਣਤੀ ਉਨ੍ਹਾਂ ਸੂਬਿਆਂ ਦੇ ਮੁਕਾਬਲੇ ਕਾਫ਼ੀ ਘੱਟ ਹੈ, ਜਿੱਥੇ ਘਰੇਲੂ ਪੱਧਰ ’ਤੇ ਸੂਰਜੀ ਊਰਜਾ ਨੂੰ ਤੇਜ਼ੀ ਨਾਲ ਅਪਣਾਇਆ ਜਾ ਰਿਹਾ ਹੈ।
----------
ਹਰਿਆਣਾ ਨੇ ਬਣਾਈ ਵੱਡੀ ਬੜ੍ਹਤ
ਰੂਫਟਾਪ ਸੂਰਜੀ ਊਰਜਾ ਦੇ ਮਾਮਲੇ ’ਚ ਗੁਆਂਢੀ ਹਰਿਆਣਾ ਨੇ ਪੰਜਾਬ ਤੋਂ ਬੜ੍ਹਤ ਬਣਾਈ ਹੈ। ਹਰਿਆਣਾ ’ਚ ਯੋਜਨਾ ਦੇ ਤਹਿਤ ਕਰੀਬ 1.31 ਲੱਖ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਯਾਨੀ ਪੰਜਾਬ ਦੇ ਮੁਕਾਬਲੇ ’ਚ ਉੱਥੇ ਕਰੀਬ ਸੱਤ ਗੁਣਾ ਜ਼ਿਆਦਾ ਲੋਕਾਂ ਨੇ ਰੂਫਟਾਪ ਸੋਲਰ ਲਈ ਅਰਜ਼ੀਆਂ ਪ੍ਰਾਪਤ ਕੀਤੀਆਂ ਹਨ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ’ਚ ਕਰੀਬ 15 ਲੱਖ ਅਰਜ਼ੀਆਂ ਦਰਜ ਹੋਈਾਂ ਹਨ। ਮਹਾਰਾਸ਼ਟਰ ’ਚ 7.02 ਲੱਖ, ਕੇਰਲਮ ’ਚ 3.10 ਲੱਖ ਤੇ ਰਾਜਸਥਾਨ ’ਚ 2.70 ਲੱਖ ਅਰਜ਼ੀਆਂ ਮਿਲੀਆਂ। ਇਨ੍ਹਾਂ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਦੇਸ਼ ਦੇ ਕਈ ਸੂਬਿਆਂ ’ਚ ਘਰੇਲੂ ਪੱਧਰ ’ਤੇ ਸੂਰਜੀ ਊਰਜਾ ਨੂੰ ਅਪਣਾਉਣ ਦੀ ਮੁਹਿੰਮ ਤੇਜ਼ੀ ਨਾਲ ਵੱਧ ਰਹੀ ਹੈ, ਜਦਕਿ ਪੰਜਾਬ ’ਚ ਹਾਲੇ ਇਸਨੂੰ ਉਮੀਦ ਮੁਤਾਬਕ ਰਫਤਾਰ ਨਹੀਂ ਮਿਲ ਸਕੀ।
-------------
ਫਰਵਰੀ 2024 ’ਚ ਸ਼ੁਰੂ ਹੋਈ ਸੀ ਯੋਜਨਾ
ਕੇਂਦਰ ਸਰਕਾਰ ਨੇ ਫਰਵਰੀ 2024 ’ਚ ਪੀਐੱਮ ਸੂਰਿਆ ਘਰ ਯੋਜਨਾ ਸ਼ੁਰੂ ਕੀਤੀ ਸੀ। ਇਸਦਾ ਮਕਸਦ ਦੇਸ਼ ’ਚ ਘਰਾਂ ਦੀਆਂ ਛੱਤਾਂ ’ਤੇ ਰੂਫਟਪਾਟ ਸੂਰਜੀ ਪਲਾਂਟ ਸਥਾਪਤ ਕਰ ਕੇ ਸਵੱਛ ਊਰਜਾ ਨੂੰ ਉਤਸ਼ਾਹਤ ਕਰਨਾ ਹੈ। ਯੋਜਨਾ ਤਹਿਤ ਪਾਤਰ ਪਰਿਵਾਰਾਂ ਨੂੰ ਸੂਰਜੀ ਪਲਾਂਟ ਲਗਾਉਣ ਲਈ ਕੇਂਦਰੀ ਸਬਸਿਡੀ ਉਪਲਬਧ ਕਰਾਈ ਜਾਂਦੀ ਹੈ। ਇਸ ਲਈ ਰਾਸ਼ਟਰੀ ਪੋਰਟਲ ਦੇ ਜ਼ਰੀਏ ਅਪਲਾਈ ਕਰਨ ਦੀ ਸਹੂਲਤ ਦਿੱਤੀ ਗਈ ਹੈ।
-----------
ਪੀਈਡੀਏ ਸਾਹਮਣੇ ਚੁਣੌਤੀ
ਪੰਜਾਬ ’ਚ ਯੋਜਨਾ ਦੇ ਅਮਲ ਦੀ ਜ਼ਿੰਮੇਵਾਰੀ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੀਈਡੀਏ) ਕੋਲ ਹੈ। ਵਿਭਾਗ ਵੱਲੋਂ ਯੋਜਨਾ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਤੇ ਕੈਂਪ ਚਲਾਏ ਜਾ ਰਹੇ ਹਨ। ਹੁਣ ਪੰਜਾਬ ਸਾਹਮਣੇ ਚੁਣੌਤੀ ਸਿਰਫ਼ ਅਰਜ਼ੀਆਂ ਵਧਾਉਣ ਦੀ ਨਹੀਂ, ਬਲਕਿ ਉਨ੍ਹਾਂ ਨੂੰ ਰੂਫਟਾਪ ਸੂਰਜੀ ਪਲਾਂਟਾਂ ਦੀ ਸਥਾਪਨਾ ’ਚ ਬਦਲਣ ਦੀ ਵੀ ਹੈ। ਗੁਆਂਢੀ ਸੂਬਿਆਂ ਦੇ ਮੁਕਾਬਲੇ ਘੱਟ ਅਰਜ਼ੀਆਂ ਇਹ ਸੰਕੇਤ ਦੇ ਰਹੀਆਂ ਹਨ ਕਿ ਸੂਬੇ ’ਚ ਘਰੇਲੂ ਪੱਧਰ ’ਤੇ ਸੂਰਜੀ ਊਰਜਾ ਨੂੰ ਲੈ ਕੇ ਜਾਗਰੂਕਤਾ ਤੇ ਪਹੁੰਚ ਦੋਵਾਂ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਹੈ।