- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਪੁੱਛਿਆ ਕਿ ਜੇ ਇਹ ਸਰਕਾਰੀ ਦੌਰਾ ਹੈ ਤਾਂ ਮਾਨ ਦੀ ਪਤਨੀ ਉਨ੍ਹਾਂ ਨਾਲ ਕਿਉਂ ਜਾ ਰਹੀ ਹੈ ਤੇ ਉਨ੍ਹਾਂ ਦੇ ਖ਼ਰਚਿਆਂ ਦਾ ਭੁਗਤਾਨ ਕੌਣ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ “ਸਿਆਲ ਪੈਰਿਸ 2026 ਦੇ ਪ੍ਰਦਰਸ਼ਨੀ ਕੇਂਦਰ ਵਿਚ ਮਾਰਕਫੈੱਡ ਦਾ ਸਟਾਲ ਲਾਉਣਾ ਤਾਂ ਮਹਿਜ਼ ਇਕ ਬਹਾਨਾ ਹੈ।”

ਨਵੀਂ ਦਿੱਲੀ, (ਪੀਟੀਆਈ) : ਭਾਜਪਾ ਨੇ ਸ਼ਨੀਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਸੜ ਰਿਹਾ ਹੈ, ਪਰ ਉਹ ਪਤਨੀ ਨਾਲ ਜਨਮ ਦਿਨ ਮਨਾਉਣ ਫਰਾਂਸ ਜਾ ਰਹੇ ਹਨ। ਪਾਰਟੀ ਨੇ ਸਵਾਲ ਕੀਤਾ ਕਿ ਜਦੋਂ ਸੂਬਾ ਨਸ਼ਿਆਂ ਕਾਰਨ ਕਾਨੂੰਨ-ਵਿਵਸਥਾ ਦੇ ਪੂਰੀ ਤਰ੍ਹਾਂ ਢਹਿ ਜਾਣ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਤਾਂ ਅਜਿਹੇ ਸਮੇਂ ਉਹ ਫਰਾਂਸ ਕਿਉਂ ਜਾਣਾ ਚਾਹੁੰਦੇ ਹਨ।
ਭਾਜਪਾ ਦੀ ਇਹ ਪ੍ਰਤੀਕਿਰਿਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਮਾਨ ਦੇ ਫਰਾਂਸ ਦੌਰੇ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਇਕ ਦਿਨ ਬਾਅਦ ਆਈ ਹੈ। ਹਾਈ ਕੋਰਟ ਨੇ ਕੇਂਦਰ ਸਰਕਾਰ ਵੱਲੋਂ ਇਸ ਦੌਰੇ ਲਈ ਸਿਆਸੀ ਮਨਜ਼ੂਰੀ ਨਾ ਦੇਣ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪੰਜਾਬ ਸਰਕਾਰ ਦੀ ਪਟੀਸ਼ਨ ਮਨਜ਼ੂਰ ਕਰ ਲਈ ਸੀ।