- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Punjab and Haryana High Court ਨੇ ਸਾਰੀਆਂ ਪਟੀਸ਼ਨਾਂ ਖਾਰਜ ਕਰਦੇ ਹੋਏ PSTCL ਦੀਆਂ ਭਰਤੀ ਸ਼ਰਤਾਂ ਨੂੰ ਜਾਇਜ਼ ਠਹਿਰਾਇਆ। ਕੋਰਟ ਨੇ ਸਾਫ਼ ਕਰ ਦਿੱਤਾ ਕਿ ਬਿਨਾਂ ITI ਸਰਟੀਫਿਕੇਟ ਵਾਲੇ ਡਿਗਰੀ/ਡਿਪਲੋਮਾ ਧਾਰਕਾਂ ਦਾ ਇਨ੍ਹਾਂ ਅਹੁਦਿਆਂ 'ਤੇ ਕੋਈ ਹੱਕ ਨਹੀਂ ਹੈ।

ਦਯਾਨੰਦ ਸ਼ਰਮਾ, ਚੰਡੀਗੜ੍ਹ : ਕੋਰਟ ਨਾ ਤਾਂ ਮੁੜ ਤੋਂ ਭਰਤੀ ਨਿਯਮ ਲਿਖ ਸਕਦੀ ਹੈ ਅਤੇ ਨਾ ਹੀ ਵੱਖ-ਵੱਖ ਯੋਗਤਾਵਾਂ ਦੀ ਬਰਾਬਰੀ (Equivalence) ਤੈਅ ਕਰ ਸਕਦੀ ਹੈ। ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (PSTCL) ਭਰਤੀ ਵਿਵਾਦ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਇਸ ਫੈਸਲੇ ਨਾਲ ਡਿਗਰੀ/ਡਿਪਲੋਮਾ ਧਾਰਕਾਂ ਨੂੰ ਵੱਡਾ ਝਟਕਾ ਲੱਗਾ ਹੈ।
ਹਾਈਕੋਰਟ ਨੇ ਸਪੱਸ਼ਟ ਕੀਤਾ ਕਿ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਡਿਗਰੀ ਜਾਂ ਡਿਪਲੋਮਾ ਰੱਖਣ ਵਾਲੇ ਉਮੀਦਵਾਰ ਸਿਰਫ਼ ਇਸ ਆਧਾਰ 'ਤੇ ITI ਦੇ ਬਰਾਬਰ ਨਹੀਂ ਮੰਨੇ ਜਾ ਸਕਦੇ, ਜਦੋਂ ਤਕ ਭਰਤੀ ਇਸ਼ਤਿਹਾਰ ਜਾਂ ਸੇਵਾ ਨਿਯਮਾਂ ਵਿੱਚ ਅਜਿਹਾ ਕੋਈ ਪ੍ਰਬੰਧ ਨਾ ਹੋਵੇ।
ਜਸਟਿਸ ਹਰਪ੍ਰੀਤ ਸਿੰਘ ਬਰਾੜ ਨੇ PSTCL ਵਿੱਚ ਅਸਿਸਟੈਂਟ ਲਾਈਨਮੈਨ (ALM) ਅਤੇ ਅਸਿਸਟੈਂਟ ਸਬ-ਸਟੇਸ਼ਨ ਅਟੈਂਡੈਂਟ (ASSA) ਦੇ ਅਹੁਦਿਆਂ 'ਤੇ ਭਰਤੀ ਨੂੰ ਲੈ ਕੇ ਚੱਲ ਰਹੇ ਕਾਨੂੰਨੀ ਵਿਵਾਦ 'ਤੇ ਇਹ ਫੈਸਲਾ ਸੁਣਾਇਆ। PSTCL ਨੇ 18 ਮਈ 2021 ਨੂੰ 350 ALM ਅਤੇ 150 ASSA ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਸਨ। ਇਨ੍ਹਾਂ ਅਹੁਦਿਆਂ ਲਈ ਘੱਟੋ-ਘੱਟ ਯੋਗਤਾ ਮੈਟ੍ਰਿਕ ਦੇ ਨਾਲ ਇਲੈਕਟ੍ਰੀਸ਼ੀਅਨ/ਵਾਇਰਮੈਨ ਟ੍ਰੇਡ ਵਿੱਚ ਫੁੱਲ-ਟਾਈਮ ਰੈਗੂਲਰ ITI ਸਰਟੀਫਿਕੇਟ ਤੈਅ ਕੀਤੀ ਗਈ ਸੀ। ਡਿਗਰੀ ਜਾਂ ਡਿਪਲੋਮਾ ਰੱਖਣ ਵਾਲੇ ਉਮੀਦਵਾਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਯੋਗਤਾ ITI ਤੋਂ "ਉੱਚੀ" ਹੈ, ਇਸ ਲਈ ਉਨ੍ਹਾਂ ਨੂੰ ਅਪਲਾਈ ਕਰਨ ਤੋਂ ਰੋਕਣਾ ਗੈਰ-ਸੰਵਿਧਾਨਕ ਹੈ। ਉਨ੍ਹਾਂ ਆਨਲਾਈਨ ਪੋਰਟਲ 'ਤੇ ITI ਦੇ ਵਿਕਲਪ ਤੋਂ ਬਿਨਾਂ ਅਰਜ਼ੀ ਸਵੀਕਾਰ ਨਾ ਕੀਤੇ ਜਾਣ ਨੂੰ ਚੁਣੌਤੀ ਦਿੱਤੀ ਸੀ।
PSTCL ਦੇ ਵਕੀਲ ਵਿਕਾਸ ਚਤਰਥ ਨੇ ਕਿਹਾ ਕਿ ITI ਇਲੈਕਟ੍ਰੀਸ਼ੀਅਨ/ਵਾਇਰਮੈਨ ਇਕ ਕਿੱਤਾਮੁਖੀ (ਵੋਕੇਸ਼ਨਲ) ਯੋਗਤਾ ਹੈ ਜੋ ਫੀਲਡ-ਪੱਧਰ ਦੇ ਤਕਨੀਕੀ ਹੁਨਰ 'ਤੇ ਅਧਾਰਤ ਹੁੰਦੀ ਹੈ ਜਦਕਿ ਡਿਗਰੀ ਜਾਂ ਡਿਪਲੋਮਾ ਇੱਕ ਵੱਖਰੀ ਕਿਸਮ ਦੀ ਵਿੱਦਿਅਕ ਯੋਗਤਾ ਹੈ।
ਅਦਾਲਤ ਨੇ ਸਪੱਸ਼ਟ ਕੀਤਾ ਕਿ ਦੋਵਾਂ ਦੇ ਸਿਲੇਬਸ, ਉਦੇਸ਼ ਅਤੇ ਸਿਖਲਾਈ ਵੱਖ-ਵੱਖ ਹੁੰਦੇ ਹਨ। ਅਦਾਲਤ ਨੇ ਆਪਣੇ ਫੈਸਲੇ ਵਿੱਚ ਹੇਠ ਲਿਖੇ ਅਹਿਮ ਨੁਕਤੇ ਕਹੇ :
ਹਾਈਕੋਰਟ ਨੇ ਸਾਰੀਆਂ ਪਟੀਸ਼ਨਾਂ ਖਾਰਜ ਕਰਦੇ ਹੋਏ PSTCL ਦੀਆਂ ਭਰਤੀ ਸ਼ਰਤਾਂ ਨੂੰ ਜਾਇਜ਼ ਠਹਿਰਾਇਆ। ਕੋਰਟ ਨੇ ਸਾਫ਼ ਕਰ ਦਿੱਤਾ ਕਿ ਬਿਨਾਂ ITI ਸਰਟੀਫਿਕੇਟ ਵਾਲੇ ਡਿਗਰੀ/ਡਿਪਲੋਮਾ ਧਾਰਕਾਂ ਦਾ ਇਨ੍ਹਾਂ ਅਹੁਦਿਆਂ 'ਤੇ ਕੋਈ ਹੱਕ ਨਹੀਂ ਹੈ।