- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ AI ਅਧਾਰਿਤ ਆਟੋਮੇਟਿਡ ਡਰਾਈਵਿੰਗ ਟੈਸਟ ਟ੍ਰੈਕ (ADTT) ਸਿਸਟਮ ਵਿਕਸਿਤ ਅਤੇ ਲਾਗੂ ਕਰ ਰਹੀ ਹੈ, ਤਾਂ ਜੋ ਡਰਾਈਵਿੰਗ ਲਾਇਸੈਂਸ ਟੈਸਟ ਪੂਰੀ ਤਰ੍ਹਾਂ ਸਵੈਚਾਲਿਤ (Automated), ਪਾਰਦਰਸ਼ੀ ਤੇ ਤੇਜ਼ ਹੋ ਸਕੇ। ਇਸ ਨਵੀਂ ਤਕਨੀਕ ਦਾ ਨਾਂ HAMS (ਹਾਰਨੇਸਿੰਗ ਆਟੋਮੋਬਾਈਲ ਫਾਰ ਸੇਫ਼ਟੀ) ਹੈ।

ਡਿਜੀਟਲ ਡੈਸਕ, ਚੰਡੀਗੜ੍ਹ: ਭਾਰਤ 'ਚ ਲਗਪਗ ਹਰ 4 ਮਿੰਟ ਵਿਚ ਇਕ ਵਿਅਕਤੀ ਸੜਕ ਹਾਦਸੇ 'ਚ ਆਪਣੀ ਜਾਨ ਗੁਆ ਦਿੰਦਾ ਹੈ। ਹਰ ਸਾਲ ਦੁਨੀਆ ਭਰ ਵਿਚ ਲਗਪਗ 13.5 ਲੱਖ ਲੋਕਾਂ ਦੀ ਸੜਕ ਹਾਦਸਿਆਂ 'ਚ ਮੌਤ ਹੋ ਜਾਂਦੀ ਹੈ ਅਤੇ ਲੱਖਾਂ ਲੋਕ ਜ਼ਖਮੀ ਹੁੰਦੇ ਹਨ। ਇਸ ਲਈ ਸੁਰੱਖਿਅਤ ਡਰਾਈਵਿੰਗ ਤੇ ਸਹੀ ਤਰੀਕੇ ਨਾਲ ਲਾਇਸੈਂਸ ਜਾਰੀ ਕਰਨਾ ਬਹੁਤ ਜ਼ਰੂਰੀ ਹੈ।
ਇਸੇ ਡਰਾਈਵਿੰਗ ਸੁਰੱਖਿਆ ਨੂੰ ਲੈ ਕੇ ਪੰਜਾਬ ਸਰਕਾਰ ਨੇ ਵੀ ਇਕ ਪਹਿਲ ਕੀਤੀ ਹੈ ਜਿਸ ਨਾਲ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਟੈਸਟ ਦੇਣ ਪਹੁੰਚੇ ਲੋਕਾਂ ਨੂੰ ਹੁਣ ਸਰਵਰ ਦੀ ਖ਼ਰਾਬੀ ਕਾਰਨ ਘੰਟਿਆਂਬੱਧੀ ਇੰਤਜ਼ਾਰ ਨਹੀਂ ਕਰਨਾ ਪਵੇਗਾ।
ਪੰਜਾਬ ਸਰਕਾਰ AI ਅਧਾਰਿਤ ਆਟੋਮੇਟਿਡ ਡਰਾਈਵਿੰਗ ਟੈਸਟ ਟ੍ਰੈਕ (ADTT) ਸਿਸਟਮ ਵਿਕਸਿਤ ਅਤੇ ਲਾਗੂ ਕਰ ਰਹੀ ਹੈ, ਤਾਂ ਜੋ ਡਰਾਈਵਿੰਗ ਲਾਇਸੈਂਸ ਟੈਸਟ ਪੂਰੀ ਤਰ੍ਹਾਂ ਸਵੈਚਾਲਿਤ (Automated), ਪਾਰਦਰਸ਼ੀ ਤੇ ਤੇਜ਼ ਹੋ ਸਕੇ। ਇਸ ਨਵੀਂ ਤਕਨੀਕ ਦਾ ਨਾਂ HAMS (ਹਾਰਨੇਸਿੰਗ ਆਟੋਮੋਬਾਈਲ ਫਾਰ ਸੇਫ਼ਟੀ) ਹੈ।
ਇਸ ਤਕਨੀਕ 'ਚ ਬਿਨੈਕਾਰ ਦੀ ਪਛਾਣ ਆਇਰਿਸ ਸਕੈਨ (Iris Scan), ਫੇਸ ਸਕੈਨ (Face Scan) ਤੇ ਬਾਇਓਮੈਟ੍ਰਿਕ ਨਾਲ ਕੀਤੀ ਜਾਵੇਗੀ। ਉੱਥੇ ਹੀ, ਕੈਮਰੇ ਤੇ ਸੈਂਸਰ ਗੱਡੀ ਚਲਾਉਣ ਦੇ ਤਰੀਕੇ 'ਤੇ ਨਜ਼ਰ ਰੱਖਣਗੇ ਅਤੇ AI ਆਪਣੇ ਆਪ ਨੰਬਰ ਦੇਵੇਗਾ।
ਇਸ ਦਾ ਮਕਸਦ ਡਰਾਈਵਿੰਗ ਟੈਸਟ ਵਿਚ ਮਨੁੱਖੀ ਦਖਲਅੰਦਾਜ਼ੀ ਨੂੰ ਘਟਾਉਣਾ, ਧੋਖਾਧੜੀ ਰੋਕਣਾ ਤੇ ਇਹ ਯਕੀਨੀ ਬਣਾਉਣਾ ਹੈ ਕਿ ਟੈਸਟ ਉਹੀ ਵਿਅਕਤੀ ਦੇਵੇ ਜਿਸ ਨੇ ਅਪਲਾਈ ਕੀਤਾ ਹੈ। ਇਸ ਨਾਲ ਡਰਾਈਵਿੰਗ ਟੈਸਟ ਦੀ ਪ੍ਰਕਿਰਿਆ ਤੇਜ਼, ਆਸਾਨ ਤੇ ਨਿਰਪੱਖ ਬਣੇਗੀ।
ਪੰਜਾਬ ਸਰਕਾਰ ਨੇ ਇਸ AI ਅਧਾਰਿਤ ਆਟੋਮੇਟਿਡ ਡਰਾਈਵਿੰਗ ਟੈਸਟ ਟ੍ਰੈਕ ਸਿਸਟਮ HAMS ਦੇ ਲਾਭ ਦੱਸੇ ਹਨ ਕਿ:
AI ਅਧਾਰਿਤ HAMS (ਹਾਰਨੇਸਿੰਗ ਆਟੋਮੋਬਾਈਲ ਫਾਰ ਸੇਫ਼ਟੀ) ਸਿਸਟਮ 'ਚ ਸਭ ਤੋਂ ਪਹਿਲਾਂ ਬਿਨੈਕਾਰ ਦੀ ਪਛਾਣ ਫੇਸ ਸਕੈਨ, ਆਇਰਿਸ ਸਕੈਨ ਤੇ ਬਾਇਓਮੈਟ੍ਰਿਕ ਦੇ ਜ਼ਰੀਏ ਕੀਤੀ ਜਾਂਦੀ ਹੈ ਜਿਸ ਨਾਲ ਇਹ ਯਕੀਨੀ ਹੁੰਦਾ ਹੈ ਕਿ ਟੈਸਟ ਉਹੀ ਵਿਅਕਤੀ ਦੇ ਰਿਹਾ ਹੈ ਜਿਸ ਨੇ ਅਪਲਾਈ ਕੀਤਾ ਹੈ।