
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਖਹਿਰਾ ਦਾ ਇਹ ਐਲਾਨ ਇਕ ਨਿੱਜੀ ਚੈਨਲ ਵੱਲੋਂ ਮੁੱਖ ਮੰਤਰੀ ਦੇ ਜੀਵਨ ਸਬੰਧੀ ਦਸਤਾਵੇਜ਼ੀ ਫਿਲਮ ‘ਸਤੌਜ ਤੋਂ ਸੰਸਦ’ ਤੱਕ ਪ੍ਰਸਾਰਤ ਕਰਨ ਤੋਂ ਕੁਝ ਘੰਟੇ ਪਹਿਲਾਂ ਦਿੱਤਾ ਗਿਆ। ਸਿਆਸੀ ਮਾਹਰਾਂ ਮੁਤਾਬਕ ਡੀਏ ਮਾਮਲੇ ’ਚ ਪਹਿਲਾਂ ਹੀ ਦਬਾਅ ਦਾ ਸਾਹਮਣਾ ਕਰ ਰਹੀ ਸਰਕਾਰ ਨੇ ਇਸੇ ਦੀ ਪ੍ਰਤੀਕਿਰਿਆ ’ਚ ਖਹਿਰਾ ਦਾ ਇਹ ਤਬਾਦਲਾ ਕੀਤਾ ਹੈ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ। ਸਮੂਹਿਕ ਛੁੱਟੀ ਲੈ ਕੇ ਹੜਤਾਲ ’ਤੇ ਜਾਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਜਾਰੀ ਕੀਤੇ ਗਏ ਪੱਤਰ ਵਾਪਸ ਨਾ ਲੈਣ ’ਤੇ ਵੱਡੇ ਸੰਘਰਸ਼ ਦੀ ਚਿਤਾਵਨੀ ਦੇਣ ਤੇ ਇਸ ਨੂੰ ‘ਸਕੱਤਰੇਤ ਤੋਂ ਸਤੌਜ’ ਦਾ ਨਾਂ ਦੇਣ ਵਾਲੇ ਸਾਂਝਾ ਮੁਲਾਜ਼ਮ ਫਰੰਟ ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ ਦਾ ਪੰਜਾਬ ਸਰਕਾਰ ਨੇ ਤਬਾਦਲਾ ਕਰ ਦਿੱਤਾ ਹੈ। ਸੋਮਵਾਰ ਨੂੰ ਮੁੱਖ ਸਕੱਤਰ ਕੇਏਪੀ ਸਿਨਹਾ ਵੱਲੋਂ ਜਾਰੀ ਹੁਕਮ ਮੁਤਾਬਕ ਖਹਿਰਾ ਨੂੰ ਪੰਜਾਬ ਸਿਵਲ ਸਕੱਤਰੇਤ ਤੋਂ ਚੰਡੀਗੜ੍ਹ ਦੇ ਸੈਕਟਰ 33 ਸਥਿਤ ਯੋਜਨਾ ਸ਼ਾਖਾ ’ਚ ਤਬਦੀਲ ਕਰ ਦਿੱਤਾ ਗਿਆ ਹੈ। ਹੁਕਮ ’ਚ ਸਪਸ਼ਟ ਕੀਤਾ ਗਿਆ ਹੈ ਕਿ ਜੇ ਖਹਿਰਾ ਨਵੀਂ ਤਾਇਨਾਤੀ ਵਾਲੀ ਜਗ੍ਹਾ ’ਤੇ ਹਾਜ਼ਰ ਨਹੀਂ ਹੁੰਦੇ ਤਾਂ ਉਨ੍ਹਾਂ ਦੀ ਤਨਖ਼ਾਹ ਕੱਟ ਲਈ ਜਾਵੇਗੀ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਦੋ ਵੱਖ-ਵੱਖ ਪੱਤਰ ਜਾਰੀ ਕਰ ਕੇ 27 ਅਗਸਤ ਨੂੰ ਦਫ਼ਤਰਾਂ ’ਚ ਗ਼ੈਰ ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਖਿਲਾਫ਼ ਅਨੁਸ਼ਾਸ਼ਨੀ ਕਾਰਵਾਈ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਸਨ। ਐਤਵਾਰ ਨੂੰ ਲੁਧਿਆਣਾ ’ਚ ਖਹਿਰਾ ਦੀ ਅਗਵਾਈ ’ਚ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਹੋਈ ਜਿਸ ’ਚ ਖਹਿਰਾ ਨੇ ਇਹ ਪੱਤਰ ਵਾਪਸ ਨਾ ਲੈਣ ਦੀ ਸਥਿਤੀ ’ਚ ਅਗਲੇ ਦਿਨਾਂ ’ਚ ਕੀਤੇ ਜਾਣ ਵਾਲੇ ਸੰਘਰਸ਼ ਨੂੰ ‘ਸਕੱਤਰੇਤ ਤੋਂ ਸਤੌਜ’ ਦਾ ਨਾਂ ਦੇ ਦਿੱਤਾ। ਖਹਿਰਾ ਦਾ ਇਹ ਐਲਾਨ ਇਕ ਨਿੱਜੀ ਚੈਨਲ ਵੱਲੋਂ ਮੁੱਖ ਮੰਤਰੀ ਦੇ ਜੀਵਨ ਸਬੰਧੀ ਦਸਤਾਵੇਜ਼ੀ ਫਿਲਮ ‘ਸਤੌਜ ਤੋਂ ਸੰਸਦ’ ਤੱਕ ਪ੍ਰਸਾਰਤ ਕਰਨ ਤੋਂ ਕੁਝ ਘੰਟੇ ਪਹਿਲਾਂ ਦਿੱਤਾ ਗਿਆ। ਸਿਆਸੀ ਮਾਹਰਾਂ ਮੁਤਾਬਕ ਡੀਏ ਮਾਮਲੇ ’ਚ ਪਹਿਲਾਂ ਹੀ ਦਬਾਅ ਦਾ ਸਾਹਮਣਾ ਕਰ ਰਹੀ ਸਰਕਾਰ ਨੇ ਇਸੇ ਦੀ ਪ੍ਰਤੀਕਿਰਿਆ ’ਚ ਖਹਿਰਾ ਦਾ ਇਹ ਤਬਾਦਲਾ ਕੀਤਾ ਹੈ।
ਸਜ਼ਾ ਨਹੀਂ ਸਰਕਾਰ ਨੇ ਮੈਡਲ ਦਿੱਤਾ ਹੈ : ਖਹਿਰਾ
ਆਪਣੇ ਤਬਾਦਲੇ ’ਤੇ ਟਿੱਪਣੀ ਕਰਦਿਆਂ ਮੁਲਾਜ਼ਮ ਆਗੂ ਸੁਖਚੈਨ ਖਹਿਰਾ ਨੇ ਕਿਹਾ ਕਿ ਉਹ ਚੜ੍ਹਦੀ ਕਲਾ ’ਚ ਹੈ। ਸਰਕਾਰ ਨੇ ਉਸਨੂੰ ਮੈਡਲ ਦਿੱਤਾ ਹੈ ਕਿਉਂਕਿ ਸਰਕਾਰਾਂ ਖਿਲਾਫ਼ ਲੜਾਈ ਲੜਣ ਵਾਲਿਆਂ ਲਈ ਅਜਿਹੇ ਤਬਾਦਲੇ ਮੈਡਲ ਤੋਂ ਘੱਟ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਅਗਾਮੀ ਦਿਨਾਂ ’ਚ ਸਰਕਾਰ ਖ਼ਿਲਾਫ਼ ਲੜਾਈ ਹੋਰ ਵੀ ਤੇਜ਼ ਕੀਤੀ ਜਾਵੇਗੀ।