ਪੰਜਾਬ ਕਾਂਗਰਸ ਦੇ MPs ਨੂੰ ਗੱਡੀ ਛੱਡ ਕੇ ਆਟੋ 'ਚ ਕਰਨਾ ਪਿਆ ਸਫ਼ਰ...ਦਿੱਲੀ 'ਚ ਬੈਰੀਕੇਡਿੰਗ ਨੇ ਰੋਕਿਆ ਟ੍ਰੈਫਿਕ
ਕਾਂਗਰਸ ਵੱਲੋਂ ਚਲਾਏ ਜਾ ਰਹੇ ‘ਵੋਟ ਬਚਾਓ’ ਅਭਿਆਨ ਤਹਿਤ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਚੋਣ ਕਮਿਸ਼ਨ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ 'ਚ ਕਾਂਗਰਸ ਅਤੇ ਉਸ ਦੇ ਸਹਿਯੋਗੀ ਦਲਾਂ ਦੇ 300 ਤੋਂ ਵੱਧ ਸੰਸਦ ਮੈਂਬਰਾਂ ਦੇ ਪਹੁੰਚਣ ਦਾ ਦਾਅਵਾ ਕੀਤਾ ਗਿਆ। ਵੱਡੀ ਗਿਣਤੀ 'ਚ ਸੰਸਦ ਮੈਂਬਰਾਂ ਅਤੇ ਵਰਕਰਾਂ ਦੇ ਦਿੱਲੀ ਪਹੁੰਚਣ ਕਾਰਨ ਕਈ ਇਲਾਕਿਆਂ 'ਚ ਟ੍ਰੈਫਿਕ ਵਿਵਸਥਾ ਪ੍ਰਭਾਵਿਤ ਹੋਈ।
Publish Date: Tue, 06 Oct 2026 03:21 PM (IST)
Updated Date: Tue, 06 Oct 2026 04:59 PM (IST)
ਡਾ. ਸੁਮਿਤ ਸਿੰਘ ਸ਼ਿਓਰਾਣ, ਨਵੀਂ ਦਿੱਲੀ : ਮੁੱਖ ਚੋਣ ਕਮਿਸ਼ਨਰ ਗਿਆਨਸ਼ ਕੁਮਾਰ ਖ਼ਿਲਾਫ਼ ਕਾਂਗਰਸ ਅਤੇ ਵਿਰੋਧੀ ਧਿਰ ਦੇ ਸਿਆਸੀ ਦਲਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਰੋਕਣ ਲਈ ਮੰਗਲਵਾਰ ਨੂੰ ਨਵੀਂ ਦਿੱਲੀ 'ਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ। ਸੰਸਦ ਭਵਨ ਤੋਂ ਚੋਣ ਕਮਿਸ਼ਨ ਦੇ ਦਫ਼ਤਰ ਤਕ ਪ੍ਰਸਤਾਵਿਤ ਮਾਰਚ ਨੂੰ ਦੇਖਦੇ ਹੋਏ ਦਿੱਲੀ ਦੇ ਕਈ ਪ੍ਰਮੁੱਖ ਮਾਰਗਾਂ 'ਤੇ ਬੈਰੀਕੇਡਿੰਗ ਕੀਤੀ ਗਈ ਤੇ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਰਹੀ। ਹਾਲਾਤ ਇਹ ਰਹੇ ਕਿ ਪ੍ਰਦਰਸ਼ਨ 'ਚ ਸ਼ਾਮਲ ਹੋਣ ਲਈ ਪਹੁੰਚੇ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਵੀ ਆਪਣੀਆਂ ਗੱਡੀਆਂ ਰਸਤੇ 'ਚ ਛੱਡ ਕੇ ਆਟੋ ਰਿਕਸ਼ਾ ਦਾ ਸਹਾਰਾ ਲੈਣਾ ਪਿਆ।
ਕਾਂਗਰਸ ਵੱਲੋਂ ਚਲਾਏ ਜਾ ਰਹੇ ‘ਵੋਟ ਬਚਾਓ’ ਅਭਿਆਨ ਤਹਿਤ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਚੋਣ ਕਮਿਸ਼ਨ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ 'ਚ ਕਾਂਗਰਸ ਅਤੇ ਉਸ ਦੇ ਸਹਿਯੋਗੀ ਦਲਾਂ ਦੇ 300 ਤੋਂ ਵੱਧ ਸੰਸਦ ਮੈਂਬਰਾਂ ਦੇ ਪਹੁੰਚਣ ਦਾ ਦਾਅਵਾ ਕੀਤਾ ਗਿਆ। ਵੱਡੀ ਗਿਣਤੀ 'ਚ ਸੰਸਦ ਮੈਂਬਰਾਂ ਅਤੇ ਵਰਕਰਾਂ ਦੇ ਦਿੱਲੀ ਪਹੁੰਚਣ ਕਾਰਨ ਕਈ ਇਲਾਕਿਆਂ 'ਚ ਟ੍ਰੈਫਿਕ ਵਿਵਸਥਾ ਪ੍ਰਭਾਵਿਤ ਹੋਈ।
ਪੰਜਾਬ ਦੇ ਸੰਸਦ ਮੈਂਬਰਾਂ ਨੂੰ ਵੀ ਝੱਲਣੀ ਪਈ ਪਰੇਸ਼ਾਨੀ
ਪ੍ਰਦਰਸ਼ਨ 'ਚ ਪੰਜਾਬ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਗੁਰਜੀਤ ਸਿੰਘ ਔਜਲਾ ਸਮੇਤ ਹੋਰ ਆਗੂ ਵੀ ਪਹੁੰਚੇ। ਸੁਰੱਖਿਆ ਵਿਵਸਥਾ ਅਤੇ ਟ੍ਰੈਫਿਕ ਪਾਬੰਦੀਆਂ ਕਾਰਨ ਪ੍ਰਦਰਸ਼ਨ ਸਥਲ ਦੇ ਆਲੇ-ਦੁਆਲੇ ਵਾਹਨਾਂ ਦੀ ਆਵਾਜਾਈ ਮੁਸ਼ਕਲ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਕੁਝ ਸੰਸਦ ਮੈਂਬਰਾਂ ਨੂੰ ਆਪਣੀ ਗੱਡੀ ਕਈ ਕਿਲੋਮੀਟਰ ਪਹਿਲਾਂ ਹੀ ਛੱਡਣੀ ਪਈ। ਇਸ ਤੋਂ ਬਾਅਦ ਉਹ ਆਟੋ ਰਿਕਸ਼ਾ ਰਾਹੀਂ ਪ੍ਰਦਰਸ਼ਨ ਸਥਲ ਤੱਕ ਪਹੁੰਚੇ।
ਇਸ ਪੂਰੇ ਘਟਨਾਕ੍ਰਮ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੰਗਲਵਾਰ ਨੂੰ ਦਿੱਲੀ 'ਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਸੁਰੱਖਿਆ ਵਿਵਸਥਾ ਕਿੰਨੀ ਸਖ਼ਤ ਸੀ। ਨਿਰਵਾਚਨ ਸਦਨ ਦੇ ਆਲੇ-ਦੁਆਲੇ ਵੀ ਵੱਡੀ ਗਿਣਤੀ 'ਚ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਸਨ ਅਤੇ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਬੈਰੀਕੇਡਿੰਗ ਕੀਤੀ ਗਈ ਸੀ।
ਕਾਂਗਰਸ ਦਾ ਦੋਸ਼ ਹੈ ਕਿ ਵੋਟਰ ਸੂਚੀ ਅਤੇ ਚੋਣ ਪ੍ਰਕਿਰਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਪਾਰਟੀ ਇਸੇ ਮੁੱਦੇ ਨੂੰ ਲੈ ਕੇ ਚੋਣ ਕਮਿਸ਼ਨ 'ਤੇ ਦਬਾਅ ਬਣਾਉਣ ਲਈ ਦੇਸ਼ ਭਰ 'ਚ ਅੰਦੋਲਨ ਕਰ ਰਹੀ ਹੈ। ਮੰਗਲਵਾਰ ਦਾ ਪ੍ਰਦਰਸ਼ਨ ਵੀ ਇਸੇ ਅਭਿਆਨ ਦੀ ਇਕ ਕੜੀ ਰਿਹਾ।