- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਝੋਟਾ ਦੀ 13 ਅਕਤੂਬਰ ਨੂੰ ਮੈਡੀਕਲ ਸਟੋਰ ਚਲਾਉਣ ਵਾਲੇ ਅਸ਼ਵਨੀ ਸ਼ਰਮਾ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਹੱਤਿਆ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਤੇ ਸਹੁਰੇ ਨੇ ਐਕਸ਼ਨ ਕਮੇਟੀ ਨਾਲ ਮਿਲ ਕੇ ਤਿਕੋਣੀ ਚੌਕ ’ਚ ਧਰਨਾ ਸ਼ੁਰੂ ਕੀਤਾ ਸੀ, ਜੋ ਹਾਲੇ ਵੀ ਜਾਰੀ ਹੈ।

ਜਾਸ, ਚੰਡੀਗੜ੍ਹ: ਮਾਨਸਾ ’ਚ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਲਾਸ਼ ਦਾ ਸ਼ੁੱਕਰਵਾਰ ਨੂੰ ਪੀਜੀਆਈ ’ਚ ਪੋਸਟਮਾਰਟਮ ਨਹੀਂ ਹੋ ਸਕਿਆ। ਲਾਸ਼ ਦਾ ਤਾਪਮਾਨ ਆਮ ਨਾ ਹੋਣ ਕਾਰਨ ਪੰਜ ਡਾਕਟਰਾਂ ਦੇ ਪੈਨਲ ਨੂੰ ਪ੍ਰਕਿਰਿਆ ਰੋਕਣੀ ਪਈ। ਹੁਣ ਸ਼ਨਿੱਚਰਵਾਰ ਨੂੰ ਪੰਜ ਡਾਕਟਰਾਂ ਦੀ ਟੀਮ ਪੋਸਟਮਾਰਟਮ ਕਰੇਗੀ। ਇਸ ਤੋਂ ਬਾਅਦ ਮਾਨਸਾ ’ਚ ਅੰਤਿਮ ਸਸਕਾਰ ਕੀਤਾ ਜਾਵੇਗਾ। ਪਰਿਵਾਰ ਨੇ ਚਕੇਰੀਆਂ ਰੋਡ ਸਥਿਤ ਜੱਦੀ ਜ਼ਮੀਨ ’ਤੇ ਦੁਪਹਿਰ ਇਕ ਵਜੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਝੋਟਾ ਦੀ 13 ਅਕਤੂਬਰ ਨੂੰ ਮੈਡੀਕਲ ਸਟੋਰ ਚਲਾਉਣ ਵਾਲੇ ਅਸ਼ਵਨੀ ਸ਼ਰਮਾ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਹੱਤਿਆ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਤੇ ਸਹੁਰੇ ਨੇ ਐਕਸ਼ਨ ਕਮੇਟੀ ਨਾਲ ਮਿਲ ਕੇ ਤਿਕੋਣੀ ਚੌਕ ’ਚ ਧਰਨਾ ਸ਼ੁਰੂ ਕੀਤਾ ਸੀ, ਜੋ ਹਾਲੇ ਵੀ ਜਾਰੀ ਹੈ। ਉਦੋਂ ਤੋਂ ਹੀ ਪਰਵਿੰਦਰ ਦੀ ਲਾਸ਼ ਫਰੀਜ਼ਰ ’ਚ ਪਈ ਸੀ। ਬੀਤੇ ਦਿਨੀਂ ਪੰਜਾਬ ਸਰਕਾਰ ਤੇ ਐਕਸ਼ਨ ਕਮੇਟੀ ’ਚ ਗੱਲਬਾਤ ਮਦਰੋਂ ਲਾਸ਼ ਦੇ ਪੋਸਟਮਾਰਟਮ ’ਤੇ ਸਹਿਮਤੀ ਬਣੀ ਸੀ। ਇਸੇ ਕਾਰਨ ਵੀਰਵਾਰ ਰਾਤ ਨੂੰ ਉਸ ਦੀ ਲਾਸ਼ ਪੀਜੀਆਈ ਪੁੱਜੀ ਸੀ। ਸ਼ੁੱਕਰਵਾਰ ਦੁਪਹਿਰ ਕਰੀਬ ਇਕ ਵਜੇ ਪੰਜ ਡਾਕਟਰਾਂ ਦੇ ਪੈਨਲ ਨੇ ਪੋਸਟਮਾਰਟਮ ਦੀ ਪ੍ਰਕਿਰਿਆ ਸ਼ੁਰੂ ਕੀਤੀ, ਪਰ ਲੰਬੇ ਸਮੇਂ ਤੱਕ ਲਾਸ਼ ਫਰੀਜ਼ਰ ’ਚ ਰਹਿਣ ਕਾਰਨ ਉਸ ਦਾ ਤਾਪਮਾਨ ਨਿਰਧਾਰਤ ਪੱਧਰ ਤੱਕ ਨਹੀਂ ਪਹੁੰਚ ਸਕਿਆ। ਦੇਰ ਸ਼ਾਮ ਡਾਕਟਰਾਂ ਨੇ ਮੁੜ ਕੋਸ਼ਿਸ਼ ਕੀਤੀ ਪਰ ਪੋਸਟਮਾਰਟਮ ਨਹੀਂ ਹੋ ਸਕਿਆ। ਹੁਣ ਸ਼ਨਿੱਚਰਵਾਰ ਨੂੰ ਡਾਕਟਰ ਪੋਸਟਮਾਰਟਮ ਕਰਨਗੇ।