- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਰਡ ਨੰਬਰ ਚਾਰ ਜਿਵੇਂ ਸੀ, ਅੱਜ ਸਥਿਤੀ ਉਸ ਤੋਂ ਵੀ ਬਦਤਰ ਹੈ। ਟੂਟੀਆਂ ’ਚ ਗੰਦਾ ਪਾਣੀ ਆ ਰਿਹਾ ਹੈ। ਕਈ ਥਾਵਾਂ ’ਤੇ ਤਾਂ ਪਾਣੀ ਆਉਂਦਾ ਹੀ ਨਹੀਂ, ਲੋਕ ਟੈਂਕਰ ਰਾਹੀਂ ਪਾਣੀ ਮੰਗਵਾ ਰਹੇ ਹਨ। ਸੜਕਾਂ ਦਾ ਬਹੁਤ ਬੁਰਾ ਹਾਲ ਹੈ। ਜਿਸ ਕੌਂਸਲਰ ਦਾ ਸਿਰਫ ਆਪਣੇ ਵਿਕਾਸ 'ਤੇ ਧਿਆਨ ਹੋਵੇ, ਉਹ ਵਾਰਡ ਦਾ ਵਿਕਾਸ ਕਿਵੇਂ ਕਰੇਗੀ।

ਬਲਵਾਨ ਕਰਿਵਾਲ, ਪੰਜਾਬੀ ਜਾਗਰਣ, ਚੰਡੀਗੜ੍ਹ : ਵਾਰਡ ਨੰਬਰ-4 ਵਿਚ ਸਾਢੇ ਚਾਰ ਸਾਲਾਂ ਵਿਚ ਜ਼ਮੀਨੀ ਹਾਲਾਤ ਬਹੁਤ ਜਿਆਦਾ ਨਹੀਂ ਬਦਲੇ, ਪਰ ਰਾਜਨੀਤਿਕ ਅਗਵਾਈ ਜ਼ਰੂਰ ਬਦਲ ਗਈ ਹੈ। ਇਸ ਵਾਰਡ ਦੀ ਕੌਂਸਲਰ ਸੁਮਨ ਸ਼ਰਮਾ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਜਿੱਤੀ ਸੀ, ਪਰ ਬਾਅਦ ਵਿਚ ਇਸ ਵਾਰ ਮੇਅਰ ਚੋਣਾਂ ਤੋਂ ਪਹਿਲਾਂ ਉਹ ਭਾਜਪਾ ਵਿਚ ਸ਼ਾਮਲ ਹੋ ਗਈਆਂ। ਉਨ੍ਹਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਨਾਲ ਉਨ੍ਹਾਂ ਨੂੰ ਡਿਪਟੀ ਮੇਅਰ ਦਾ ਅਹੁਦਾ ਤਾਂ ਮਿਲ ਗਿਆ, ਪਰ ਵਾਰਡ ਨੂੰ ਅਜੇ ਵੀ ਉਨ੍ਹਾਂ ਦੀ ਕੁਰਸੀ ਦਾ ਓਨਾਂ ਫਾਇਦਾ ਨਹੀਂ ਮਿਲਿਆ ਹੈ। ਹਾਲਾਂਕਿ ਉਨ੍ਹਾਂ ਨੇ ਨਿਗਮ ਸਦਨ ਵਿਚ ਮਨੀਮਾਜਰਾ ਲਈ ਅਲੱਗ ਜੁਆਇੰਟ ਕਮਿਸ਼ਨਰ ਨਿਯੁਕਤ ਕਰਨ ਦੀ ਮੰਗ ਮਜ਼ਬੂਤੀ ਨਾਲ ਚੁੱਕੀ ਸੀ, ਤਾਂ ਜੋ ਲੋਕਾਂ ਦੇ ਕੰਮ ਜਲਦੀ ਹੋ ਸਕਣ।
24 ਘੰਟੇ ਪ੍ਰਾਜੈਕਟ ਤੋਂ ਬਾਅਦ ਵੀ ਸਾਫ਼ ਪਾਣੀ ਦਾ ਸੰਕਟ
ਮਨੀਮਾਜਰਾ ਵਿਚ 24 ਘੰਟੇ ਪੀਣ ਦੇ ਪਾਣੀ ਦੀ ਸਪਲਾਈ ਦਾ ਪ੍ਰਾਜੈਕਟ ਪੂਰਾ ਹੋ ਚੁੱਕਾ ਹੈ। ਪਰ ਹਾਲਾਤ ਅਜੇ ਵੀ ਅਜਿਹੇ ਹਨ ਕਿ ਕਈ ਖੇਤਰਾਂ ਵਿਚ ਸਾਫ਼ ਪਾਣੀ ਨਹੀਂ ਆ ਰਿਹਾ। ਖਾਸ ਕਰ ਕੇ ਇੰਦਿਰਾ ਕਾਲੋਨੀ ਵਿਚ ਰੋਜ਼ਾਨਾ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ। ਲੋਕਾਂ ਦਾ ਦੋਸ਼ ਹੈ ਕਿ ਜਦੋਂ ਕੌਂਸਲਰ ਆਮ ਆਦਮੀ ਪਾਰਟੀ ਵਿਚ ਰਹਿੰਦੀ ਸੀ, ਤਾਂ ਉਹ ਗੰਦੇ ਪਾਣੇ ਦੀ ਸਮੱਸਿਆ ਬਹੁਤ ਚੁੱਕਦੀ ਸੀ, ਪਰ ਭਾਜਪਾ ਵਿਚ ਸ਼ਾਮਲ ਹੋਣ ਦੇ ਬਾਅਦ ਇਹ ਮੁੱਦਾ ਕਿਤੇ ਪਿੱਛੇ ਛੁੱਟ ਗਿਆ ਹੈ।
ਪਾਰਕਿੰਗ, ਕਾਨੂੰਨ-ਕ੍ਰਮ ਅਤੇ ਵਧਦਾ ਨਸ਼ਾ ਵੀ ਸਮੱਸਿਆ
ਇੰਦਿਰਾ ਕਾਲੋਨੀ, ਕਿਸ਼ਨਗੜ੍ਹ ਵਰਗੇ ਖੇਤਰਾਂ ਵਿਚ ਨਸ਼ਾ ਵੀ ਤੇਜ਼ੀ ਨਾਲ ਵਧ ਰਿਹਾ ਹੈ। ਨਸ਼ਾ ਤਸਕਰ ਨੌਜਵਾਨਾਂ ਨੂੰ ਆਦਤ ਪਾ ਕੇ ਬਾਅਦ ਵਿਚ ਉਨ੍ਹਾਂ ਤੋਂ ਸਪਲਾਈ ਤੱਕ ਕਰਵਾ ਰਹੇ ਹਨ। ਕਾਨੂੰਨ-ਕ੍ਰਮ 'ਤੇ ਵੀ ਸਵਾਲ ਉੱਠ ਰਹੇ ਹਨ। ਕਈ ਵੱਡੇ ਮਾਮਲੇ ਸਾਹਮਣੇ ਆ ਚੁੱਕੇ ਹਨ। ਭੀੜੀਆਂ ਗਲੀਆਂ ਅਤੇ ਆਬਾਦੀ ਜਿਆਦਾ ਹੋਣ ਕਾਰਨ ਪਾਰਕਿੰਗ ਦੀ ਸਮੱਸਿਆ ਵੀ ਵੱਡੀ ਹੈ।
ਵਾਰਡ-4 ਵਿਚ ਆਉਣ ਵਾਲਾ ਖੇਤਰ
ਮਨੀਮਾਜਰਾ, ਬਸਤੀ ਕਿਸ਼ਨਗੜ੍ਹ, ਬਸਤੀ ਭਗਵਾਨਪੁਰਾ, ਇੰਦਿਰਾ ਕਾਲੋਨੀ, ਆਈਟੀ ਪਾਰਕ ਅਤੇ ਸ਼ਾਸਤਰੀ ਨਗਰ।
ਵਾਰਡ ਵਿਚ ਬਹੁਤ ਸਾਰੇ ਵਿਕਾਸ ਕਾਰਜ ਕਰਵਾਏ ਹਨ। ਜਿੱਥੇ ਗੰਦੇ ਪਾਣੇ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ, ਉਨ੍ਹਾਂ ਨੂੰ ਅਧਿਕਾਰੀਆਂ ਨਾਲ ਮਿਲ ਕੇ ਠੀਕ ਕਰਵਾਇਆ ਗਿਆ ਹੈ। ਹੁਣ ਇਹ ਦਿੱਕਤ ਨਹੀਂ ਹੈ। ਕਈ ਸੜਕਾਂ ਬਣ ਚੁੱਕੀਆਂ ਹਨ, ਜੋ ਬਾਕੀ ਹਨ ਉਹ ਮੀਂਹ ਤੋਂ ਬਾਅਦ ਬਣ ਜਾਣਗੀਆਂ। ਮਨੀਮਾਜਰਾ ਵਿਚ ਨਿਯਮਤ ਜੁਆਇੰਟ ਕਮਿਸ਼ਨਰ ਬੈਠੇ ਇਸ ਦੀ ਮੰਗ ਰੱਖੀ ਹੈ ਤਾਂ ਜੋ ਲੋਕਾਂ ਦੇ ਕੰਮ ਸਥਾਨਕ ਪੱਧਰ 'ਤੇ ਹੀ ਜਲਦੀ ਹੋ ਸਕਣ। ਸ਼ਾਸਤਰੀ ਨਗਰ ਵਿਚ ਪਾਣੀ ਨਹੀਂ ਮਿਲਣ ਦਾ ਮਲਾਲ ਹੈ। ਉਨ੍ਹਾਂ ਦਾ ਲਗਾਤਾਰ ਯਤਨ ਹੈ ਕਿ ਉਨ੍ਹਾਂ ਨਾਲ ਭੇਦਭਾਵ ਨਾ ਹੋਵੇ ਅਤੇ ਉਨ੍ਹਾਂ ਨੂੰ ਵੀ ਬਾਕੀ ਖੇਤਰਾਂ ਵਾਂਗ ਪਾਣੀ ਮਿਲੇ। ਸਟ੍ਰੀਟ ਲਾਈਟ, ਪੇਵਰ ਬਲਾਕ ਦੇ ਕਈ ਕਾਰਜ ਹੋ ਚੁੱਕੇ ਹਨ। ਜੋ ਸਮਾਂ ਬਚਿਆ ਹੈ, ਉਸ ਵਿਚ ਵੀ ਬਾਕੀ ਬਚੇ ਕਾਰਜ ਪੂਰੇ ਕਰਵਾਏ ਜਾਣਗੇ।
ਸੁਮਨ ਸ਼ਰਮਾ, ਡਿਪਟੀ ਮੇਅਰ, ਕੌਂਸਲਰ ਵਾਰਡ ਨੰਬਰ-4
ਕੋਡਸ ’ਚ..
ਵਾਰਡ ਨੰਬਰ ਚਾਰ ਜਿਵੇਂ ਸੀ, ਅੱਜ ਸਥਿਤੀ ਉਸ ਤੋਂ ਵੀ ਬਦਤਰ ਹੈ। ਟੂਟੀਆਂ ’ਚ ਗੰਦਾ ਪਾਣੀ ਆ ਰਿਹਾ ਹੈ। ਕਈ ਥਾਵਾਂ ’ਤੇ ਤਾਂ ਪਾਣੀ ਆਉਂਦਾ ਹੀ ਨਹੀਂ, ਲੋਕ ਟੈਂਕਰ ਰਾਹੀਂ ਪਾਣੀ ਮੰਗਵਾ ਰਹੇ ਹਨ। ਸੜਕਾਂ ਦਾ ਬਹੁਤ ਬੁਰਾ ਹਾਲ ਹੈ। ਜਿਸ ਕੌਂਸਲਰ ਦਾ ਸਿਰਫ ਆਪਣੇ ਵਿਕਾਸ 'ਤੇ ਧਿਆਨ ਹੋਵੇ, ਉਹ ਵਾਰਡ ਦਾ ਵਿਕਾਸ ਕਿਵੇਂ ਕਰੇਗੀ। ਵਿਅਕਤੀ ਦਾ ਆਪਣਾ ਪੇਟ ਖਾਲੀ ਹੋਵੇਗਾ ਤਾਂ ਪਹਿਲਾਂ ਉਹ ਆਪਣੀ ਹੀ ਸੋਚੇਗਾ। ਇਸ ਲਈ ਜਨਤਾ ਨੂੰ ਕੌਂਸਲਰ ਚੁਣਦੇ ਸਮੇਂ ਇਹ ਜ਼ਰੂਰ ਦੇਖਣਾ ਚਾਹੀਦਾ ਹੈ। ਹੁਣ ਕੌਂਸਲਰ ਤੋਂ ਜਵਾਬ ਮੰਗਣਾ ਚਾਹੀਦਾ ਹੈ। ਸ਼ਾਸਤਰੀ ਨਗਰ ਨੂੰ ਪਾਣੀ ਨਹੀਂ ਮਿਲ ਸਕਿਆ। ਇੰਦਿਰਾ ਕਾਲੋਨੀ ਵਿਚ ਖ਼ਾਮੀਆਂ ਹਨ, ਕਾਨੂੰਨ-ਕ੍ਰਮ ਦੀ ਸਥਿਤੀ ਖਰਾਬ ਹੈ।
-ਜੰਨਤ ਜਹਾਂ, ਪਿਛਲੇ ਚੋਣਾਂ ਵਿਚ ਕਾਂਗਰਸ ਦੀ ਉਮੀਦਵਾਰ।