- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਹਨਾਂ ਨੇ ਇਹ ਮਾਮਲਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਨਾਲ-ਨਾਲ ਇਤਿਹਾਸ ਵਿਭਾਗ ਦੇ ਮੁਖੀ ਕੋਲ ਵੀ ਚੁੱਕਿਆ ਹੈ ਤੇ ਦੋਵਾਂ ਨੇ ਉਹਨਾਂ ਨੂੰ ਭਰੋਸਾ ਦੁਆਇਆ ਹੈ ਕਿ ਇਹ ਫੈਸਲਾ ਛੇਤੀ ਹੀ ਵਾਪਸ ਲੈ ਲਿਆ ਜਾਵੇਗਾ ਤੇ ਸਾਰਾ ਸਿਲੇਬਸ ਬਹਾਲ ਕੀਤਾ ਜਾਵੇਗਾ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਯੂਨੀਵਰਸਿਟੀ ਵਿਚ ਹਿਸਟਰੀ ਦੇ ਪੋਸਟ ਗਰੈਜੂਏਟ ਸਿਲੇਬਸ ਵਿਚੋਂ ਪੰਜਾਬ ਦੇ ਇਤਿਹਾਸ ਦੇ ਚਾਰ ਪੇਪਰ ਹਟਾਏ ਜਾਣ ’ਤੇ ਚਿੰਤਾ ਪ੍ਰਗਟ ਕੀਤੀ ਹੈ। ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਚਾਰ ਪੇਪਰ ਜੋ ਵਿਦਿਆਰਥੀਆਂ ਨੂੰ ਪੰਜਾਬ ਦੀ 15ਵੀਂ ਤੋਂ 17ਵੀਂ ਸਦੀ, 18ਵੀਂ ਸਦੀ, 19ਵੀਂ ਸਦੀ ਤੇ 20ਵੀਂ ਸਦੀ ਦਾ ਇਤਿਹਾਸ ਪੜ੍ਹਨ ਦਾ ਮੌਕਾ ਦਿੰਦੇ ਹਨ, ਨਾਲ ਕਿਸੇ ਤਰੀਕੇ ਛੇੜਛਾੜ ਨਹੀਂ ਹੋਣੀ ਚਾਹੀਦੀ। ਉਹਨਾਂ ਨੇ ਇਹ ਮਾਮਲਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਨਾਲ-ਨਾਲ ਇਤਿਹਾਸ ਵਿਭਾਗ ਦੇ ਮੁਖੀ ਕੋਲ ਵੀ ਚੁੱਕਿਆ ਹੈ ਤੇ ਦੋਵਾਂ ਨੇ ਉਹਨਾਂ ਨੂੰ ਭਰੋਸਾ ਦੁਆਇਆ ਹੈ ਕਿ ਇਹ ਫੈਸਲਾ ਛੇਤੀ ਹੀ ਵਾਪਸ ਲੈ ਲਿਆ ਜਾਵੇਗਾ ਤੇ ਸਾਰਾ ਸਿਲੇਬਸ ਬਹਾਲ ਕੀਤਾ ਜਾਵੇਗਾ। ਡਾ. ਚੀਮਾ ਨੇ ਕਿਹਾ ਕਿ ਅਜਿਹੇ ਫੈਸਲੇ ਜਿਹਨਾਂ ਨਾਲ ਪੰਜਾਬੀਆਂ ਦੀਆਂ ਡੂੰਘੀਆਂ ਸਭਿਆਚਾਰਕ ਤੇ ਇਤਿਹਾਸਕ ਭਾਵਨਾਵਾਂ ਡੂੰਘੀਆਂ ਹਨ, ਭਵਿੱਖ ਵਿਚ ਦੁਹਰਾਏ ਨਹੀਂ ਜਾਣੇ ਚਾਹੀਦੇ। ਉਹਨਾਂ ਕਿਹਾ ਕਿ ਪੰਜਾਬ ਦਾ ਇਤਿਹਾਸ ਹਮੇਸ਼ਾ ਅਕਾਦਮਿਕ ਅਧਿਐਨ ਦਾ ਅਨਿਖੜਵਾਂ ਤੇ ਮਾਣਯੋਗ ਹਿੱਸਾ ਰਹਿਣਾ ਚਾਹੀਦਾ ਹੈ।