ਪਤੀ ਨਾਲ ਝਗੜ ਕੇ 7 ਬੱਚਿਆਂ ਦੀ ਮਾਂ ਨੇ ਨਾਲ਼ੇ 'ਚ ਮਾਰੀ ਛਾਲ, ਪਤਨੀ ਨੂੰ ਬਚਾਉਣ ਲਈ ਪਤੀ ਵੀ ਕੁੱਦਿਆ ਤੇ ਫਿਰ...
Big News : ਐਤਵਾਰ ਸਵੇਰੇ ਸੁਨੀਤਾ ਕੰਮ ਲਈ ਘਰੋਂ ਬਾਹਰ ਨਿਕਲ ਗਈ। ਉਸ ਦਾ ਪਤੀ ਰਾਮਪ੍ਰਸਾਦ ਵੀ ਉਸ ਨੂੰ ਸਮਝਾਉਣ ਲਈ ਪਿੱਛੇ-ਪਿੱਛੇ ਚਲਾ ਗਿਆ। ਜਿਵੇਂ ਹੀ ਸੁਨੀਤਾ ਨਾਲ਼ੇ ਦੇ ਪੁਲ 'ਤੇ ਪਹੁੰਚੀ ਤਾਂ ਉਸ ਨੇ ਅਚਾਨਕ ਹੇਠਾਂ ਛਾਲ ਮਾਰ ਦਿੱਤੀ।
Publish Date: Sun, 04 Oct 2026 03:14 PM (IST)
Updated Date: Sun, 04 Oct 2026 03:16 PM (IST)
ਜਾਗਰਣ ਸੰਵਾਦਦਾਤਾ, ਪੰਚਕੂਲਾ : ਪੰਚਕੂਲਾ ਦੇ ਪਿੰਜੌਰ 'ਚ ਘਰੇਲੂ ਕਲੇਸ਼ ਕਾਰਨ ਇਕ ਪਰਿਵਾਰ ਨਾਲ ਵੱਡਾ ਹਾਦਸਾ ਹੋਣ ਤੋਂ ਟਲ਼ ਗਿਆ। ਪਤੀ ਨਾਲ ਝਗੜੇ ਤੋਂ ਬਾਅਦ ਸੱਤ ਬੱਚਿਆਂ ਦੀ ਮਾਂ ਨੇ ਘਰੋਂ ਨਿਕਲ ਕੇ ਨਾਲ਼ੇ 'ਚ ਛਾਲ ਮਾਰ ਦਿੱਤੀ। ਪਿੱਛੇ ਆ ਰਹੇ ਪਤੀ ਨੇ ਪਤਨੀ ਨੂੰ ਛਾਲ ਮਾਰਦੇ ਦੇਖਦੇ ਹੀ ਖ਼ੁਦ ਵੀ ਨਾਲ਼ੇ 'ਚ ਛਾਲ ਮਾਰ ਦਿੱਤੀ ਤੇ ਉਸ ਨੂੰ ਬਾਹਰ ਕੱਢ ਲਿਆ।
ਪੁਲਿਸ ਦੀ ਮਦਦ ਨਾਲ ਔਰਤ ਨੂੰ ਹਸਪਤਾਲ ਪਹੁੰਚਾਇਆ ਗਿਆ। ਉਸ ਦੀ ਬਾਂਹ 'ਚ ਫ੍ਰੈਕਚਰ ਹੋਇਆ ਹੈ ਅਤੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮਹਿਲਾ ਦੀ ਪਛਾਣ ਰੱਤਪੁਰ ਵਾਸੀ 45 ਸਾਲਾ ਸੁਨੀਤਾ ਵਜੋਂ ਹੋਈ ਹੈ। ਪੁਲਿਸ ਪੁੱਛਗਿੱਛ 'ਚ ਸਾਹਮਣੇ ਆਇਆ ਕਿ ਬੀਤੀ ਰਾਤ ਸੁਨੀਤਾ ਦੀ ਕਿਸੇ ਗੱਲ ਨੂੰ ਲੈ ਕੇ ਪਤੀ ਨਾਲ ਮਾਮੂਲੀ ਤਕਰਾਰ ਹੋਈ ਸੀ।
ਪਤੀ ਵੀ ਪਿੱਛੇ-ਪਿੱਛੇ ਗਿਆ, ਨਾਲ਼ੇ 'ਚ ਮਾਰੀ ਛਾਲ
ਐਤਵਾਰ ਸਵੇਰੇ ਸੁਨੀਤਾ ਕੰਮ ਲਈ ਘਰੋਂ ਬਾਹਰ ਨਿਕਲ ਗਈ। ਉਸ ਦਾ ਪਤੀ ਰਾਮਪ੍ਰਸਾਦ ਵੀ ਉਸ ਨੂੰ ਸਮਝਾਉਣ ਲਈ ਪਿੱਛੇ-ਪਿੱਛੇ ਚਲਾ ਗਿਆ। ਜਿਵੇਂ ਹੀ ਸੁਨੀਤਾ ਨਾਲ਼ੇ ਦੇ ਪੁਲ 'ਤੇ ਪਹੁੰਚੀ ਤਾਂ ਉਸ ਨੇ ਅਚਾਨਕ ਹੇਠਾਂ ਛਾਲ ਮਾਰ ਦਿੱਤੀ।
ਪਤਨੀ ਨੂੰ ਨਾਲ਼ੇ 'ਚ ਛਾਲ ਮਾਰਦੇ ਦੇਖ ਕੇ ਰਾਮਪ੍ਰਸਾਦ ਨੇ ਵੀ ਬਿਨਾਂ ਦੇਰ ਕੀਤੇ ਨਾਲ਼ੇ 'ਚ ਛਾਲ ਮਾਰ ਦਿੱਤੀ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।
ਰਾਹਗੀਰਾਂ ਨੇ ਡਾਇਲ 112 'ਤੇ ਦਿੱਤੀ ਸੂਚਨਾ
ਘਟਨਾ ਤੋਂ ਬਾਅਦ ਮੌਕੇ 'ਤੇ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਗਏ। ਰਾਹਗੀਰਾਂ ਨੇ ਤੁਰੰਤ ਡਾਇਲ 112 'ਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਦੀ ERV ਟੀਮ ਅਤੇ ਤਿੰਨ ਰਾਈਡਰ ਤੁਰੰਤ ਮੌਕੇ 'ਤੇ ਪਹੁੰਚੇ। ਪੁਲਿਸ ਨੇ ਰਾਹਗੀਰਾਂ ਦੀ ਮਦਦ ਨਾਲ ਕਾਫ਼ੀ ਮਿਹਨਤ ਤੋਂ ਬਾਅਦ ਬੇਹੋਸ਼ ਪਈ ਸੁਨੀਤਾ ਨੂੰ ਨਾਲ਼ੇ 'ਚੋਂ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ।
ਮੁੱਢਲੇ ਇਲਾਜ ਤੋਂ ਬਾਅਦ ਸੈਕਟਰ-6 ਹਸਪਤਾਲ ਰੈਫਰ
ਘਟਨਾ ਤੋਂ ਤੁਰੰਤ ਬਾਅਦ ਸੁਨੀਤਾ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ। ਉੱਥੇ ਮੁੱਢਲਾ ਇਲਾਜ ਦੇਣ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਪੰਚਕੂਲਾ ਦੇ ਸੈਕਟਰ-6 ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਡਾਕਟਰਾਂ ਮੁਤਾਬਕ ਸੁਨੀਤਾ ਦੀ ਬਾਂਹ 'ਚ ਫ੍ਰੈਕਚਰ ਹੈ ਅਤੇ ਉਸ ਦੀ ਜਾਨ ਖ਼ਤਰੇ ਤੋਂ ਬਾਹਰ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।