- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁਣ ਤੱਕ ਹੋਈ ਖਰੀਦ ’ਚ ਸਰਕਾਰੀ ਏਜੰਸੀਆਂ ਨੇ 10,85,571.97 ਮੀਟ੍ਰਿਕ ਟਨ ਅਤੇ ਵਪਾਰੀਆਂ ਨੇ 12,387.36 ਮੀਟ੍ਰਿਕ ਟਨ ਝੋਨਾ ਖਰੀਦਿਆ ਹੈ। 7 ਅਕਤੂਬਰ ਨੂੰ 3,17,193.65 ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋਈ, ਜਿਸ ’ਚ ਸਰਕਾਰੀ ਏਜੰਸੀਆਂ ਦਾ ਹਿੱਸਾ 3,14,063.65 ਮੀਟ੍ਰਿਕ ਟਨ ਰਿਹਾ।

ਚੰਡੀਗੜ੍ਹ: ਪੰਜਾਬ ਦੀਆਂ ਮੰਡੀਆਂ ’ਚ ਝੋਨੇ ਦੀ ਆਮਦ ਨੇ ਤੇਜ਼ੀ ਫੜ ਲਈ ਹੈ। 7 ਅਕਤੂਬਰ ਤੱਕ ਸੂਬੇ ’ਚ 11,77,772.48 ਮੀਟ੍ਰਿਕ ਟਨ ਝੋਨਾ ਪਹੁੰਚ ਚੁੱਕਾ ਹੈ। ਇਕੋ ਦਿਨ ’ਚ 3,18,989 ਮੀਟ੍ਰਿਕ ਟਨ ਦੀ ਆਮਦ ਹੋਈ। ਇਸ ਦੇ ਮੁਕਾਬਲੇ 10,97,959.33 ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਹਾਲਾਂਕਿ ਖਰੀਦ ਦੇ ਮੁਕਾਬਲੇ ਲਿਫਟਿੰਗ ਦੀ ਰਫ਼ਤਾਰ ਕਾਫ਼ੀ ਹੌਲੀ ਰਹਿਣ ਕਾਰਨ ਮੰਡੀਆਂ ’ਚ ਝੋਨੇ ਦੇ ਅੰਬਾਰ ਲੱਗਣ ਲੱਗ ਪਏ ਹਨ।
ਹੁਣ ਤੱਕ ਹੋਈ ਖਰੀਦ ’ਚ ਸਰਕਾਰੀ ਏਜੰਸੀਆਂ ਨੇ 10,85,571.97 ਮੀਟ੍ਰਿਕ ਟਨ ਅਤੇ ਵਪਾਰੀਆਂ ਨੇ 12,387.36 ਮੀਟ੍ਰਿਕ ਟਨ ਝੋਨਾ ਖਰੀਦਿਆ ਹੈ। 7 ਅਕਤੂਬਰ ਨੂੰ 3,17,193.65 ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋਈ, ਜਿਸ ’ਚ ਸਰਕਾਰੀ ਏਜੰਸੀਆਂ ਦਾ ਹਿੱਸਾ 3,14,063.65 ਮੀਟ੍ਰਿਕ ਟਨ ਰਿਹਾ।
ਲਿਫਟਿੰਗ ਸਭ ਤੋਂ ਵੱਡੀ ਚੁਣੌਤੀ
ਹੁਣ ਤੱਕ ਖਰੀਦੇ ਝੋਨੇ ’ਚੋਂ ਸਿਰਫ਼ 1,39,701.26 ਮੀਟ੍ਰਿਕ ਟਨ ਦੀ ਲਿਫਟਿੰਗ ਹੋਈ ਹੈ। 7 ਅਕਤੂਬਰ ਨੂੰ ਵੀ 3,17,193.65 ਮੀਟ੍ਰਿਕ ਟਨ ਦੀ ਖਰੀਦ ਦੇ ਮੁਕਾਬਲੇ ਸਿਰਫ਼ 27,653.31 ਮੀਟ੍ਰਿਕ ਟਨ ਝੋਨਾ ਚੁੱਕਿਆ ਗਿਆ। ਖਰੀਦ ਤੋਂ 72 ਘੰਟਿਆਂ ਅੰਦਰ ਹੋਣ ਵਾਲੀ ਲਿਫਟਿੰਗ ਦੀ ਦਰ ਵੀ 41.85 ਫ਼ੀਸਦੀ ਰਹੀ ਹੈ।
ਆਮਦ ਦੀ ਰਫ਼ਤਾਰ ਵਧਣ ਦੇ ਬਾਵਜੂਦ ਲਿਫਟਿੰਗ ਹੌਲੀ ਰਹਿਣ ਕਾਰਨ ਮੰਡੀਆਂ ’ਚ ਸਟੋਰੇਜ ਅਤੇ ਪ੍ਰਬੰਧਾਂ ’ਤੇ ਦਬਾਅ ਵਧ ਰਿਹਾ ਹੈ। ਆਉਣ ਵਾਲੇ ਦਿਨਾਂ ’ਚ ਝੋਨੇ ਦੀ ਆਮਦ ਹੋਰ ਵਧਣ ਦੀ ਸੰਭਾਵਨਾ ਹੈ। ਅਜਿਹੇ ’ਚ ਲਿਫਟਿੰਗ ’ਚ ਤੇਜ਼ੀ ਨਾ ਆਈ ਤਾਂ ਮੰਡੀਆਂ ’ਚ ਜਗ੍ਹਾ ਦੀ ਸਮੱਸਿਆ ਗੰਭੀਰ ਹੋ ਸਕਦੀ ਹੈ।
ਕਿਸਾਨਾਂ ਨੂੰ 1485 ਕਰੋੜ ਦਾ ਭੁਗਤਾਨ
ਇਸ ਦੌਰਾਨ ਕਿਸਾਨਾਂ ਨੂੰ ਭੁਗਤਾਨ ਦੇ ਮਾਮਲੇ ’ਚ ਸਥਿਤੀ ਬਿਹਤਰ ਹੈ। 7 ਅਕਤੂਬਰ ਤੱਕ ਕਿਸਾਨਾਂ ਨੂੰ 1,485.16 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਮੌਜੂਦਾ ਅੰਕੜਿਆਂ ਮੁਤਾਬਕ ਇਸ ਸਮੇਂ ਖਰੀਦ ਨਾਲੋਂ ਵੱਧ ਚੁਣੌਤੀ ਖਰੀਦੇ ਝੋਨੇ ਦੀ ਸਮੇਂ ਸਿਰ ਲਿਫਟਿੰਗ ਬਣੀ ਹੋਈ ਹੈ।