- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਂਚ ਮੌਕੇ ‘ਚੁਣੇ ਹੋਏ ਨੁਮਾਇੰਦਿਆਂ ਦਾ ਟਰੈਕਰ’ ਵੀ ਪੇਸ਼ ਕੀਤਾ ਗਿਆ। ਇਸ ਵਿੱਚ ਪੰਜਾਬ ਦੇ 117 ਵਿਧਾਇਕਾਂ, 13 ਲੋਕ ਸਭਾ ਮੈਂਬਰਾਂ ਅਤੇ ਸੱਤ ਰਾਜ ਸਭਾ ਮੈਂਬਰਾਂ ਨੂੰ ਸ਼ਾਮਲ ਕਰਨ ਦੀ ਯੋਜਨਾ ਹੈ। ਇਸ ਰਾਹੀਂ ਉਨ੍ਹਾਂ ਦੇ ਕੰਮਕਾਜ, ਜਨਤਕ ਮੁੱਦਿਆਂ ’ਤੇ ਦਖ਼ਲਅੰਦਾਜ਼ੀ, ਭਾਗੀਦਾਰੀ ਅਤੇ ਜਵਾਬਦੇਹੀ ਸਬੰਧੀ ਜਾਣਕਾਰੀ ਇਕੱਠੀ ਕਰਨ ਦੀ ਗੱਲ ਕਹੀ ਗਈ ਹੈ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਖੇ ‘ਓਪੀਨੀਅਨ ਆਫ਼ ਪੰਜਾਬ’ ਐਪਲੀਕੇਸ਼ਨ ਦੀ ਸ਼ੁਰੂਆਤ ਕੀਤੀ ਗਈ। ਆਯੋਜਕਾਂ ਮੁਤਾਬਕ ਇਹ ਨਾਗਰਿਕਾਂ ਦੀ ਅਗਵਾਈ ਵਾਲਾ ਗੈਰ-ਲਾਭਕਾਰੀ ਡਿਜੀਟਲ ਜਨਤਕ ਏਜੰਡਾ ਪਲੇਟਫਾਰਮ ਹੈ, ਜਿਸ ਦਾ ਉਦੇਸ਼ ਜਨਤਕ ਚਰਚਾ ਅਤੇ ਏਜੰਡਾ ਨਿਰਧਾਰਨ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣਾ ਹੈ। ਇਸ ਮੌਕੇ 1000 ਤੋਂ ਵੱਧ ਲੋਕ ਇਕੱਠੇ ਹੋਏ।
ਆਯੋਜਕਾਂ ਅਨੁਸਾਰ ਇਹ ਪਲੇਟਫਾਰਮ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ, 13 ਹਜ਼ਾਰ ਤੋਂ ਵੱਧ ਪਿੰਡਾਂ ਅਤੇ 2100 ਤੋਂ ਵੱਧ ਮਿਉਂਸਪਲ ਵਾਰਡਾਂ ਦੇ ਮੁੱਦਿਆਂ ਨੂੰ ਇਕੱਠਾ ਕਰਕੇ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਅਤੇ ਜ਼ਿਲ੍ਹਾ ਪੱਧਰ ’ਤੇ ਜੋੜਨ ਦਾ ਕੰਮ ਕਰੇਗਾ। ਇਸ ਤੋਂ ਬਾਅਦ ਲੋਕਾਂ ਦੀਆਂ ਸਾਂਝੀਆਂ ਤਰਜੀਹਾਂ ਨੂੰ ਜਨਤਕ ਮੈਨੀਫੈਸਟੋ ਵਿੱਚ ਤਬਦੀਲ ਕਰਨ ਦਾ ਉਦੇਸ਼ ਰੱਖਿਆ ਗਿਆ ਹੈ।
‘ਓਪੀਨੀਅਨ ਆਫ਼ ਪੰਜਾਬ’ ਦੇ ਸੰਸਥਾਪਕ ਹਿਮਾਂਸ਼ੂ ਪਾਠਕ ਨੇ ਕਿਹਾ ਕਿ ਪੰਜਾਬ ਦਾ ਏਜੰਡਾ ਪੰਜਾਬ ਦੇ ਲੋਕਾਂ ਵੱਲੋਂ ਤੈਅ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿੰਡ, ਵਾਰਡ ਅਤੇ ਵਿਧਾਨ ਸਭਾ ਹਲਕੇ ਦੇ ਪੱਧਰ ’ਤੇ ਲੋਕਾਂ ਦੀ ਭਾਗੀਦਾਰੀ ਨੂੰ ਨਿਰੰਤਰ, ਦਿਖਣਯੋਗ ਅਤੇ ਅਰਥਪੂਰਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਆਵਾਜ਼ ਸਿਰਫ਼ ਚੋਣਾਂ ਦੌਰਾਨ ਹੀ ਨਹੀਂ, ਸਗੋਂ ਲਗਾਤਾਰ ਸੁਣੀ ਜਾਣੀ ਚਾਹੀਦੀ ਹੈ।
ਲਾਂਚ ਮੌਕੇ ‘ਚੁਣੇ ਹੋਏ ਨੁਮਾਇੰਦਿਆਂ ਦਾ ਟਰੈਕਰ’ ਵੀ ਪੇਸ਼ ਕੀਤਾ ਗਿਆ। ਇਸ ਵਿੱਚ ਪੰਜਾਬ ਦੇ 117 ਵਿਧਾਇਕਾਂ, 13 ਲੋਕ ਸਭਾ ਮੈਂਬਰਾਂ ਅਤੇ ਸੱਤ ਰਾਜ ਸਭਾ ਮੈਂਬਰਾਂ ਨੂੰ ਸ਼ਾਮਲ ਕਰਨ ਦੀ ਯੋਜਨਾ ਹੈ। ਇਸ ਰਾਹੀਂ ਉਨ੍ਹਾਂ ਦੇ ਕੰਮਕਾਜ, ਜਨਤਕ ਮੁੱਦਿਆਂ ’ਤੇ ਦਖ਼ਲਅੰਦਾਜ਼ੀ, ਭਾਗੀਦਾਰੀ ਅਤੇ ਜਵਾਬਦੇਹੀ ਸਬੰਧੀ ਜਾਣਕਾਰੀ ਇਕੱਠੀ ਕਰਨ ਦੀ ਗੱਲ ਕਹੀ ਗਈ ਹੈ।
ਪਲੇਟਫਾਰਮ ਦੀ ‘ਸਪੀਕ’ ਵਿਸ਼ੇਸ਼ਤਾ ਰਾਹੀਂ ਨਾਗਰਿਕ ਪਿੰਡ, ਵਾਰਡ, ਵਿਧਾਨ ਸਭਾ ਹਲਕੇ, ਜ਼ਿਲ੍ਹੇ ਅਤੇ ਪੰਜਾਬ ਪੱਧਰ ’ਤੇ ਆਪਣੇ ਮੁੱਦੇ ਦਰਜ ਕਰ ਸਕਣਗੇ। ਮੁੱਦੇ ਗੁਮਨਾਮ ਤੌਰ ’ਤੇ ਜਾਂ ਤਸਦੀਕਸ਼ੁਦਾ ਨਾਮ ਅਤੇ ਫੋਨ ਨੰਬਰ ਨਾਲ ਦਰਜ ਕਰਵਾਉਣ ਦੀ ਸਹੂਲਤ ਹੋਵੇਗੀ। ‘ਸਟੈਂਡ’ ਵਿਸ਼ੇਸ਼ਤਾ ਰਾਹੀਂ ਸੰਭਾਵੀ ਚੁਣੇ ਹੋਏ ਨੁਮਾਇੰਦਿਆਂ ਨੂੰ 117 ਵਿਧਾਨ ਸਭਾ ਹਲਕਿਆਂ ਵਿੱਚ ਲੋਕਾਂ ਨਾਲ ਜੁੜਨ ਦਾ ਮੌਕਾ ਦੇਣ ਦੀ ਗੱਲ ਕਹੀ ਗਈ ਹੈ।
ਆਯੋਜਕਾਂ ਮੁਤਾਬਕ ਇਹ ਪਲੇਟਫਾਰਮ ਇਕ ਵਾਰ ਦੀ ਪਹਿਲਕਦਮੀ ਦੀ ਬਜਾਏ ਨਾਗਰਿਕਾਂ ਦੀ ਲਗਾਤਾਰ ਸ਼ਮੂਲੀਅਤ ਲਈ ਢਾਂਚੇ ਵਜੋਂ ਤਿਆਰ ਕੀਤਾ ਗਿਆ ਹੈ।