ਨਿੱਜੀ ਸਕੂਲ-ਕਾਲਜਾਂ ਨੂੰ ਲੈਕੇ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਹੁਣ ਨਹੀਂ ਵਧਾ ਸਕਣਗੇ ਸਾਲਾਨਾ 5% ਤੋਂ ਜ਼ਿਆਦਾ ਫ਼ੀਸ
CM Bhagwant Mann ਨੇ ਕਿਹਾ ਕਿ ਇਹ ਫ਼ੈਸਲਾ ਹਾਲ ਹੀ 'ਚ ਅੰਮ੍ਰਿਤਸਰ ਦੇ ਇਕ ਸਕੂਲ ਤੋਂ ਪਰੇਸ਼ਾਨ ਹੋ ਕੇ ਇਕ ਹੋਣਹਾਰ ਬੱਚੀ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਤੋਂ ਬਾਅਦ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 5 ਫ਼ੀਸਦੀ ਵਾਧੇ 'ਚ ਸਕੂਲਾਂ ਦੀ ਹਰ ਤਰ੍ਹਾਂ ਦੀ ਫ਼ੀਸ ਜਾਂ ਅਜਿਹੀ ਕੋਈ ਵੀ ਜ਼ਰੂਰੀ ਫ਼ੀਸ ਸ਼ਾਮਲ ਰਹੇਗੀ, ਜੋ ਸਕੂਲ-ਕਾਲਜ ਵਿਦਿਆਰਥੀਆਂ ਕੋਲੋਂ ਵਸੂਲਦੇ ਹਨ।
Publish Date: Wed, 03 Jun 2026 02:30 PM (IST)
Updated Date: Wed, 03 Jun 2026 03:36 PM (IST)
ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ ਸਰਕਾਰ ਨੇ ਤੈਅ ਕੀਤਾ ਹੈ ਕਿ ਹੁਣ ਪ੍ਰਾਈਵੇਟ ਸਕੂਲ ਸਾਲ ਵਿਚ 5 ਪ੍ਰਤੀਸ਼ਤ ਤੋਂ ਜ਼ਿਆਦਾ ਫ਼ੀਸ ਨਹੀਂ ਵਧਾ ਸਕਣਗੇ। ਇਸ ਸਬੰਧੀ ਸਰਕਾਰ ਇਕ-ਦੋ ਦਿਨਾਂ 'ਚ ਆਰਡੀਨੈਂਸ ਲਿਆਵੇਗੀ ਜਿਸ ਨੂੰ ਅਗਲੇ ਵਿਧਾਨ ਸਭਾ ਸੈਸ਼ਨ ਦੌਰਾਨ ਕਾਨੂੰਨ ਦਾ ਰੂਪ ਦੇ ਦਿੱਤਾ ਜਾਵੇਗਾ, ਇਹ ਐਲਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ। ਮਾਨ ਨੇ ਕਿਹਾ ਕਿ ਜਿਹੜੇ ਸਕੂਲਾਂ ਨੇ ਪਿਛਲੇ 3 ਸਾਲਾਂ 'ਚ 15 ਪ੍ਰਤਿਸ਼ਤ ਤੋਂ ਵੱਧ ਫ਼ੀਸ ਵਧਾਈ ਹੈ, ਉਨ੍ਹਾਂ ਨੂੰ ਵਾਧੂ ਫ਼ੀਸ ਮਾਪਿਆਂ ਨੂੰ ਮੋੜਨੀ ਪਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਫ਼ੈਸਲਾ ਹਾਲ ਹੀ 'ਚ ਅੰਮ੍ਰਿਤਸਰ ਦੇ ਇਕ ਸਕੂਲ ਤੋਂ ਪਰੇਸ਼ਾਨ ਹੋ ਕੇ ਇਕ ਹੋਣਹਾਰ ਬੱਚੀ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਤੋਂ ਬਾਅਦ ਲਿਆ ਗਿਆ ਹੈ। ਸੀਐੱਮ ਨੇ ਕਿਹਾ ਕਿ 5 ਫ਼ੀਸਦੀ ਵਾਧੇ 'ਚ ਸਕੂਲਾਂ ਦੀ ਹਰ ਤਰ੍ਹਾਂ ਦੀ ਫ਼ੀਸ ਜਾਂ ਅਜਿਹੀ ਕੋਈ ਵੀ ਜ਼ਰੂਰੀ ਫ਼ੀਸ ਸ਼ਾਮਲ ਰਹੇਗੀ, ਜੋ ਸਕੂਲ-ਕਾਲਜ ਵਿਦਿਆਰਥੀਆਂ ਕੋਲੋਂ ਵਸੂਲਦੇ ਹਨ।