- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਾਲਾਗੜ੍ਹ ਪੁਲਿਸ ਥਾਣੇ 'ਚ 1 ਜਨਵਰੀ 2026 ਨੂੰ ਸਵੇਰੇ ਕਰੀਬ 9:40 ਵਜੇ ਆਈਈਡੀ ਵਿਸਫੋਟ ਹੋਇਆ ਸੀ। ਧਮਾਕਾ ਥਾਣਾ ਕੰਪਲੈਕਸ 'ਚ ਜਾਂਚ ਅਧਿਕਾਰੀ ਦੇ ਕਮਰੇ ਨਾਲ ਲੱਗੀ ਬਾਹਰਲੀ ਕੰਧ ਨੇੜੇ ਹੋਇਆ। ਘਟਨਾ ਦੇ ਬਾਅਦ ਨਾਲਾਗੜ੍ਹ ਪੁਲਿਸ ਥਾਣੇ 'ਚ ਐੱਫਆਈਆਰ ਸੰਖਿਆ 02/2026 ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਪੁਲਿਸ ਥਾਣੇ 'ਚ ਹੋਏ ਆਈਈਡੀ ਧਮਾਕੇ ਦੀ ਜਾਂਚ 'ਚ ਪੰਜਾਬ ਨਾਲ ਜੁੜੇ ਸਬੰਧਾਂ ਦੇ ਸਾਹਮਣੇ ਆਉਣ 'ਤੇ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਿੰਨੇ ਮੁਲਜ਼ਮ ਪੰਜਾਬ ਦੇ ਸ਼ਹੀਦ ਭਗਤ ਸਿੰਘ (ਐੱਸਬੀਐੱਸ) ਨਗਰ ਜ਼ਿਲ੍ਹੇ ਦੇ ਰਾਹੋਂ ਖੇਤਰ ਦੇ ਵਾਸੀ ਹਨ ਅਤੇ ਇਕ ਹੋਰ ਮਾਮਲੇ 'ਚ ਪਹਿਲਾਂ ਹੀ ਪੰਜਾਬ ਪੁਲਿਸ ਦੀ ਗ੍ਰਿਫ਼ਤ ’ਚ ਸਨ। ਐੱਨਆਈਏ ਹੁਣ ਇਨ੍ਹਾਂ ਨੂੰ ਨਾਲਾਗੜ੍ਹ ਧਮਾਕੇ ਦੀ ਸਾਜ਼ਿਸ਼ ਨਾਲ ਜੋੜ ਕੇ ਜਾਂਚ ਕਰ ਰਹੀ ਹੈ। ਇਨ੍ਹਾਂ ਤਿੰਨ ਗ੍ਰਿਫਤਾਰੀਆਂ ਨਾਲ ਮਾਮਲੇ 'ਚ ਐੱਨਆਈਏ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਗਿਣਤੀ ਛੇ ਹੋ ਗਈ ਹੈ।
ਐੱਨਆਈਏ ਮੁਤਾਬਕ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਰਾਹੋਂ ਦੇ ਮੁਹੱਲਾ ਸਿਰਹਿੰਦੀਆ ਵਾਸੀ ਅਰਸ਼ਦੀਪ ਸਿੰਘ ਉਰਫ਼ ਅਰਸ਼ ਕੰਦੋਲਾ, ਮੁਹੱਲਾ ਰੋਟਾ ਵਾਸੀ ਕਰਨਪ੍ਰਤਾਪ ਤੇ ਝਾਂਸੀ ਪਾਰਕ ਕਾਲੋਨੀ ਨਵਾਂਸ਼ਹਿਰ ਰੋਡ ਰਾਹੋਂ ਵਾਸੀ ਦਿਲਜੋਤ ਸੈਣੀ ਵਜੋਂ ਹੋਈ ਹੈ। ਤਿੰਨਾਂ ਨੂੰ ਪੰਜਾਬ ਦੇ ਗੜ੍ਹਸ਼ੰਕਰ ਪੁਲਿਸ ਸਟੇਸ਼ਨ 'ਚ ਦਰਜ ਐੱਫਆਈਆਰ ਸੰਖਿਆ 11/2026 ਦੇ ਇਕ ਹੋਰ ਮਾਮਲੇ 'ਚ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਨਾਲਾਗੜ੍ਹ ਧਮਾਕੇ ਦੇ ਮਾਮਲੇ 'ਚ ਐੱਨਆਈਏ ਨੇ ਇਨ੍ਹਾਂ ਨੂੰ ਵੀ ਮੁਲਜ਼ਮ ਬਣਾਇਆ ਹੈ।
ਨਵੇਂ ਸਾਲ ਦੇ ਪਹਿਲੇ ਦਿਨ ਥਾਣੇ ’ਚ ਹੋਇਆ ਸੀ ਧਮਾਕਾ
ਨਾਲਾਗੜ੍ਹ ਪੁਲਿਸ ਥਾਣੇ 'ਚ 1 ਜਨਵਰੀ 2026 ਨੂੰ ਸਵੇਰੇ ਕਰੀਬ 9:40 ਵਜੇ ਆਈਈਡੀ ਵਿਸਫੋਟ ਹੋਇਆ ਸੀ। ਧਮਾਕਾ ਥਾਣਾ ਕੰਪਲੈਕਸ 'ਚ ਜਾਂਚ ਅਧਿਕਾਰੀ ਦੇ ਕਮਰੇ ਨਾਲ ਲੱਗੀ ਬਾਹਰਲੀ ਕੰਧ ਨੇੜੇ ਹੋਇਆ। ਘਟਨਾ ਦੇ ਬਾਅਦ ਨਾਲਾਗੜ੍ਹ ਪੁਲਿਸ ਥਾਣੇ 'ਚ ਐੱਫਆਈਆਰ ਸੰਖਿਆ 02/2026 ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ। ਬਾਅਦ ’ਚ ਮਾਮਲੇ ਦੀ ਜਾਂਚ ਐੱਨਆਈਏ ਨੇ ਆਪਣੇ ਹੱਥਾਂ 'ਚ ਲੈ ਲਈ। ਐੱਨਆਈਏ ਨੇ 8 ਮਈ 2026 ਨੂੰ ਮਾਮਲੇ ਨੂੰ ਆਰਸੀ- 27/2026/ਐੱਨਆਈਏ/ਡੀਐਲਆਈ ਦੇ ਰੂਪ 'ਚ ਦੁਬਾਰਾ ਦਰਜ ਕੀਤਾ। ਜਾਂਚ 'ਚ ਭਾਰਤੀ ਨਿਆਂ ਸੰਹਿਤਾ, ਵਿਸਫੋਟਕ ਪਦਾਰਥ ਅਧਿਨਿਯਮ ਅ੍ਯਤੇ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕਥਾਮ) ਅਧਿਨਿਯਮ ਦੀ ਸੰਬੰਧਿਤ ਧਾਰਾਵਾਂ ਲਗਾਈਆਂ ਗਈਆਂ ਹਨ।
ਪਹਿਲੇ ਤਿੰਨ ਮੁਲਜ਼ਮ ਵੀ ਪੰਜਾਬ ਤੋਂ ਹੋਏ ਸਨ ਗ੍ਰਿਫ਼ਤਾਰ
ਇਸ ਮਾਮਲੇ 'ਚ ਐੱਨਆਈਏ ਨੇ ਪਹਿਲਾਂ ਮਹਾਵੀਰ ਕੁਮਾਰ ਉਰਫ਼ ਕਾਕਾ, ਅਜੈ ਮਹਿਰਾ ਤੇ ਮਨਪ੍ਰੀਤ ਸਿੰਘ ਉਰਫ਼ ਮਣੀ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਤਿੰਨਾਂ ਨੂੰ ਪੰਜਾਬ ਪੁਲਿਸ ਦੇ ਮੋਹਾਲੀ ਸਥਿਤ ਰਾਜ ਵਿਸ਼ੇਸ਼ ਮੁਹਿੰਮ ਪ੍ਰਕੋਸ਼ਠ 'ਚ ਦਰਜ ਇਕ ਮਾਮਲੇ 'ਚ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ’ਚ ਨਾਲਾਗੜ੍ਹ ਧਮਾਕੇ ਦੀ ਜਾਂਚ ਦੇ ਸਿਲਸਿਲੇ 'ਚ ਐੱਨਆਈਏ ਨੇ ਉਨ੍ਹਾਂ ਨੂੰ ਆਪਣੀ ਹਿਰਾਸਤ 'ਚ ਲਿਆ।
ਗੈਂਗਸਟਰ ਨੈੱਟਵਰਕ ਦੀ ਕੜੀਆਂ ਜੋੜਨ 'ਚ ਜੁਟੀ ਏਜੰਸੀ
ਛੇ ਮੁਲਜ਼ਮਾਂ ਦੀ ਗ੍ਰਿਫਤਾਰੀ ਮਗਰੋਂ ਜਾਂਚ ਏਜੰਸੀ ਹੁਣ ਧਮਾਕੇ ਦੇ ਪਿੱਛੇ ਸਰਗਰਮ ਗੈਂਗਸਟਰ ਨੈੱਟਵਰਕ ਦੀ ਪੂਰੀ ਤਸਵੀਰ ਸਾਹਮਣੇ ਲਿਆਉਣ 'ਚ ਜੁਟ ਗਈ ਹੈ। ਮੁਲਜ਼ਮਾਂ ਵਿਚਾਲੇ ਸੰਪਰਕ, ਉਨ੍ਹਾਂ ਦੀ ਆਪਸੀ ਕੜੀਆਂ ਤੇ ਧਮਾਕੇ ਦੀ ਸਾਜ਼ਿਸ਼ 'ਚ ਉਨ੍ਹਾਂ ਦੀ ਭੂਮਿਕਾ ਦੀ ਐੱਨਆਈਏ ਪੜਤਾਲ ਕਰ ਰਹੀ ਹੈ। ਜਾਂਚ ਦਾ ਮਕਸਦ ਪੂਰੇ ਨੈੱਟਵਰਕ ਨੂੰ ਸਾਹਮਣੇ ਲਿਆਉਣਾ ਤੇ ਹਮਲੇ ਦੀ ਯੋਜਨਾ ਨਾਲ ਜੁੜੇ ਸਾਰੇ ਲੋਕਾਂ ਤੱਕ ਪਹੁੰਚਣਾ ਹੈ। ਮਾਮਲੇ 'ਚ ਜਾਂਚ ਅਜੇ ਵੀ ਜਾਰੀ ਹੈ।