ਅੱਤਵਾਦੀ ਪੰਨੂ ਖਿਲਾਫ਼ NIA ਦਾ ਐਕਸ਼ਨ, ਚੰਡੀਗੜ੍ਹ ਤੇ ਅੰਮ੍ਰਿਤਸਰ 'ਚ ਕੀਤੀ ਛਾਪੇਮਾਰੀ; ਜਾਇਦਾਦ ਜ਼ਬਤ ਕਰ ਕੇ ਲਾਏ ਨੋਟਿਸ
ਐੱਨਆਈਏ ਨੇ ਪੰਨੂੰ ਦੇ ਅੰਮ੍ਰਿਤਸਰ ਸਥਿਤ ਜੱਦੀ ਪਿੰਡ ਖਾਨਕੋਟ 'ਚ ਤੇ ਚੰਡੀਗੜ੍ਹ ਦੇ ਸੈਕਟਰ 15 ਸਥਿਤ ਜਾਇਦਾਦ ਨੂੰ ਜ਼ਬਤ ਕੀਤਾ ਹੈ। ਪੰਨੂ ਇਸ ਵੇਲੇ ਅਮਰੀਕਾ 'ਚ ਰਹਿ ਰਿਹਾ ਹੈ ਤੇ ਉੱਥੋਂ ਲਗਾਤਾਰ ਵੀਡੀਓ ਜਾਰੀ ਕਰ ਕੇ ਭਾਰਤ ਖਿਲਾਫ਼ ਜ਼ਹਿਰ ਉਗਲਦਾ ਹੈ।
Publish Date: Sat, 23 Sep 2023 01:11 PM (IST)
Updated Date: Sat, 23 Sep 2023 04:56 PM (IST)
ਨਵੀਂ ਦਿੱਲੀ (ਏਐੱਨਆਈ) : ਕੌਮੀ ਜਾਂਚ ਏਜੰਸੀ (NIA) ਨੇ ਖ਼ਾਲਿਸਤਾਨੀ ਅੱਤਵਾਦੀ ਪਾਬੰਦੀਸ਼ੁਦਾ ਸਿੱਖ ਫਾਰ ਜਸਟਿਸ (SFJ) ਦੇ ਆਗੂ ਗਰਪਤਵੰਤ ਸਿੰਘ ਪੰਨੂ ਦੀ ਪੰਜਾਬ ਦੇ ਅੰਮ੍ਰਿਤਸਰ ਤੇ ਚੰਡੀਗੜ੍ਹ ਸਥਿਤ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਹੈ। ਪੰਨੂ ਖਿਲਾਫ਼ ਇਹ ਕਾਰਵਾਈ UAPA ਤਹਿਤ ਕੀਤੀ ਗਈ ਹੈ। ਐੱਨਆਈਏ ਨੇ ਪੰਨੂੰ ਦੀ ਅੰਮ੍ਰਿਤਸਰ ਸਥਿਤ ਜੱਦੀ ਪਿੰਡ ਖਾਨਕੋਟ 'ਚ 46 ਕਨਾਲ ਵਾਹੀਯੋਗ ਜ਼ਮੀਨ ਤੇ ਚੰਡੀਗੜ੍ਹ ਦੇ ਸੈਕਟਰ 15 ਸਥਿਤ ਮਕਾਨ ਨੂੰ ਜ਼ਬਤ ਕਰ ਲਿਆ ਹੈ। ਚੰਡੀਗੜ੍ਹ ਸਥਿਤ ਮਕਾਨ ਦੇ ਬਾਹਰ ਤਾਂ NIA ਕੋਰਟ ਦੇ ਆਦੇਸ਼ਾਂ ਤੋਂ ਬਾਅਦ ਨੋਟਿਸ ਬੋਰਡ 'ਅਦਾਲਤ ਵੱਲੋਂ ਜ਼ਬਤੀ ਦਾ ਫ਼ਰਮਾਨ' ਸਬੰਧੀ ਬੋਰਡ ਵੀ ਲਗਾ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਕੈਨੇਡਾ ਦੇ ਮਾਮਲੇ 'ਚ ਭਾਰਤ 'ਚ ਪਾਬੰਦੀਸ਼ੁਦਾ ਸੰਗਠਨ ਸਿੱਖ ਫਾਰ ਜਸਟਿਸ ਦੇ ਮੁਖੀ ਅਤੇ ਖਾਲਿਸਤਾਨ ਸਮਰਥਕ ਗੁਰਪਤਵੰਤ ਪੰਨੂ ਨੇ ਭਾਰਤੀ ਮੂਲ ਦੇ ਹਿੰਦੂਆਂ ਨੂੰ ਧਮਕੀਆਂ ਦੇਣ ਵਾਲੀ ਵੀਡੀਓ ਜਾਰੀ ਕੀਤੀ ਸੀ। ਇਸ ਦੇ ਨਾਲ ਹੀ ਉਸ ਨੂੰ ਦੇਸ਼ ਛੱਡਣ ਲਈ ਵੀ ਕਿਹਾ ਗਿਆ ਸੀ। ਉਦੋਂ ਤੋਂ ਹੀ ਭਾਰਤ ਸਰਕਾਰ ਨੇ ਪੰਨੂ ਖਿਲਾਫ ਕਾਰਵਾਈ ਕੀਤੀ ਹੈ।
— ANI (@ANI) September 23, 2023
ਅੱਤਵਾਦੀ ਨਿੱਝਰ ਦੀ ਵੀ ਜਾਇਦਾਦ ਜ਼ਬਤ
ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਘਰ ਦੇ ਬਾਹਰ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਜਾਇਦਾਦ ਜ਼ਬਤ ਕਰਨ ਲਈ ਨੋਟਿਸ ਚਿਪਕਾਏ ਹਨ। ਨਿੱਝਰ ਜ਼ਿਲ੍ਹਾ ਜਲੰਧਰ ਦੀ ਫਿਲੌਰ ਸਬ ਤਹਿਸੀਲ ਦੇ ਪਿੰਡ ਭਾਰਸਿੰਘਪੁਰਾ ਵਿੱਚ ਰਹਿੰਦਾ ਸੀ।