- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਬਾ ਸਕੱਤਰਾਂ ਵਿਚ ਜਗਤਾਰ ਸਿੰਘ ਸਿੱਧੂ, ਰਸ਼ਪਿੰਦਰ ਸਿੰਘ ਢਿੱਲੋਂ, ਬਲਜੀਤ ਸਿੰਘ ਲੁਥਰਾ, ਲਖਵੀਰ ਸਿੰਘ ਢਿੱਲੋਂ, ਬੂਟਾ ਸਿੰਘ ਭਾਈ ਰੂਪਾ, ਡਾ. ਅਵਤਾਰ ਸਿੰਘ ਤੇ ਗੁਰਮੀਤ ਸਿੰਘ ਬੀਕਾਪੁਰ ਸ਼ਾਮਲ ਹਨ। ਦਵਿੰਦਰ ਸਿੰਘ ਮੋਹਾਲੀ ਨੂੰ ਦਫ਼ਤਰ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਡਾ. ਸੁਮਿਤ ਸਿੰਘ ਸ਼ਿਓਰਾਣ, ਚੰਡੀਗੜ੍ਹ: ਭਾਜਪਾ ਕਿਸਾਨ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਮੋਮੀ ਨੇ ਸ਼ਨੀਵਾਰ ਨੂੰ ਕਿਸਾਨ ਮੋਰਚਾ ਦੀ ਨਵੀਂ ਸੂਬਾ ਟੀਮ ਦਾ ਐਲਾਨ ਕੀਤਾ। ਨਵੀਂ ਟੀਮ ਵਿੱਚ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਆਗੂਆਂ ਨੂੰ ਸੂਬਾ ਪੱਧਰ ’ਤੇ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਨਵੀਂ ਟੀਮ ਵਿੱਚ ਅਮਨਦੀਪ ਸਿੰਘ ਪੁਨੀਆ, ਧਨਵੰਤ ਸਿੰਘ ਜਿੰਮੀ, ਜਸਵੰਤ ਸਿੰਘ ਰਿਆੜ, ਸੁਖਦੀਪ ਸਿੰਘ ਬਰਾੜ, ਸੁਸ਼ੀਲ ਸਿਆਗ, ਅਮਨਦੀਪ ਸਿੰਘ ਰੌਕੀ, ਗੁਰਚਰਨ ਸਿੰਘ ਰਾਜਪੂਤ ਅਤੇ ਬੂਟਾ ਸਿੰਘ ਰਾਣਾ ਰਾਏ ਨੂੰ ਸੂਬਾ ਉਪ ਪ੍ਰਧਾਨ ਬਣਾਇਆ ਗਿਆ ਹੈ। ਮੇਜਰ ਸਿੰਘ ਟਿੱਬੀ, ਸਿਕੰਦਰ ਸਿੰਘ ਚੋਲਟੀ ਖੇੜੀ ਅਤੇ ਮਨਪ੍ਰੀਤ ਸਿੰਘ ਤਲਵੰਡੀ ਨੂੰ ਸੂਬਾ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਸੂਬਾ ਸਕੱਤਰਾਂ ਵਿਚ ਜਗਤਾਰ ਸਿੰਘ ਸਿੱਧੂ, ਰਸ਼ਪਿੰਦਰ ਸਿੰਘ ਢਿੱਲੋਂ, ਬਲਜੀਤ ਸਿੰਘ ਲੁਥਰਾ, ਲਖਵੀਰ ਸਿੰਘ ਢਿੱਲੋਂ, ਬੂਟਾ ਸਿੰਘ ਭਾਈ ਰੂਪਾ, ਡਾ. ਅਵਤਾਰ ਸਿੰਘ ਤੇ ਗੁਰਮੀਤ ਸਿੰਘ ਬੀਕਾਪੁਰ ਸ਼ਾਮਲ ਹਨ। ਦਵਿੰਦਰ ਸਿੰਘ ਮੋਹਾਲੀ ਨੂੰ ਦਫ਼ਤਰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਹਰਵਿੰਦਰ ਸਿੰਘ ਧਾਲੀਵਾਲ ਮੁੱਖ ਬੁਲਾਰੇ ਹੋਣਗੇ। ਉਨ੍ਹਾਂ ਤੋਂ ਇਲਾਵਾ ਗੁਰਮੀਤ ਸਿੰਘ ਚੀਮਾ, ਅੰਕਿਤ ਰਾਣਾ, ਸਿਮਰਨਜੀਤ ਸਿੰਘ ਬਿੱਲਾ, ਸੋਹਣ ਸਿੰਘ ਢੋਲਣਵਾਲ, ਮਹੇਕਵੀਰ ਸਿੰਘ ਸੰਧੂ ਅਤੇ ਨਰਿੰਦਰ ਪਾਲ ਸਿੰਘ ਚੰਨਾ ਨੂੰ ਬੁਲਾਰਾ ਬਣਾਇਆ ਗਿਆ ਹੈ। ਧੀਰਜ ਧੋਟ ਮੋਹਾਲੀ ਨੂੰ ਸੋਸ਼ਲ ਮੀਡੀਆ ਇੰਚਾਰਜ ਅਤੇ ਕੰਵਲਜੀਤ ਸਿੰਘ ਨੂੰ ਸਹਿ-ਇੰਚਾਰਜ ਬਣਾਇਆ ਗਿਆ ਹੈ। ਅਰੁਣ ਕੁਮਾਰ ਸ਼ਰਮਾ ਨੂੰ ਖਜ਼ਾਨਚੀ, ਮਲਕੀਤ ਸਿੰਘ ਫਿਰੋਜ਼ਪੁਰ ਨੂੰ ਆਈਟੀ ਸੈੱਲ ਇੰਚਾਰਜ ਅਤੇ ਕਮਲ ਸੋਨੂੰ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਮੋਮੀ ਨੇ ਸਾਰੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਸਾਨ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਉਮੀਦ ਜਤਾਈ।