
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿਦਿਆਰਥਣ ਦੇ ਵਕੀਲ ਨੇ NTA ਦੇ ਇਸ ਦਾਅਵੇ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਜੇ ਐੱਨਟੀਏ ਕੋਲ ਸਿਰਫ਼ ਇੱਕ ਓਐੱਮਆਰ ਸ਼ੀਟ ਹੈ ਤਾਂ ਵਿਦਿਆਰਥਣ ਨੇ ਪਹਿਲਾਂ ਜਿਹੜੀ OMR Sheet ਡਾਊਨਲੋਡ ਕੀਤੀ ਸੀ, ਉਹ ਕਿੱਥੋਂ ਆਈ ਸੀ। ਉਨ੍ਹਾਂ ਇਸ ਪੱਖ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ।

ਸਟੇਟ ਬਿਊਰੋ, ਪੰਜਾਬੀ ਜਾਗਰਣ, ਚੰਡੀਗੜ੍ਹ: ਨੀਟ ਦੀ ਓਐੱਮਆਰ ਸ਼ੀਟ ਨੂੰ ਲੈ ਕੇ ਚੱਲ ਰਹੇ ਵਿਵਾਦ 'ਚ ਸ਼ੁੱਕਰਵਾਰ ਨੂੰ ਰਾਸ਼ਟਰੀ ਪ੍ਰੀਖਿਆ ਏਜੰਸੀ (NTA) ਨੇ ਵਿਦਿਆਰਥਣ ਦੀ ਓਐੱਮਆਰ ਸ਼ੀਟ ਸੀਲਬੰਦ ਲਿਫ਼ਾਫੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਸਾਹਮਣੇ ਪੇਸ਼ ਕੀਤੀ। ਐੱਨਟੀਏ ਨੇ ਅਦਾਲਤ ਨੂੰ ਦੱਸਿਆ ਕਿ ਉਸ ਕੋਲ ਵਿਦਿਆਰਥਣ ਦੀ ਸਿਰਫ਼ ਇੱਕ ਹੀ ਓਐੱਮਆਰ ਸ਼ੀਟ ਉਪਲਬਧ ਹੈ।
ਵਿਦਿਆਰਥਣ ਦੇ ਵਕੀਲ ਨੇ ਐੱਨਟੀਏ ਦੇ ਇਸ ਦਾਅਵੇ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਜੇ ਐੱਨਟੀਏ ਕੋਲ ਸਿਰਫ਼ ਇੱਕ ਓਐੱਮਆਰ ਸ਼ੀਟ ਹੈ ਤਾਂ ਵਿਦਿਆਰਥਣ ਨੇ ਪਹਿਲਾਂ ਜਿਹੜੀ ਓਐੱਮਆਰ ਸ਼ੀਟ ਡਾਊਨਲੋਡ ਕੀਤੀ ਸੀ, ਉਹ ਕਿੱਥੋਂ ਆਈ ਸੀ। ਉਨ੍ਹਾਂ ਇਸ ਪੱਖ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ।
ਸੁਣਵਾਈ ਦੌਰਾਨ ਹਾਈ ਕੋਰਟ ਨੇ ਐੱਨਟੀਏ ਵੱਲੋਂ ਸੀਲਬੰਦ ਲਿਫ਼ਾਫੇ ਵਿੱਚ ਪੇਸ਼ ਕੀਤੀ ਓਐੱਮਆਰ ਸ਼ੀਟ ਵੇਖੀ ਅਤੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣੀਆਂ। ਦਲੀਲਾਂ ਪੂਰੀਆਂ ਹੋਣ ਤੋਂ ਬਾਅਦ ਅਦਾਲਤ ਨੇ ਮਾਮਲੇ ਵਿੱਚ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ।
ਮਾਮਲਾ ਵਿਦਿਆਰਥਣ ਦੀ ਓਐੱਮਆਰ ਸ਼ੀਟ ਅਤੇ ਨੀਟ ਵਿੱਚ ਮਿਲੇ ਅੰਕਾਂ ਨਾਲ ਜੁੜਿਆ ਹੈ। ਵਿਦਿਆਰਥਣ ਨੇ ਪਹਿਲਾਂ ਦੋਸ਼ ਲਾਇਆ ਸੀ ਕਿ ਉਸ ਦੀ ਓਐੱਮਆਰ ਸ਼ੀਟ ਅਤੇ ਨਤੀਜੇ ਵਿੱਚ ਤਬਦੀਲੀ ਕੀਤੀ ਗਈ, ਜਿਸ ਕਾਰਨ ਉਸ ਦੇ ਅੰਕ 520 ਤੋਂ ਘਟ ਕੇ 85 ਰਹਿ ਗਏ। ਇਸ ਵਿਵਾਦ ’ਤੇ ਹਾਈ ਕੋਰਟ ਨੇ ਐੱਨਟੀਏ ਨੂੰ ਮੂਲ ਓਐੱਮਆਰ ਸ਼ੀਟ ਪੇਸ਼ ਕਰਨ ਦੇ ਹੁਕਮ ਦਿੱਤੇ ਸਨ।