ਮੋਹਾਲੀ ਫੇਜ਼-11 ਕਤਲ ਕਾਂਡ: 12 ਮੁਲਜ਼ਮ ਪੁਲਿਸ ਅੜਿੱਕੇ ਚੜ੍ਹੇ, ਵਾਰਦਾਤ 'ਚ ਵਰਤੀ ਕਿਰਚ ਤੇ ਮੋਟਰਸਾਈਕਲ ਬਰਾਮਦ
ਇਸ ਸਬੰਧੀ ਦਿਲਪ੍ਰੀਤ ਸਿੰਘ ਐਸ ਪੀ ਸਿਟੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 14-15 ਫ਼ਰਵਰੀ ਦੀ ਦਰਮਿਆਨੀ ਰਾਤ ਪੀੜਤ ਗੁਰਸੇਵਕ ਸਿੰਘ ਮੰਦਰ ਵਿਖੇ ਮੱਥਾ ਟੇਕਣ ਗਿਆ ਹੋਇਆ ਸੀ। ਉਥੇ ਮੌਜੂਦ 15-20 ਨੌਜਵਾਨਾਂ ਵਲੋਂ ਮੋਟਰਸਾਈਕਲਾਂ ਦੀ ਰੇਸਿੰਗ ਕੀਤੀ ਜਾ ਰਹੀ ਸੀ।
Publish Date: Thu, 19 Feb 2026 01:40 PM (IST)
Updated Date: Thu, 19 Feb 2026 01:46 PM (IST)
ਰਣਜੀਤ ਸਿੰਘ ਰਾਣਾ ਐਸ.ਏ.ਐਸ. ਨਗਰ: ਮੋਹਾਲੀ ਥਾਣਾ ਫੇਜ਼-11 ਖੇਤਰ ਵਿਚ ਲਕਸ਼ਮੀ ਨਰਾਇਣ ਮੰਦਰ ਨੇੜੇ ਵਾਪਰੇ ਚਾਕੂ ਹਮਲੇ ਦੇ ਮਾਮਲੇ ਵਿਚ ਪੁਲਿਸ ਨੇ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਹੋਰਾਂ ਦੀ ਭਾਲ ਜਾਰੀ ਹੈ। ਇਸ ਹਮਲੇ ਵਿੱਚ ਗੁਰਸੇਵਕ ਨਾਮਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ।
ਇਸ ਸਬੰਧੀ ਦਿਲਪ੍ਰੀਤ ਸਿੰਘ ਐਸ ਪੀ ਸਿਟੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 14-15 ਫ਼ਰਵਰੀ ਦੀ ਦਰਮਿਆਨੀ ਰਾਤ ਪੀੜਤ ਗੁਰਸੇਵਕ ਸਿੰਘ ਮੰਦਰ ਵਿਖੇ ਮੱਥਾ ਟੇਕਣ ਗਿਆ ਹੋਇਆ ਸੀ। ਉਥੇ ਮੌਜੂਦ 15-20 ਨੌਜਵਾਨਾਂ ਵਲੋਂ ਮੋਟਰਸਾਈਕਲਾਂ ਦੀ ਰੇਸਿੰਗ ਕੀਤੀ ਜਾ ਰਹੀ ਸੀ। ਟੋਕਣ ’ਤੇ ਇਕ ਨੌਜਵਾਨ ਨੇ ਕਿਰਚ ਨਾਲ ਗੁਰਸੇਵਕ ਸਿੰਘ ਦੀ ਛਾਤੀ ’ਤੇ ਹਮਲਾ ਕਰ ਦਿੱਤਾ ਅਤੇ ਸਾਥੀਆਂ ਸਮੇਤ ਫਰਾਰ ਹੋ ਗਿਆ। ਗੰਭੀਰ ਜ਼ਖ਼ਮੀ ਗੁਰਸੇਵਕ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।
ਇਸ ਸਬੰਧੀ 15 ਫਰਵਰੀ ਨੂੰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਦਰਜ ਕੀਤਾ ਗਿਆ ਸੀ।
ਉਨ੍ਹਾਂ ਨੂੰ ਦੱਸਿਆ ਕਿ ਪੁਲਿਸ ਨੇ ਹੁਣ ਤੱਕ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਇਕ ਸਪਲੈਂਡਰ ਮੋਟਰਸਾਈਕਲ, ਇਕ ਬੁੱਲਟ ਮੋਟਰਸਾਈਕਲ ਅਤੇ ਵਾਰਦਾਤ ਵਿਚ ਵਰਤੀ ਕਿਰਚ ਬਰਾਮਦ ਕੀਤੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦਾ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਜਾਰੀ ਹੈ।
ਐਸਪੀ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੁੱਲ 18 ਮੁਲਜ਼ਮ ਨਾਮਜ਼ਦ ਹਨ, ਜਿਨ੍ਹਾਂ ਵਿਚੋਂ 12 ਗ੍ਰਿਫ਼ਤਾਰ ਹੋ ਚੁੱਕੇ ਹਨ ਅਤੇ ਬਾਕੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।