
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

'ਕਲੀਨ ਪੰਜਾਬ, ਪ੍ਰਾਊਡ ਪੰਜਾਬ' ਦੇ ਸੰਕਲਪ ’ਤੇ ਆਧਾਰਤ ਇਹ ਮੁਹਿੰਮ ਖਾਸ ਤੌਰ ’ਤੇ ਉਨ੍ਹਾਂ ਕੂੜੇ ਦੇ ਹਾਟਸਪਾਟ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਹਟਾਉਣ ’ਤੇ ਫੋਕਸ ਕਰੇਗੀ, ਜਿੱਥੇ ਵਾਰ-ਵਾਰ ਕੂੜਾ ਸੁੱਟਿਆ ਜਾਂਦਾ ਹੈ। ਟੀਮਾਂ ਇਨ੍ਹਾਂ ਥਾਵਾਂ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਨਗੀਆਂ, ਨਾਲ ਹੀ ਇਹ ਵੀ ਪੱਕਾ ਕਰਨਗੀਆਂ ਕਿ ਉੱਥੇ ਦੁਬਾਰਾ ਕੂੜਾ ਜਮ੍ਹਾ ਨਾ ਹੋਵੇ।

ਪੰਜਾਬੀ ਜਾਗਰਣ ਬਿਊਰੋ, ਜਾਗਰਣ, ਚੰਡੀਗੜ੍ਹ: ਪੰਜਾਬ ਦੇ ਸ਼ਹਿਰਾਂ ਨੂੰ ਸਾਫ਼ ਸੁਥਰਾ ਬਣਾਉਣ ਦੇ ਮਕਸਦ ਨਾਲ ਭਗਵੰਤ ਮਾਨ ਸਰਕਾਰ ਨੇ ਸ਼ਨਿਚਰਵਾਰ ਨੂੰ ਸੂਬੇ ਭਰ ’ਚ ਮਿਸ਼ਨ ਕਲੀਨ ਪੰਜਾਬ ਦੀ ਸ਼ੁਰੂਆਤ ਕੀਤੀ। ਸੱਤ ਸਤੰਬਰ ਤੱਕ ਚੱਲਣ ਵਾਲੀ ਇਸ ਮੁਹਿੰਮ ’ਚ ਕੈਬਨਿਟ ਮੰਤਰੀ, ਵਿਧਾਇਕ, ਮੇਅਰ, ਨਗਰ ਕੌਂਸਲਰ ਤੇ ਜ਼ਿਲ੍ਹਾ ਅਧਿਕਾਰੀ ਵੀ ਭਾਈਵਾਲ ਬਣ ਰਹੇ ਹਨ। ਸਾਰੇ ਹਰ ਰੋਜ਼ ਸਵੇਰੇ ਖ਼ੁਦ ਸ਼ਹਿਰ ’ਚ ਕੂੜੇ ਦੇ ਹਾਟਸਪਾਟ ’ਤੇ ਜਾਣਗੇ ਤੇ ਉੱਥੇ ਸਫ਼ਾਈ ਮੁਹਿੰਮ ਦੀ ਅਗਵਾਈ ਕਰਨਗੇ।
'ਕਲੀਨ ਪੰਜਾਬ, ਪ੍ਰਾਊਡ ਪੰਜਾਬ' ਦੇ ਸੰਕਲਪ ’ਤੇ ਆਧਾਰਤ ਇਹ ਮੁਹਿੰਮ ਖਾਸ ਤੌਰ ’ਤੇ ਉਨ੍ਹਾਂ ਕੂੜੇ ਦੇ ਹਾਟਸਪਾਟ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਹਟਾਉਣ ’ਤੇ ਫੋਕਸ ਕਰੇਗੀ, ਜਿੱਥੇ ਵਾਰ-ਵਾਰ ਕੂੜਾ ਸੁੱਟਿਆ ਜਾਂਦਾ ਹੈ। ਟੀਮਾਂ ਇਨ੍ਹਾਂ ਥਾਵਾਂ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਨਗੀਆਂ, ਨਾਲ ਹੀ ਇਹ ਵੀ ਪੱਕਾ ਕਰਨਗੀਆਂ ਕਿ ਉੱਥੇ ਦੁਬਾਰਾ ਕੂੜਾ ਜਮ੍ਹਾ ਨਾ ਹੋਵੇ।
ਸਥਾਨਕ ਸਰਕਾਰਾਂ ਦੇ ਮੰਤਰੀ ਹਰਜੋਤ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਨੰਗਲ ’ਚ ਇਸ ਮੁਹਿੰਮ ਨੂੰ ਲੀਡ ਕੀਤਾ। ਉਨ੍ਹਾਂ ਨੇ ਸਫ਼ਾਈ ਮੁਲਾਜ਼ਮਾਂ ਤੇ ਲੋਕਾਂ ਨਾਲ ਖ਼ੁਦ ਸਫ਼ਾਈ ਦੀਆਂ ਸਰਗਰਮੀਆਂ ’ਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਸਫ਼ਾਈ ਦੀ ਜ਼ਿੰਮੇਵਾਰੀ ਸਿਰਫ਼ ਸਫ਼ਾਈ ਮੁਲਾਜ਼ਮਾਂ ਦੀ ਨਹੀਂ ਹੋ ਸਕਦੀ, ਬਲਕਿ ਆਮ ਨਾਗਰਿਕਾਂ ਤੇ ਦੁਕਾਨਦਾਰਾਂ ਦੀ ਵੀ ਹੈ। ਮੁਹਿੰਮ ਸਿਰਫ਼ ਇਕ ਵਾਰ ਦੀ ਸਫ਼ਾਈ ਤੱਕ ਸੀਮਤ ਨਹੀਂ ਰਹੇਗੀ, ਬਲਕਿ ਇਹ ਵੀ ਯਕੀਨੀ ਬਣਾਇਆ ਜਾਏਗਾ ਕਿ ਇੱਥੇ ਲੋਕ ਦੁਬਾਰਾ ਕੂੜਾ ਨਾ ਸੁੱਟਣ। ਵਾਰ-ਵਾਰ ਕੂੜਾ ਸੁੱਟਣ ਵਾਲਿਆਂ ’ਤੇ ਕਾਰਵਾਈ ਵੀ ਹੋਵੇਗੀ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਕੋਟਕਪੂਰਾ ’ਚ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਇੱਥੇ ਉਨ੍ਹਾਂ ਨੇ ਸ਼ਹਿਰ ਨੂੰ ਸਾਫ਼ ਰੱਖਣ ’ਚ ਯੋਗਦਾਨ ਦੇਣ ਵਾਲੇ ਸਫ਼ਾਈ ਮੁਲਾਜ਼ਮਾਂ ਨੂੰ ਸਨਮਾਨਿਤ ਵੀ ਕੀਤਾ। ਇਸੇ ਤਰ੍ਹਾਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਦੇ ਥਾਪਰ ਚੌਂਕ, ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਜਲੰਧਰ ਦੇ ਨਕੋਦਰ ਚੌਕ, ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਜੰਡਿਆਲਾ ਗੁਰੂ ’ਚ ਨਗਰ ਕੌਂਸਲ ਪ੍ਰਧਾਨ, ਕੌਂਸਲਰਾਂ ਤੇ ਸਫ਼ਾਈ ਮੁਲਾਜ਼ਮਾਂ ਨਾਲ ਮੁਹਿੰਮ ਦੀ ਅਗਵਾਈ ਕੀਤੀ। ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਖੰਨਾ ਨਗਰ ਕੌਂਸਲ ਦੇ ਦਫ਼ਤਰ ਤੋਂ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ।
-------------
ਲੋਕ ਐੱਮ ਸੇਵਾ ਐਪ ਰਾਹੀਂ ਕੂੜੇ ਵਾਲੀਆਂ ਥਾਵਾਂ ਦੀ ਰਿਪੋਰਟ ਕਰ ਸਕਣਗੇ
ਪੰਜਾਬ ਸਰਕਾਰ ਨੇ ਮਿਸ਼ਨ ਕਲੀਨ ਪੰਜਾਬ ’ਚ ਆਮ ਲੋਕਾਂ ਤੋਂ ਵੀ ਐਕਟਿਵ ਸਹਿਯੋਗ ਮੰਗਿਆ ਹੈ। ਨਾਗਰਿਕ ਐੱਮ ਸੇਵਾ ਐਪ ਰਾਹੀਂ ਆਪਣੇ ਇਲਾਕੇ ’ਚ ਕੂੜੇ ਤੇ ਗੰਦੀਆਂ ਥਾਵਾਂ ਦੀਆਂ ਤਸਵੀਰਾਂ ਭੇਜ ਸਕਣਗੇ, ਜਿਸ ਨਾਲ ਪ੍ਰਸ਼ਾਸਨ ਨੂੰ ਇਨ੍ਹਾਂ ਥਾਵਾਂ ਨੂੰ ਪਛਾਣਨ ਤੇ ਸਮੇਂ ’ਤੇ ਐਕਸ਼ਨ ਲੈਣ ’ਚ ਮਦਦ ਮਿਲੇਗੀ। ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਨਤਕ ਥਾਵਾਂ ’ਤੇ ਕੂੜਾ ਨਾ ਸੁੱਟਣ ਤੇ ਆਪਣੇ ਘਰਾਂ ਤੇ ਬਿਜ਼ਨਸ ਵਾਲੀਆਂ ਥਾਵਾਂ ਦੇ ਆਸਪਾਸ ਸਫ਼ਾਈ ਬਣਾ ਕੇ ਰੱਖਣ ’ਚ ਮਿਊਂਸਪਲ ਕਾਰਪੋਰੇਸ਼ਨ/ ਕੌਂਸਲ ਦਾ ਸਹਿਯੋਗ ਕਰਨ।