- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਆਪ’ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਦੋਸ਼ ਲਾਇਆ ਕਿ ਸ਼ਾਹ ਦੀ ਯੋਜਨਾ ਨਸ਼ਾ ਖ਼ਤਮ ਕਰਨ ਦੀ ਬਜਾਏ ਮਜੀਠੀਆ ਨਾਲ ਮਿਲ ਕੇ ਇਸ ’ਤੇ ਕੰਟਰੋਲ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ਲੋਕ ਅਕਾਲੀ-ਭਾਜਪਾ ਦੇ ਦਸ ਸਾਲਾਂ ਅਤੇ ਕਾਂਗਰਸ ਦੇ ਪੰਜ ਸਾਲਾਂ ਦੇ ਰਾਜ ਨੂੰ ਦੇਖ ਚੁੱਕੇ ਹਨ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਸੰਭਾਵੀ ਗਠਜੋੜ ’ਤੇ ਤਨਜ਼ ਕਰਦਿਆਂ ਕਿਹਾ ਕਿ ਅਮਿਤ ਸ਼ਾਹ ਵੱਲੋਂ ਬਿਕਰਮ ਸਿੰਘ ਮਜੀਠੀਆ ਨਾਲ ਹੱਥ ਮਿਲਾ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਦੁਨੀਆ ਦਾ ਅੱਠਵਾਂ ਅਜੂਬਾ ਹੋਵੇਗਾ। ਉਨ੍ਹਾਂ ‘ਐਕਸ’ ’ਤੇ ਲਿਖਿਆ ਕਿ ਮਜੀਠੀਆ ਅਤੇ ਸ਼ਾਹ ਭਰਾਵਾਂ ਵਾਂਗ ਕਰੀਬੀ ਹਨ। ਉਨ੍ਹਾਂ ਤਨਜ਼ ਕੀਤਾ, “ਵਾਹ ਮੋਦੀ ਜੀ, ਵਾਹ! ਕੀ ਮਾਸਟਰ ਪਲਾਨ ਹੈ।”
‘ਆਪ’ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਦੋਸ਼ ਲਾਇਆ ਕਿ ਸ਼ਾਹ ਦੀ ਯੋਜਨਾ ਨਸ਼ਾ ਖ਼ਤਮ ਕਰਨ ਦੀ ਬਜਾਏ ਮਜੀਠੀਆ ਨਾਲ ਮਿਲ ਕੇ ਇਸ ’ਤੇ ਕੰਟਰੋਲ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ਲੋਕ ਅਕਾਲੀ-ਭਾਜਪਾ ਦੇ ਦਸ ਸਾਲਾਂ ਅਤੇ ਕਾਂਗਰਸ ਦੇ ਪੰਜ ਸਾਲਾਂ ਦੇ ਰਾਜ ਨੂੰ ਦੇਖ ਚੁੱਕੇ ਹਨ। ਸਿਰਫ਼ ਰੈਲੀਆਂ ਤੇ ਰੋਡ ਸ਼ੋਅ ਨਾਲ ਪਾਰਟੀਆਂ ਕਾਮਯਾਬ ਨਹੀਂ ਹੋਣਗੀਆਂ, ਲੋਕ ਨਤੀਜੇ ਅਤੇ ਚੰਗਾ ਸ਼ਾਸਨ ਚਾਹੁੰਦੇ ਹਨ।
ਪੰਜਾਬ ‘ਆਪ’ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਅਕਾਲੀ ਦਲ ਅਤੇ ਭਾਜਪਾ ਸਾਰੀਆਂ 117 ਸੀਟਾਂ ’ਤੇ ਇਕੱਲਿਆਂ ਚੋਣ ਲੜਨ ਦੀ ਗੱਲ ਕਰ ਰਹੀਆਂ ਸਨ। ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ ਮਗਰੋਂ ਹੁਣ ਦੋਵਾਂ ਦੇ ਬਿਆਨ ਬਦਲ ਗਏ ਹਨ ਅਤੇ ਉਹ ਗਠਜੋੜ ਦੀ ਗੱਲ ਕਰ ਰਹੀਆਂ ਹਨ।
‘ਆਪ’ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਦੋਸ਼ ਲਾਇਆ ਕਿ 2007 ਤੋਂ 2017 ਤੱਕ ਅਕਾਲੀ-ਭਾਜਪਾ ਸਰਕਾਰ ਦੇ ਰਾਜ ਦੌਰਾਨ ਪੰਜਾਬ ਵਿੱਚ ‘ਚਿੱਟੇ’ ਦਾ ਸੰਕਟ ਵਧਿਆ ਅਤੇ ਇਸ ਨੇ ਪੰਜਾਬੀਆਂ ਦੀ ਇਕ ਪੀੜ੍ਹੀ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨਸ਼ਿਆਂ ਵਿਰੁੱਧ ਲੜ ਰਹੀ ਹੈ, ਜਦਕਿ ਭਾਜਪਾ ਵੱਲੋਂ ਮਜੀਠੀਆ ਨਾਲ ਮੁੜ ਗਠਜੋੜ ਦੀਆਂ ਕੋਸ਼ਿਸ਼ਾਂ ਪੰਜਾਬ ਨੂੰ ਫਿਰ ਉਸੇ ਸੰਕਟ ਵੱਲ ਧੱਕ ਸਕਦੀਆਂ ਹਨ।