- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਭਾਗ ਦੀਆਂ ਟੀਮਾਂ ਨੇ ਸਬੰਧਤ ਸ਼ਹਿਰਾਂ ’ਚ ਦੁਕਾਨਾਂ, ਗੋਦਾਮਾਂ ਅਤੇ ਵਪਾਰਕ ਅਦਾਰਿਆਂ ਦੀ ਜਾਂਚ ਕੀਤੀ। ਇਸ ਦੌਰਾਨ ਕਾਰੋਬਾਰ ਨਾਲ ਸਬੰਧਤ ਦਸਤਾਵੇਜ਼ਾਂ ਅਤੇ ਸਟਾਕ ਦੀ ਪੜਤਾਲ ਕੀਤੀ ਗਈ। ਵਿਭਾਗ ਵੱਲੋਂ ਉਨ੍ਹਾਂ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਨ੍ਹਾਂ ਦੇ ਨਾਜਾਇਜ਼ ਸਿਗਰਟ ਕਾਰੋਬਾਰ ਨਾਲ ਜੁੜੇ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ।

ਸਟੇਟ ਬਿਊਰੋ, ਪੰਜਾਬੀ ਜਾਗਰਣ, ਚੰਡੀਗੜ੍ਹ : ਸੂਬੇ ’ਚ ਨਾਜਾਇਜ਼ ਸਿਗਰਟ ਦੇ ਕਾਰੋਬਾਰ ’ਤੇ ਸ਼ਿਕੰਜਾ ਕੱਸਣ ਲਈ ਪੰਜਾਬ ਜੀਐੱਸਟੀ ਵਿਭਾਗ ਨੇ ਬੁੱਧਵਾਰ ਨੂੰ ਵੱਡੇ ਪੱਧਰ ’ਤੇ ਮੁਹਿੰਮ ਚਲਾਈ। ਇਸ ਤਹਿਤ ਮੋਹਾਲੀ, ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਬਠਿੰਡਾ ਅਤੇ ਪਟਿਆਲਾ ’ਚ ਨਾਜਾਇਜ਼ ਸਿਗਰਟ ਦੀ ਵਿਕਰੀ ਤੇ ਭੰਡਾਰਨ ਨਾਲ ਜੁੜੇ ਕਾਰੋਬਾਰੀਆਂ ਦੇ ਵੱਖ-ਵੱਖ ਟਿਕਾਣਿਆਂ ’ਤੇ ਇਕੋ ਸਮੇਂ ਕਾਰਵਾਈ ਕੀਤੀ ਗਈ।
ਵਿਭਾਗ ਦੀਆਂ ਟੀਮਾਂ ਨੇ ਸਬੰਧਤ ਸ਼ਹਿਰਾਂ ’ਚ ਦੁਕਾਨਾਂ, ਗੋਦਾਮਾਂ ਅਤੇ ਵਪਾਰਕ ਅਦਾਰਿਆਂ ਦੀ ਜਾਂਚ ਕੀਤੀ। ਇਸ ਦੌਰਾਨ ਕਾਰੋਬਾਰ ਨਾਲ ਸਬੰਧਤ ਦਸਤਾਵੇਜ਼ਾਂ ਅਤੇ ਸਟਾਕ ਦੀ ਪੜਤਾਲ ਕੀਤੀ ਗਈ। ਵਿਭਾਗ ਵੱਲੋਂ ਉਨ੍ਹਾਂ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਨ੍ਹਾਂ ਦੇ ਨਾਜਾਇਜ਼ ਸਿਗਰਟ ਕਾਰੋਬਾਰ ਨਾਲ ਜੁੜੇ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ।
ਮੋਹਾਲੀ ’ਚ ਫੇਜ਼-2 ਸਥਿਤ ਐੱਸਸੀਐੱਫ-55 ਅਤੇ ਜੋਹਲ ਮਾਰਕੀਟ ਦੇ ਅਦਾਰਿਆਂ ’ਤੇ ਕਾਰਵਾਈ ਕੀਤੀ ਗਈ। ਜਲੰਧਰ ’ਚ ਵਾਲਮੀਕਿ ਗੇਟ, ਇਮਾਮ ਨਾਸਿਰ ਬਾਜ਼ਾਰ ਅਤੇ ਚੌਕ ਇਮਾਮ ਨਾਸਿਰ ਇਲਾਕਿਆਂ ’ਚ ਜਾਂਚ ਹੋਈ। ਅੰਮ੍ਰਿਤਸਰ ’ਚ ਤਿਲਕ ਨਗਰ, ਬਠਿੰਡਾ ’ਚ ਰੈੱਡ ਕਰਾਸ ਕੰਪਲੈਕਸ ਤੇ ਮਾਲ ਰੋਡ ਅਤੇ ਪਟਿਆਲਾ ’ਚ 22 ਨੰਬਰ ਫਾਟਕ ਤੇ ਅਨਾਰਦਾਨਾ ਚੌਕ ਇਲਾਕਿਆਂ ’ਚ ਟੀਮਾਂ ਪੁੱਜੀਆਂ।
ਲੁਧਿਆਣਾ ’ਚ ਸਬਨ ਬਾਜ਼ਾਰ, ਸੱਤਾ ਮੰਡੀ ਚੌਕ, ਫੀਲਡ ਗੰਜ ਅਤੇ ਕੇਸਰ ਗੰਜ ਇਲਾਕਿਆਂ ਦੀਆਂ ਦੁਕਾਨਾਂ ਤੇ ਗੋਦਾਮਾਂ ਦੀ ਜਾਂਚ ਕੀਤੀ ਗਈ। ਮੁਹਿੰਮ ਦੌਰਾਨ ਸਟਾਕ ਅਤੇ ਦਸਤਾਵੇਜ਼ਾਂ ਦਾ ਮਿਲਾਨ ਕੀਤਾ ਗਿਆ। ਜਾਂਚ ’ਚ ਸਾਹਮਣੇ ਆਉਣ ਵਾਲੀਆਂ ਬੇਨਿਯਮੀਆਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਵਿਭਾਗ ਦੀ ਇਹ ਕਾਰਵਾਈ ਨਾਜਾਇਜ਼ ਸਿਗਰਟ ਦੇ ਕਾਰੋਬਾਰ ’ਤੇ ਰੋਕ ਅਤੇ ਟੈਕਸ ਚੋਰੀ ਦੀ ਜਾਂਚ ਦੇ ਪੱਖੋਂ ਅਹਿਮ ਮੰਨੀ ਜਾ ਰਹੀ ਹੈ।