- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਜੀਲੈਂਸ ਨੇ ਆਪਣੀ ਜਾਂਚ ’ਚ ਮਜੀਠੀਆ ਨੂੰ ਮਨੀ ਲਾਂਡਰਿੰਗ ਨੈੱਟਵਰਕ ਦਾ ਸਰਗਨਾ ਅਤੇ ਮੁੱਖ ਲਾਭਪਾਤਰੀ ਦੱਸਿਆ ਹੈ। ਬਿਊਰੋ ਦੀ ਜਾਂਚ ’ਚ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੋਂ 736.96 ਕਰੋੜ ਰੁਪਏ ਦੀ ਕਮਾਈ ਹੋਣ ਦਾ ਖ਼ੁਲਾਸਾ ਹੋਇਆ ਹੈ। ਜਾਂਚ ’ਚ ਪਾਇਆ ਗਿਆ ਹੈ ਕਿ ਇਸ ਪੈਸੇ ਨੂੰ ਇਧਰ-ਉਧਰ ਭੇਜਣ ਅਤੇ ਲੁਕਾਉਣ ਲਈ ਪਰਿਵਾਰਕ ਮੈਂਬਰਾਂ, ਕਰੀਬੀ ਸਹਿਯੋਗੀਆਂ ਅਤੇ ਕਈ ਕੰਪਨੀਆਂ ਦੇ ਢਾਂਚਿਆਂ ਦੀ ਵਰਤੋਂ ਕੀਤੀ ਗਈ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ: ਵਿਜੀਲੈਂਸ ਬਿਊਰੋ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਜੁੜੇ 736.96 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੀ ਬੇਨਤੀ ਕਰਦਿਆਂ ਈਡੀ ਨੂੰ ਪੱਤਰ ਲਿਖਿਆ ਹੈ। ਵਿਜੀਲੈਂਸ ਦੀ ਜਾਂਚ ’ਚ ਬੇਹਿਸਾਬ ਜਾਇਦਾਦ ਇਕੱਠੀ ਕਰਨ, ਉਸ ਨੂੰ ਇਕ ਥਾਂ ਤੋਂ ਦੂਜੀ ਥਾਂ ਭੇਜਣ, ਉਸ ਦੀਆਂ ਪਰਤਾਂ ਬਣਾਉਣ ਅਤੇ ਲੁਕਾਉਣ ਲਈ ਪਰਿਵਾਰਕ ਮੈਂਬਰਾਂ, ਕਰੀਬੀ ਸਹਿਯੋਗੀਆਂ, ਕਈ ਕੰਪਨੀਆਂ ਅਤੇ ਵਿਦੇਸ਼ੀ ਸੰਸਥਾਵਾਂ ਦੇ ਵਿਆਪਕ ਵਿੱਤੀ ਨੈੱਟਵਰਕ ਦੀ ਵਰਤੋਂ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ।
ਵਿਜੀਲੈਂਸ ਨੇ ਆਪਣੀ ਜਾਂਚ ’ਚ ਮਜੀਠੀਆ ਨੂੰ ਮਨੀ ਲਾਂਡਰਿੰਗ ਨੈੱਟਵਰਕ ਦਾ ਸਰਗਨਾ ਅਤੇ ਮੁੱਖ ਲਾਭਪਾਤਰੀ ਦੱਸਿਆ ਹੈ। ਬਿਊਰੋ ਦੀ ਜਾਂਚ ’ਚ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੋਂ 736.96 ਕਰੋੜ ਰੁਪਏ ਦੀ ਕਮਾਈ ਹੋਣ ਦਾ ਖ਼ੁਲਾਸਾ ਹੋਇਆ ਹੈ। ਜਾਂਚ ’ਚ ਪਾਇਆ ਗਿਆ ਹੈ ਕਿ ਇਸ ਪੈਸੇ ਨੂੰ ਇਧਰ-ਉਧਰ ਭੇਜਣ ਅਤੇ ਲੁਕਾਉਣ ਲਈ ਪਰਿਵਾਰਕ ਮੈਂਬਰਾਂ, ਕਰੀਬੀ ਸਹਿਯੋਗੀਆਂ ਅਤੇ ਕਈ ਕੰਪਨੀਆਂ ਦੇ ਢਾਂਚਿਆਂ ਦੀ ਵਰਤੋਂ ਕੀਤੀ ਗਈ। ਜਾਂਚ ’ਚ ਪੈਸਾ ਇਕੱਠਾ ਕਰਨ, ਉਸ ਦੀਆਂ ਪਰਤਾਂ ਬਣਾ ਕੇ ਸਰੋਤ ਲੁਕਾਉਣ ਅਤੇ ਉਸ ਨੂੰ ਕਾਨੂੰਨੀ ਅਰਥਚਾਰੇ ’ਚ ਸ਼ਾਮਲ ਕਰਨ ਦੀ ਤਿੰਨ ਪੜਾਵਾਂ ਵਾਲੀ ਪ੍ਰਕਿਰਿਆ ਦੇ ਸੰਕੇਤ ਮਿਲੇ ਹਨ। ਇਸ ’ਚ ਦੇਸ਼ ਦੀਆਂ ਕੰਪਨੀਆਂ ਤੇ ਸਾਈਪ੍ਰਸ ਤੇ ਸਿੰਗਾਪੁਰ ਦੀਆਂ ਵਿਦੇਸ਼ੀ ਸੰਸਥਾਵਾਂ ਰਾਹੀਂ ਹੋਏ ਲੈਣ-ਦੇਣ ਦਾ ਪਤਾ ਲਾਇਆ ਗਿਆ ਹੈ। ਜਾਂਚ ਅਨੁਸਾਰ, ਇਸ ਪੈਸੇ ਨਾਲ ਜਾਇਦਾਦਾਂ, ਜਹਾਜ਼, ਨਿਵੇਸ਼ ਅਤੇ ਹੋਰ ਸੰਪਤੀਆਂ ਖ਼ਰੀਦੀਆਂ ਗਈਆਂ, ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਅਤੇ ਸਹਿਯੋਗੀਆਂ ਦੇ ਨਾਂ ’ਤੇ ਰੱਖਿਆ ਗਿਆ, ਜਦਕਿ ਮਜੀਠੀਆ ਮੁੱਖ ਲਾਭਪਾਤਰੀ ਬਣੇ ਰਹੇ। ਬਿਊਰੋ ਨੇ ਹੁਣ ਮਾਮਲੇ ’ਚ ਮਨੀ ਲਾਂਡਰਿੰਗ ਨਾਲ ਜੁੜੇ ਪਹਿਲੂਆਂ ਦੀ ਅਗਲੀ ਜਾਂਚ ਲਈ ਈਡੀ ਨਾਲ ਸੰਪਰਕ ਕੀਤਾ ਹੈ।