- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਜੀਠੀਆ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ’ਤੇ ਈਡੀ ਦੇ ਜਲੰਧਰ ਜ਼ੋਨਲ ਤੇ ਚੰਡੀਗੜ੍ਹ ਦਫ਼ਤਰਾਂ ਦੇ ਅਧਿਕਾਰੀਆਂ ਦੇ ਫ਼ੋਨ ਕਥਿਤ ਤੌਰ ’ਤੇ ਟੈਪ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਦਾਅਵਾ ਕੀਤਾ ਕਿ ਈਡੀ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਫ਼ੋਨ ਟੈਪਿੰਗ ਕੀਤੀ ਜਾ ਰਹੀ ਹੈ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਦਾਅਵੇ ’ਤੇ ਸਵਾਲ ਚੁੱਕਿਆ ਹੈ, ਜਿਸ ’ਚ ਸੀਬੀਆਈ ਦੀ ਕਾਰਵਾਈ ਤੋਂ ਬਾਅਦ ਮਾਮਲੇ ’ਚ ਕਲੀਨ ਚਿੱਟ ਮਿਲਣ ਦੀ ਗੱਲ ਕਹੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਸੀਬੀਆਈ ਨੇ ਕਲੀਨ ਚਿੱਟ ਦੇ ਦਿੱਤੀ ਹੈ ਤਾਂ ਸਰਕਾਰ ਦੇ ਮੰਤਰੀ ਸਫ਼ਾਈ ਕਿਉਂ ਦੇ ਰਹੇ ਹਨ।
ਮਜੀਠੀਆ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ’ਤੇ ਈਡੀ ਦੇ ਜਲੰਧਰ ਜ਼ੋਨਲ ਤੇ ਚੰਡੀਗੜ੍ਹ ਦਫ਼ਤਰਾਂ ਦੇ ਅਧਿਕਾਰੀਆਂ ਦੇ ਫ਼ੋਨ ਕਥਿਤ ਤੌਰ ’ਤੇ ਟੈਪ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਦਾਅਵਾ ਕੀਤਾ ਕਿ ਈਡੀ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਫ਼ੋਨ ਟੈਪਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਅਧਿਕਾਰੀ ਨੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਮਜੀਠੀਆ ਨੇ ਰਾਜਬੀਰ ਘੁੰਮਣ ਸਮੇਤ ਸੀਬੀਆਈ ਵੱਲੋਂ ਮੁਲਜ਼ਮ ਬਣਾਏ ਵਿਅਕਤੀਆਂ ਦੇ ਪਾਸਪੋਰਟ ਜ਼ਬਤ ਕਰਨ ਦੀ ਮੰਗ ਕੀਤੀ ਤਾਂ ਜੋ ਉਹ ਵਿਦੇਸ਼ ਨਾ ਭੱਜ ਸਕਣ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ’ਚ ਕਈ ਐੱਨਆਰਆਈ ਹਨ।
‘ਕੈਸ਼ ਫਾਰ ਟਰਾਂਸਫਰ’ ਦਾ ਦੋਸ਼
ਮਜੀਠੀਆ ਨੇ ਟਰਾਂਸਫਰ-ਪੋਸਟਿੰਗ ’ਚ ਪੈਸੇ ਲੈਣ ਦੇ ਦੋਸ਼ ਲਾਉਂਦਿਆਂ ਇਸ ਨੂੰ ‘ਕੈਸ਼ ਫਾਰ ਟਰਾਂਸਫਰ’ ਕਰਾਰ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਦਾ ਸਬੰਧ ਉੱਚ ਪੱਧਰ ਤੋਂ ਹੇਠਲੇ ਪੱਧਰ ਦੀਆਂ ਪੋਸਟਿੰਗਾਂ ਤੱਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਾਂਚ ਏਜੰਸੀਆਂ ਦੀ ਕਾਰਵਾਈ ਤੋਂ ਪਹਿਲਾਂ ਜਾਣਕਾਰੀ ਲੀਕ ਹੋਣ ਅਤੇ ਈਡੀ ਦਫ਼ਤਰਾਂ ਦੀ ਕਥਿਤ ਨਿਗਰਾਨੀ ਦੀ ਵੀ ਜਾਂਚ ਹੋਣੀ ਚਾਹੀਦੀ ਹੈ।