- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੁਕਾਨਦਾਰ ਅਰੁਣ ਭਾਟੀਆ ਦੀ ਸ਼ਿਕਾਇਤ 'ਤੇ ਸੈਕਟਰ-36 ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਕੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ। ਤਕਨੀਕੀ ਜਾਂਚ ਅਤੇ ਫੁਟੇਜ ਦੇ ਆਧਾਰ 'ਤੇ ਪੁਲਿਸ ਨੇ ਛਾਪੇਮਾਰੀ ਕਰ ਕੇ ਹਰਪ੍ਰੀਤ ਤੇ ਤਮੰਨਾ ਨੂੰ ਗ੍ਰਿਫ਼ਤਾਰ ਕਰ ਲਿਆ।

ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਸੈਕਟਰ-35 ਸਥਿਤ ਗਿਫਟ ਸ਼ਾਪ 'ਚ ਗਾਹਕ ਬਣ ਕੇ 24 ਹਜ਼ਾਰ ਰੁਪਏ ਤੇ ਹੋਰ ਸਾਮਾਨ ਚੋਰੀ ਕਰਨ ਦੇ ਮਾਮਲੇ 'ਚ ਸੈਕਟਰ-36 ਥਾਣਾ ਪੁਲਿਸ ਨੇ ਮੋਹਾਲੀ ਦੇ ਪਿੰਡ ਤੋਗਾ ਦੇ ਰਹਿਣ ਵਾਲੇ ਹਰਪ੍ਰੀਤ ਤੇ ਉਸ ਦੀ ਪਤਨੀ ਤਮੰਨਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਨੂੰ ਅਦਾਲਤ 'ਚ ਪੇਸ਼ ਕਰਕੇ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ। ਪੁਲਿਸ ਹੁਣ ਉਨ੍ਹਾਂ ਤੋਂ ਹੋਰ ਵਾਰਦਾਤਾਂ ਦੇ ਸਬੰਧ ਵਿੱਚ ਪੁੱਛਗਿੱਛ ਕਰ ਰਹੀ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਰਪ੍ਰੀਤ ਤੇ ਤਮੰਨਾ ਨੇ ਲਵ ਮੈਰਿਜ ਕੀਤੀ ਸੀ। ਹਰਪ੍ਰੀਤ ਕੋਈ ਪੱਕਾ ਕੰਮ ਨਹੀਂ ਕਰਦਾ ਸੀ।
ਆਰਥਿਕ ਤੰਗੀ ਦੇ ਚਲਦਿਆਂ ਦੋਵਾਂ ਨੇ ਚੋਰੀ ਦਾ ਰਾਹ ਅਪਣਾਇਆ। ਪੁਲਿਸ ਅਨੁਸਾਰ ਜੋੜਾ ਆਪਣੇ ਡੇਢ ਸਾਲ ਦੇ ਬੱਚੇ ਨੂੰ ਨਾਲ ਲੈ ਕੇ ਦੁਕਾਨਾਂ 'ਚ ਗਾਹਕ ਬਣ ਕੇ ਦਾਖਲ ਹੁੰਦਾ ਸੀ ਤਾਂ ਜੋ ਕਿਸੇ ਨੂੰ ਉਨ੍ਹਾਂ 'ਤੇ ਸ਼ੱਕ ਨਾ ਹੋਵੇ।
ਪੁਲਿਸ ਅਨੁਸਾਰ 20 ਜੁਲਾਈ ਦੀ ਸ਼ਾਮ ਲਗਪਗ 5:40 ਵਜੇ ਦੋਵੇਂ ਆਪਣੇ ਬੱਚੇ ਦੇ ਨਾਲ ਸੈਕਟਰ-35ਏ ਸਥਿਤ ਐੱਸਸੀਓ-15 'ਚ ਅਰੁਣ ਭਾਟੀਆ ਦੀ ਗਿਫਟ ਸ਼ਾਪ 'ਤੇ ਪਹੁੰਚੇ। ਔਰਤ ਤੇ ਪੁਰਸ਼ ਨੇ ਦੁਕਾਨ 'ਚ ਮੌਜੂਦ ਮੁਲਾਜ਼ਮ ਦੇਵੇਂਦਰ ਚੌਹਾਨ ਨੂੰ ਅੱਗੋਂ-ਅੱਗੇ ਗਿਫਟ ਦਿਖਾਉਣ 'ਚ ਉਲਝਾ ਲਿਆ। ਇਸੇ ਦੌਰਾਨ ਹਰਪ੍ਰੀਤ ਕੈਸ਼ ਕਾਊਂਟਰ ਤੱਕ ਪਹੁੰਚ ਗਿਆ।
ਹਰਪ੍ਰੀਤ ਨੇ ਪਹਿਲਾਂ ਆਪਣੀ ਚਾਬੀ ਤੇ ਪੇਚਕਸ ਨਾਲ ਕੈਸ਼ ਡਰਾਅਰ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਬਾਅਦ "ਚ ਕਾਊਂਟਰ ਦੇ ਕੋਲ ਰੱਖੀ ਅਸਲੀ ਚਾਬੀ ਨਾਲ ਡਰਾਅਰ ਖੋਲ੍ਹ ਕੇ 24 ਹਜ਼ਾਰ ਰੁਪਏ, ਪਛਾਣ ਪੱਤਰ ਮੇਤ ਹੋਰ ਦਸਤਾਵੇਜ਼ਾਂ ਵਾਲਾ ਪਰਸ ਤੇ ਕੁਝ ਗਿਫਟ ਆਈਟਮਾਂ ਚੋਰੀ ਕਰ ਲਈਆਂ। ਵਾਰਦਾਤ ਤੋਂ ਬਾਅਦ ਉਹ ਫਰਾਰ ਹੋ ਗਏ।
ਦੁਕਾਨਦਾਰ ਅਰੁਣ ਭਾਟੀਆ ਦੀ ਸ਼ਿਕਾਇਤ 'ਤੇ ਸੈਕਟਰ-36 ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਕੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ। ਤਕਨੀਕੀ ਜਾਂਚ ਅਤੇ ਫੁਟੇਜ ਦੇ ਆਧਾਰ 'ਤੇ ਪੁਲਿਸ ਨੇ ਛਾਪੇਮਾਰੀ ਕਰ ਕੇ ਹਰਪ੍ਰੀਤ ਤੇ ਤਮੰਨਾ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਕੀ ਜੋੜੇ ਨੇ ਚੰਡੀਗੜ੍ਹ, ਮੋਹਾਲੀ ਜਾਂ ਪੰਚਕੂਲਾ ਵਿੱਚ ਇਸੇ ਤਰ੍ਹਾਂ ਦੀਆਂ ਹੋਰ ਚੋਰੀ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਹੈ। ਨਾਲ ਹੀ ਚੋਰੀ ਕੀਤੇ ਸਾਮਾਨ ਦੀ ਬਰਾਮਦਗੀ ਲਈ ਪੁੱਛਗਿੱਛ ਜਾਰੀ ਹੈ।