- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ੇ ਦੇ ਬਾਰੇ ਉਨ੍ਹਾਂ ਕਿਹਾ ਕਿ ਭਾਜਪਾ ਨੂੰ ਪਹਿਲਾਂ ਗੁਜਰਾਤ ਦੇ ਮੁੰਦਰਾ ਬੰਦਰਗਾਹ ’ਤੇ ਨਸ਼ੀਲੇ ਪਦਾਰਥਾਂ ਦੀ ਵਾਰ-ਵਾਰ ਹੋ ਰਹੀ ਬਰਾਮਦਗੀ ਦੇ ਬਾਰੇ ਵਿਚ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਨਸ਼ੇ ਦੀ ਏਨੀ ਵੱਡੀ ਖੇਪ ਮੁੰਦਰਾ ਬੰਦਰਗਾਹ ਤੱਕ ਕਿਵੇਂ ਪਹੁੰਚੀ, ਇਸ ਦਾ ਜਵਾਬ ਦੇਣ ਦੀ ਬਜਾਏ ਭਾਜਪਾ ਲੋਕਾਂ ਦਾ ਧਿਆਨ ਭਟਕਾ ਰਹੀ ਹੈ।

ਸਟੇਟ ਬਿਊਰੋ, ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਗਾਏ ਗਏ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਸ੍ਰੀ ਰਾਮ ਮੰਦਰ ਚੰਦਾ ਚੋਰੀ ਵਿਚ ਸ਼ਾਮਲ ਲੋਕਾਂ ਦੇ ਸਭ ਤੋਂ ਵੱਡੇ ਆਗੂ ਪੰਜਾਬ ਵਿਚ ਇਮਾਨਦਾਰੀ ਦਾ ਭਾਸ਼ਣ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਗੰਭੀਰ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਪ੍ਰਧਾਨ ਮੰਤਰੀ ਪੰਜਾਬ ਦੇ ਲੋਕਾਂ ਨੂੰ ਝੂਠ ਨਾਲ ਗੁਮਰਾਹ ਕਰ ਰਹੇ ਹਨ। ਨਸ਼ੇ ਦੇ ਬਾਰੇ ਉਨ੍ਹਾਂ ਕਿਹਾ ਕਿ ਭਾਜਪਾ ਨੂੰ ਪਹਿਲਾਂ ਗੁਜਰਾਤ ਦੇ ਮੁੰਦਰਾ ਬੰਦਰਗਾਹ ’ਤੇ ਨਸ਼ੀਲੇ ਪਦਾਰਥਾਂ ਦੀ ਵਾਰ-ਵਾਰ ਹੋ ਰਹੀ ਬਰਾਮਦਗੀ ਦੇ ਬਾਰੇ ਵਿਚ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਨਸ਼ੇ ਦੀ ਏਨੀ ਵੱਡੀ ਖੇਪ ਮੁੰਦਰਾ ਬੰਦਰਗਾਹ ਤੱਕ ਕਿਵੇਂ ਪਹੁੰਚੀ, ਇਸ ਦਾ ਜਵਾਬ ਦੇਣ ਦੀ ਬਜਾਏ ਭਾਜਪਾ ਲੋਕਾਂ ਦਾ ਧਿਆਨ ਭਟਕਾ ਰਹੀ ਹੈ। ਪੰਜਾਬ ਵੱਲ ਉਂਗਲੀ ਚੁੱਕਣ ਤੋਂ ਪਹਿਲਾਂ ਭਾਜਪਾ ਨੂੰ ਗੁਜਰਾਤ ਵਿਚ ਜੋ ਹੋ ਰਿਹਾ ਹੈ, ਉਸ ਦਾ ਜਵਾਬ ਦੇਣਾ ਚਾਹੀਦਾ ਹੈ।
‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਪੰਜਾਬ ਭਾਜਪਾ ਸਮਰਥਤ ਡਬਲ ਇੰਜਣ ਸਰਕਾਰ ਦੇ ਨਤੀਜੇ ਪਹਿਲਾਂ ਹੀ ‘ਭੁਗਤ’ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਾਲ 2012 ਤੋਂ 2017 ਤੱਕ ਪੰਜਾਬ ਵਿਚ ਡਬਲ ਇੰਜਣ ਦੀ ਸਰਕਾਰ ਸੀ। ਉਸ ਸਮੇਂ ਦੌਰਾਨ ਹੀ ਸੂਬੇ ਵਿਚ ਨਸ਼ਾ ਸਭ ਤੋਂ ਜ਼ਿਆਦਾ ਫੈਲਿਆ ਤੇ ਗੈਂਗਸਟਰਵਾਦ ਦਾ ਵਿਕਾਸ ਹੋਇਆ। ਉਨ੍ਹਾਂ ਦੇ ਆਪਣੇ ਮੰਤਰੀ ਹੀ ਪੰਜਾਬ ਵਿਚ ਨਸ਼ਾ ਲਿਆਏ ਸਨ। ਪ੍ਰਧਾਨ ਮੰਤਰੀ ਹੁਣ ਸਿਆਸੀ ਭਾਸ਼ਣ ਦੇ ਕੇ ਇਸ ਰਿਕਾਰਡ ਨੂੰ ਮਿਟਾ ਨਹੀਂ ਸਕਦੇ। ਪੰਨੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪੰਜਾਬ ’ਤੇ ਕਰਜ਼ੇ ਦਾ ਦੋਸ਼ ਤਾਂ ਲਗਾਇਆ ਪਰ ਉਹ ਕੇਂਦਰ ’ਤੇ ਪੰਜਾਬ ਦੇ ਕਰੀਬ 50 ਹਜ਼ਾਰ ਕਰੋੜ ਰੁਪਏ ਬਕਾਏ ’ਤੇ ਚੁੱਪ ਰਹੇ। ਪੰਜਾਬ ਦਾ ਹੜ੍ਹ ਰਾਹਤ ਫੰਡ ਪੈਂਡਿੰਗ ਹੈ। ਪੇਂਡੂ ਵਿਕਾਸ ਫੰਡ (ਆਰਡੀਐੱਫ) ਦੇ ਪੈਸੇ ਵੀ ਰੁਕੇ ਹੋਏ ਹਨ। ਪੰਜਾਬ ਦਾ ਬਣਦਾ ਹੱਕ ਦੇਣ ਦਾ ਐਲਾਨ ਕਰਨ ਦੀ ਬਜਾਏ ਪ੍ਰਧਾਨ ਮੰਤਰੀ ਨੇ ਸੂਬੇ ਦੀ ਵਿੱਤੀ ਹਾਲਤ ਬਾਰੇ ਝੂਠ ਫੈਲਾਉਣ ਨੂੰ ਤਰਜੀਹ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਹਰ ਚੋਣ ਵਾਲੇ ਸੂਬੇ ਵਿਚ ਗਲਤ ਜਾਣਕਾਰੀ ਫੈਲਾਉਣ ਦੀ ਆਦਤ ਬਣ ਗਈ ਹੈ। ਪੰਜਾਬ ਦੇ ਲੋਕ ਸੱਚ ਜਾਣਦੇ ਹਨ ਤੇ ਅਜਿਹੇ ਭਾਸ਼ਣਾਂ ਨਾਲ ਗੁਮਰਾਹ ਨਹੀਂ ਹੋਣਗੇ।