ਕੇਵਲ ਢਿੱਲੋਂ ਨੇ ‘ਆਪ’ ਸਰਕਾਰ ’ਤੇ ਲਗਾਏ ਦੋਸ਼, 20 ਹਜ਼ਾਰ ਕਰੋੜ ਦਾ ਵਾਅਦਾ ਸਿਰਫ਼ 600 ਕਰੋੜ ’ਤੇ ਸਿਮਟਿਆ
ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ 'ਆਪ' ਸਰਕਾਰ 'ਤੇ ਦੋਸ਼ ਲਾਇਆ ਕਿ ਅਰਵਿੰਦ ਕੇਜਰੀਵਾਲ ਵੱਲੋਂ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਰੇਤ-ਬੱਜਰੀ ਮਾਈਨਿੰਗ ਤੋਂ 20 ਹਜ਼ਾਰ ਕਰੋੜ ਰੁਪਏ ਕਮਾਉਣ ਵਾਲੀ ਗਾਰੰਟੀ ਪੂਰੀ ਤਰ੍ਹਾਂ ਝੂਠੀ ਸਾਬਤ ਹੋਈ ਹੈ।
Publish Date: Tue, 07 Jul 2026 08:43 AM (IST)
Updated Date: Tue, 07 Jul 2026 08:45 AM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ। ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ 'ਆਪ' ਸਰਕਾਰ 'ਤੇ ਦੋਸ਼ ਲਾਇਆ ਕਿ ਅਰਵਿੰਦ ਕੇਜਰੀਵਾਲ ਵੱਲੋਂ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਰੇਤ-ਬੱਜਰੀ ਮਾਈਨਿੰਗ ਤੋਂ 20 ਹਜ਼ਾਰ ਕਰੋੜ ਰੁਪਏ ਕਮਾਉਣ ਵਾਲੀ ਗਾਰੰਟੀ ਪੂਰੀ ਤਰ੍ਹਾਂ ਝੂਠੀ ਸਾਬਤ ਹੋਈ ਹੈ।
ਢਿੱਲੋਂ ਨੇ ਕਿਹਾ ਕਿ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਨਾ ਨਾਜਾਇਜ਼ ਮਾਈਨਿੰਗ ਰੁਕੀ, ਨਾ ਸਰਕਾਰੀ ਖਜ਼ਾਨਾ ਭਰਿਆ। ਉਨ੍ਹਾਂ ਕਿਹਾ ਕਿ 2025-26 ਵਿਚ ਪੂਰਾ ਜ਼ੋਰ ਲਾ ਕੇ ਵੀ ਸਰਕਾਰ ਸਿਰਫ਼ 600 ਕਰੋੜ ਰੁਪਏ ਹੀ ਇਕੱਠੇ ਕਰ ਸਕੀ, ਜਿਸ ’ਚੋਂ 150 ਕਰੋੜ ਵੀ ਹਿਮਾਚਲ ਤੇ ਹਰਿਆਣੇ ਤੋਂ ਆਉਣ ਵਾਲੀ ਮਾਈਨਿੰਗ ਦੇ ਟੈਕਸ ਦਾ ਹੈ।
ਉਨ੍ਹਾਂ ਨੇ ਸਵਾਲ ਚੁੱਕਿਆ ਕਿ ਬਾਕੀ ਬਚਦੇ 19,400 ਕਰੋੜ ਰੁਪਏ ਆਖਿਰ ਕਿੱਥੇ ਗਏ। ਉਨ੍ਹਾਂ ਕਿਹਾ ਕਿ ਸ਼ਰੇਆਮ ਟਿੱਪਰ ਦੌੜ ਰਹੇ ਹਨ, ਦਰਿਆਵਾਂ ਦਾ ਸੀਨਾ ਪੁੱਟਿਆ ਜਾਂਦਾ ਰਿਹਾ ਪਰ ਸਰਕਾਰ ਅੱਖਾਂ ਮੀਟੀ ਬੈਠੀ ਹੈ।