- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਸਭਾ ਨਾਲ ਸਬੰਧਤ ਸਮੂਹ ਸਾਹਿਤ ਸਭਾਵਾਂ, ਉਨ੍ਹਾਂ ਦੇ ਅਹੁਦੇਦਾਰਾਂ, ਕਾਰਜਕਾਰਨੀ ਮੈਂਬਰਾਂ ਅਤੇ ਪੰਜਾਬੀ ਲੇਖਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਇਲਾਕਿਆਂ ਦੀਆਂ ਸਾਹਿਤ ਸਭਾਵਾਂ ਨਾਲ ਤਾਲਮੇਲ ਕਰ ਕੇ ਆਪਣੀ ਮੈਂਬਰਸ਼ਿਪ ਨਵਿਆਉਣ ਅਤੇ ਨਵੇਂ ਮੈਂਬਰਾਂ ਦੇ ਵੇਰਵੇ 31 ਜੁਲਾਈ ਤੱਕ ਕੇਂਦਰੀ ਦਫ਼ਤਰ ਨੂੰ ਭੇਜਣ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਕੇਂਦਰੀ ਪੰਜਾਬੀ ਲੇਖਕ ਸਭਾ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਦਰਸ਼ਨ ਬੁੱਟਰ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਦੱਸਿਆ ਕਿ ਸਭਾ ਦੀਆਂ ਤਿੰਨ ਸਾਲਾਂ ਬਾਅਦ ਹੋਣ ਵਾਲੀਆਂ ਚੋਣਾਂ ਇਸ ਸਾਲ 31 ਅਕਤੂਬਰ ਤੋਂ ਪਹਿਲਾਂ ਕਰਵਾਈਆਂ ਜਾਣੀਆਂ ਹਨ। ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਮੈਂਬਰਸ਼ਿਪ ਨਵਿਆਉਣ ਅਤੇ ਨਵੇਂ ਮੈਂਬਰ ਬਣਾਉਣ ਦੀ ਆਖ਼ਰੀ ਮਿਤੀ 31 ਜੁਲਾਈ ਤੱਕ ਵਧਾ ਦਿੱਤੀ ਗਈ ਹੈ।
ਉਨ੍ਹਾਂ ਸਭਾ ਨਾਲ ਸਬੰਧਤ ਸਮੂਹ ਸਾਹਿਤ ਸਭਾਵਾਂ, ਉਨ੍ਹਾਂ ਦੇ ਅਹੁਦੇਦਾਰਾਂ, ਕਾਰਜਕਾਰਨੀ ਮੈਂਬਰਾਂ ਅਤੇ ਪੰਜਾਬੀ ਲੇਖਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਇਲਾਕਿਆਂ ਦੀਆਂ ਸਾਹਿਤ ਸਭਾਵਾਂ ਨਾਲ ਤਾਲਮੇਲ ਕਰ ਕੇ ਆਪਣੀ ਮੈਂਬਰਸ਼ਿਪ ਨਵਿਆਉਣ ਅਤੇ ਨਵੇਂ ਮੈਂਬਰਾਂ ਦੇ ਵੇਰਵੇ 31 ਜੁਲਾਈ ਤੱਕ ਕੇਂਦਰੀ ਦਫ਼ਤਰ ਨੂੰ ਭੇਜਣ।
ਉਨ੍ਹਾਂ ਦੱਸਿਆ ਕਿ ਸਾਲਾਨਾ ਮੈਂਬਰਸ਼ਿਪ ਫ਼ੀਸ 200 ਰੁਪਏ ਅਤੇ ਜੀਵਨ ਮੈਂਬਰਸ਼ਿਪ ਫ਼ੀਸ 1000 ਰੁਪਏ ਨਿਰਧਾਰਤ ਕੀਤੀ ਗਈ ਹੈ। ਨਵੀਂ ਮੈਂਬਰਸ਼ਿਪ ਲਈ ਬਿਨੈਕਾਰ ਕੋਲ ਘੱਟੋ-ਘੱਟ ਇੱਕ ਸਾਹਿਤਕ ਪੁਸਤਕ ਪ੍ਰਕਾਸ਼ਿਤ ਹੋਣੀ ਲਾਜ਼ਮੀ ਹੈ। ਜੇਕਰ ਪੁਸਤਕ ਪ੍ਰਕਾਸ਼ਨ ਅਧੀਨ ਹੈ ਤਾਂ ਉਸ ਦਾ ਖਰੜਾ ਵੀ ਪ੍ਰਵਾਨਯੋਗ ਹੋਵੇਗਾ । ਇਸ ਤੋਂ ਇਲਾਵਾ ਕਿਸੇ ਨਾਮਵਰ ਅਖ਼ਬਾਰ ਜਾਂ ਸਾਹਿਤਕ ਰਸਾਲੇ ਵਿੱਚ ਘੱਟੋ-ਘੱਟ ਵੀਹ ਮੌਲਿਕ ਰਚਨਾਵਾਂ ਪ੍ਰਕਾਸ਼ਿਤ ਹੋਣ ਨੂੰ ਵੀ ਯੋਗਤਾ ਵਜੋਂ ਸਵੀਕਾਰ ਕੀਤਾ ਜਾਵੇਗਾ।