
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹਵਾਰਾ ਨੇ ਵੀਡੀਓ ਸੰਦੇਸ਼ ’ਚ ਕਿਹਾ ਹੈ ਕਿ ਕੌਮੀ ਇਨਸਾਫ ਮੋਰਚਾ ਬਿਲਕੁਲ ਸਹੀ ਦਿਸ਼ਾ ’ਚ ਚੱਲ ਰਿਹਾ ਹੈ। 15 ਅਗਸਤ ਨੂੰ ਮੋਰਚੇ ਦੇ ਪ੍ਰੋਗਰਾਮ ’ਚ ਸ਼ਰਾਰਤੀ ਅਨਸਰਾ ਤੋਂ ਬਚਣਾ ਚਾਹੀਦਾ ਹੈ। ਜਿਹੜਾ ਸੰਦੇਸ਼ ਤੇ ਹੁਕਮ ਕੌਮੀ ਮੋਰਚਾ ਦੇ ਆਗੂ ਦੇਣ ਉਸ ’ਤੇ ਸਿੱਖ ਸੰਗਤ ਤੇ ਖ਼ਾਸ ਕਰ ਕੇ ਨੌਜਵਾਨ ਪੀੜ੍ਹੀ ਪੂਰਾ ਅਮਲ ਕਰੇ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਦਿੱਲੀ ਦੀ ਮੰਡੋਲੀ ਜੇਲ ’ਚ ਬੰਦ ਜਗਤਾਰ ਸਿੰਘ ਹਵਾਰਾ ਦੀ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਓ ’ਚ ਸਿੱਖ ਸੰਗਤ, ਖਾਸ ਕਰਕੇ ਨੌਜਵਾਨਾਂ ਨੂੰ ਸੰਜਮ ਵਰਤਣ ਤੇ ਹਿੰਸਕ ਨਾ ਹੋਣ ਦੀ ਅਪੀਲ ਕੀਤੀ ਹੈ। ਪਿਛਲੇ 31 ਸਾਲਾਂ ਤੋਂ ਜੇਲ ’ਚ ਬੰਦ ਹਵਾਰਾ ਦੀ ਇਹ ਪਹਿਲੀ ਵੀਡੀਓ ਹੈ ਜੋ ਜੇਲ ’ਚੋਂ ਬਾਹਰ ਆਈ ਹੈ। ਵੀਡੀਓ ਅਸਲੀ ਹੈ ਜਾਂ ਫ਼ਰਜ਼ੀ ਇਸ ਬਾਰੇ ਸਪਸ਼ਟ ਨਹੀਂ। ਹਵਾਰਾ ਨੇ ਆਜ਼ਾਦੀ ਦੇ ਇਸ ਮੌਕੇ ਕੌਮੀ ਇਨਸਾਫ ਮੋਰਚਾ ਵੱਲੋਂ ਚੰਡੀਗੜ੍ਹ ਵਿਖੇ ਕੱਢੇ ਜਾ ਰਹੇ ਰੋਸ ਮਾਰਚ ਨੂੰ ਲੈ ਕੇ ਸਿੱਖ ਸੰਗਤ, ਖਾਸ ਕਰਕੇ ਨੌਜਵਾਨਾਂ ਨੂੰ ਸੰਜਮ ਵਰਤਣ, ਹੱਲਾ ਗੁੱਲਾ ਨਾ ਕਰਨ ਅਤੇ ਹਿੰਸਕ ਨਾ ਹੋਣ ਦੀ ਅਪੀਲ ਕੀਤੀ ਹੈ। ਹਵਾਰਾ ਨੇ ਵੀਡੀਓ ਸੰਦੇਸ਼ ’ਚ ਕਿਹਾ ਹੈ ਕਿ ਕੌਮੀ ਇਨਸਾਫ ਮੋਰਚਾ ਬਿਲਕੁਲ ਸਹੀ ਦਿਸ਼ਾ ’ਚ ਚੱਲ ਰਿਹਾ ਹੈ। 15 ਅਗਸਤ ਨੂੰ ਮੋਰਚੇ ਦੇ ਪ੍ਰੋਗਰਾਮ ’ਚ ਸ਼ਰਾਰਤੀ ਅਨਸਰਾ ਤੋਂ ਬਚਣਾ ਚਾਹੀਦਾ ਹੈ। ਜਿਹੜਾ ਸੰਦੇਸ਼ ਤੇ ਹੁਕਮ ਕੌਮੀ ਮੋਰਚਾ ਦੇ ਆਗੂ ਦੇਣ ਉਸ ’ਤੇ ਸਿੱਖ ਸੰਗਤ ਤੇ ਖ਼ਾਸ ਕਰ ਕੇ ਨੌਜਵਾਨ ਪੀੜ੍ਹੀ ਪੂਰਾ ਅਮਲ ਕਰੇ।