- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰ ਜੇਕਰ ਪਿਛਲੇ ਕੁੱਝ ਮਹੀਨਿਆਂ ’ਤੇ ਪੰਛੀ ਝਾਤ ਮਾਰੀ ਜਾਵੇ ਤਾਂ ਪਾਰਟੀ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ, ਮਨਪ੍ਰੀਤ ਸਿੰਘ ਇਯਾਲੀ, ਚਰਨਜੀਤ ਸਿੰਘ ਬਰਾੜ, ਤਜਿੰਦਰਪਾਲ ਸਿੰਘ ਸੰਧੂ ਸਮੇਤ ਇਕ ਦਰਜ਼ਨ ਤੋਂ ਵੱਧ ਆਗੂ ਪਾਰਟੀ ਨੂੰ ਅਲਵਿਦਾ ਕਹਿ ਦੂਜੀਆਂ ਪਾਰਟੀਆਂ ਵਿਚ ਸ਼ਾਮਲ ਹੋ ਚੁੱਕੇ ਹਨ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਥਕ ਏਕਤਾ, ਅਕਾਲੀ ਦਲ ਦੇ ਵੱਖ ਵੱਖ ਧੜ੍ਹਿਆ (ਪਾਰਟੀਆਂ) ਨੂੰ ਆਪਣੇ ਚੁੱਲ੍ਹੇ ਸਮੇਟ ਕੇ ਇਕ ਮੰਚ ’ਤੇ ਇਕੱਠਾ ਕਰਨ ਦੇ ਮੰਤਵ ਲਈ ਹੋਂਦ ਵਿਚ ਆਇਆ ਅਕਾਲੀ ਦਲ (ਪੁਨਰ ਸੁਰਜੀਤ)ਸੁਰਜੀਤ ਹੋਣ ਦੀ ਥਾਂ ਬਿਖੜਨ ਲੱਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪਾਰਟੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਅਗਵਾਈ ਕਰਨ ਵੇਲ਼ੇ ਸ਼ਾਇਦ ਇਹ ਸ਼ਬਦ "ਦੇਖਿਓ ਕਿਤੇ ਮੈਨੂੰ ਮੂਹਰੇ (ਅੱਗੇ) ਲਾ ਕੇ, ਮੇਰੇ ਡਾਹਾ ਪਾ ਕੇ ਕਿਤੇ ਛੱਡ ਨਾ ਦੇਣਾ, ਮੈਂ ਪਿੱਛੇ ਦੇਖਾਂ ਤਾਂ ਕੋਈ ਹੋਵੇ ਹੀ ਨਾ" ਸਹਿਜ ਸੁਭਾਅ ਕਹੇ ਹੋਣਗੇ। ਪਰ ਜੇਕਰ ਪਿਛਲੇ ਕੁੱਝ ਮਹੀਨਿਆਂ ’ਤੇ ਪੰਛੀ ਝਾਤ ਮਾਰੀ ਜਾਵੇ ਤਾਂ ਪਾਰਟੀ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ, ਮਨਪ੍ਰੀਤ ਸਿੰਘ ਇਯਾਲੀ, ਚਰਨਜੀਤ ਸਿੰਘ ਬਰਾੜ, ਤਜਿੰਦਰਪਾਲ ਸਿੰਘ ਸੰਧੂ ਸਮੇਤ ਇਕ ਦਰਜ਼ਨ ਤੋਂ ਵੱਧ ਆਗੂ ਪਾਰਟੀ ਨੂੰ ਅਲਵਿਦਾ ਕਹਿ ਦੂਜੀਆਂ ਪਾਰਟੀਆਂ ਵਿਚ ਸ਼ਾਮਲ ਹੋ ਚੁੱਕੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਡਿੱਗ ਰਹੇ ਗ੍ਰਾਫ਼ ਅਤੇ ਲੋਕਾਂ ਵਿਚ ਨਿਰਾਸ਼ਤਾ ਹੋਣ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਅਨੁਸਾਰ ਅਕਾਲੀ ਦਲ ਦੀ ਨਵੀਂ ਭਰਤੀ ਕੀਤੀ ਗਈ, ਡੈਲੀਗੇਟ ਬਣਾਏ ਗਏ ਪਰ ਪਾਰਟੀ ਦਾ ਜਥੇਬੰਦਕ ਢਾਂਚਾ ਬਣਾਏ ਜਾਣ ਤੋਂ ਕੁੱਝ ਮਹੀਨਿਆਂ ਬਾਅਦ ਹੀ ਪਾਰਟੀ ਵਿਚ ਮਤਭੇਦ ਉਭਰਨੇ ਸ਼ੁਰੂ ਹੋ ਗਏ ਸਨ। ਸੂਤਰ ਦੱਸਦੇ ਹਨ ਕਿ ਕਈ ਮੁੱਦਿਆਂ ’ਤੇ ਪਾਰਟੀ ਆਗੂਆਂ ਵਿਚ ਇਕਸੁਰਤਾ ਨਹੀਂ ਹੈ।
ਇੱਥੇ ਦੱਸਿਆ ਜਾਂਦਾ ਹੈ ਕਿ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਹਰੀ ਸਿੰਘ ਨਾਭਾ , ਤੇਜਿੰਦਰਪਾਲ ਸੰਧੂ,ਕਰਨ ਸਿੰਘ ਡੀਟੀਓ, ਵਰਿੰਦਰ ਲੂੰਬਾ ਸਾਬਕਾ ਵਿਧਾਇਕ, ਚਰਨਜੀਤ ਸਿੰਘ ਬਰਾੜ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਮੱਖਣ ਬਰਾੜ, ਸਤਵਿੰਦਰ ਢੱਟ, ਬੀਬੀ ਪਰਮਜੀਤ ਕੌਰ ਲਾਂਡਰਾਂ, ਬੀਬੀ ਸਤਵਿੰਦਰ ਕੌਰ ਧਾਲੀਵਾਲ, ਕਰਨੈਲ ਸਿੰਘ ਪੰਜੋਲੀ, ਅਮਰਿੰਦਰ ਸਿੰਘ ਲਿਬੜਾ ਸਮੇਤ ਕਈ ਆਗੂਆਂ ਨੇ ਪੁਰਨ ਸੁਰਜੀਤ ਨਾਲੋ ਨਾਤਾ ਤੋੜ ਦੂਜੀਆਂ ਪਾਰਟੀਆਂ ਨਾਲ ਜੋੜ ਲਿਆ ਹੈ। ਦੱਸਿਆ ਜਾਂਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਪਾਰਟੀ ਦੇ ਕਈ ਹੋਰ ਆਗੂ ਵੀ ਪਾਰਟੀ ਨੂੰ ਅਲਵਿਦਾ ਕਹਿ ਸਕਦੇ ਹਨ।
ਸੱਭ ਤੋਂ ਅਹਿਮ ਗੱਲ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਸਿਆਸੀ ਪਾਰੀ ਦੀ ਸ਼ੁਰੂਆਤ ਕਰਦੇ ਸਮੇਂ ਐਲਾਨ ਕੀਤਾ ਸੀ ਕਿ ਉਹ ਕੋਈ ਚੋਣ ਨਹੀਂ ਲੜ੍ਹਨਗੇ। ਉਨ੍ਹਾਂ ਨੂੰ ਵਿਧਾਇਕ ਜਾਂ ਮੁੱਖ ਮੰਤਰੀ ਬਣਨ ਦਾ ਸ਼ੌਕ ਨਹੀਂ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸਿਆਸਤ ਵਿਚ ਲੋਕ ਸਿਆਸੀ ਹਿੱਤਾਂ ਦੀ ਪੂਰਤੀ ਲਈ ਅੱਗੇ ਆਉਂਦੇ ਹਨ, ਜੇਕਰ ਅਜਿਹਾ ਹੈ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਸਿਆਸੀ ਪਾਰਟੀ ਖੇਡਣ ਦੀ ਬਜਾਏ ਪੰਥਕ ਮਰਿਆਦਾ ਅਨੁਸਾਰ ਸਿੱਖੀ ਅਤੇ ਗੁਰਬਾਣੀ ਦੇ ਪ੍ਰਚਾਰ ਲਈ ਅੱਗੇ ਆਉਣਾ ਚਾਹੀਦਾ ਹੈ।
ਇਕਬਾਲ ਸਿੰਘ ਝੂੰਦਾ ਦੇ ਵਾਰਸ ਪੰਜਾਬ ਨੂੰ ਸਮਰਥਨ ਦੇਣ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਐਕਸ ’ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸੱਤਾ ਦੀਆਂ ਭੁੱਖੀਆਂ ਲੂੰਬੜੀਆਂ ਪੰਥਕ ਏਕਤਾ ਦੀ ਆੜ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ’ਤੇ ਕੀਤੀ ਅਰਦਾਸ ’ਚੋ ਨਿਕਲੀ ਪਾਰਟੀ ਨੂੰ ਦਗਾ ਦੇ ਕੇ ਕਿਸੇ ਹੋਰ ਨਾਲ ਵਫ਼ਾ ਕਰਨ ਤੁਰ ਪਏ। ਉਹਨਾਂ ਲਿਖਿਆ ਹੈ ਕਿ ਉਥੇ ਵਫ਼ਾ ਕਰਨ ਇਹੋ ਅਰਦਾਸ ਹੈ।