- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਹਿੰਦੇ ਜਾਂਚ ਵਿਚ ਪਤਾ ਲੱਗਿਆ ਕਿ ਨੌਕਰ ਪਿਛਲੇ ਕੁੱਝ ਕੁ ਸਾਲਾਂ ਤੋਂ ਵਿਧਾਇਕ ਸਾਹਿਬ ਦੇ ਬੈਗ ਵਿਚੋਂ ਕੁੱਝ ਨਗਦੀ ਚੁਰਾਉਂਦਾ ਰਿਹੈ ਅਤੇ ਉਸ ਨੇ ਹੌਲੀ-ਹੌਲੀ ਕਰਕੇ ਕਰੀਬ ਸੱਤਰ ਲੱਖ ਰੁਪਏ ਚੁਰਾ ਲਏ, ਪਰ ਐੱਮ.ਐੱਲ.ਏ. ਸਾਹਿਬ ਨੂੰ ਪਤਾ ਹੀ ਨਾ ਲੱਗਿਆ। ਇਹ ਗੱਲ ਹਲਕੇ ਵਿਚ ਜੰਗਲ ਦੀ ਅੱਗ ਫ਼ੈਲੀ ਹੋਈ ਹੈ। ਕਹਾਵਤ ਹੈ ਕਿ ਚੋਰ ਨੂੰ ਖਾਂਦੇ ਨੂੰ ਨਾ ਦੇਖੋ, ਉਸ ਦੇ ਪੈਂਦੀਆਂ ਦੇਖੋ।

-ਜੈ ਸਿੰਘ ਛਿੱਬਰ, ਚੰਡੀਗੜ੍ਹ:
ਐੱਮ.ਐੱਲ.ਏ ਦਾ ਲੱਖਪਤੀ ਨੌਕਰ
ਕਹਿੰਦੇ ਇਕ ਐੱਮ.ਐੱਲ.ਏ. ਸਾਹਿਬ ਦਾ ਨੌਕਰ ਚੰਗੀ ਟੌਹਰ ਕੱਢਣ ਲੱਗ ਪਿਆ। ਲੋਕਾਂ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਪਰ ਸਾਹਿਬ ਨੇ ਇਸ ਨੂੰ ਅਣਗੌਲਿਆਂ ਕਰ ਦਿੱਤਾ। ਜਦੋਂ ਨੌਕਰ ਨੇ ਨਵੀਂ ਕਾਰ ਲੈ ਲਈ ਤਾਂ ਐੱਮ.ਐੱਲ.ਏ. ਸਾਹਿਬ ਦੀਆਂ ਅੱਖਾਂ ਅੱਗੇ ਭੰਬੂ ਤਾਰੇ ਨੱਚਣ ਲੱਗੇ। ਸਾਹਿਬ ਨੂੰ ਲੱਗਾ ਕਿ ਕਿਤੇ 'ਉਹ' ਉਸ ਦੇ ਨਾਮ ’ਤੇ ਭ੍ਰਿਸ਼ਟਾਚਾਰ ਤਾਂ ਨਹੀਂ ਕਰ ਰਿਹਾ ਤਾਂ ਸਾਹਿਬ ਨੇ ਚੁੱਕਿਆ ਫੋਨ ਤੇ ਮਿਲਾ ਲਿਆ ਥਾਣੇਦਾਰ ਨੂੰ ਹੁਕਮ ਦਿੱਤਾ ਕਿ ਪਤਾ ਕਰੋ ਕਿ ਨਵੀਂ ਕਾਰ ਕਿਵੇਂ ਤੇ ਕਿੱਥੋਂ ਲਈ ਹੈ। ਬੱਸ ਫਿਰ ਕੀ ਸੀ, ਥਾਣੇਦਾਰ ਨੇ ਦਿਖਾਈ ਥਾਣੇਦਾਰੀ ਤੇ ਨੌਕਰ ਨੇ ਸੱਭ ਦੱਸ ਦਿੱਤਾ। ਕਹਿੰਦੇ ਜਾਂਚ ਵਿਚ ਪਤਾ ਲੱਗਿਆ ਕਿ ਨੌਕਰ ਪਿਛਲੇ ਕੁੱਝ ਕੁ ਸਾਲਾਂ ਤੋਂ ਵਿਧਾਇਕ ਸਾਹਿਬ ਦੇ ਬੈਗ ਵਿਚੋਂ ਕੁੱਝ ਨਗਦੀ ਚੁਰਾਉਂਦਾ ਰਿਹੈ ਅਤੇ ਉਸ ਨੇ ਹੌਲੀ-ਹੌਲੀ ਕਰਕੇ ਕਰੀਬ ਸੱਤਰ ਲੱਖ ਰੁਪਏ ਚੁਰਾ ਲਏ, ਪਰ ਐੱਮ.ਐੱਲ.ਏ. ਸਾਹਿਬ ਨੂੰ ਪਤਾ ਹੀ ਨਾ ਲੱਗਿਆ। ਇਹ ਗੱਲ ਹਲਕੇ ਵਿਚ ਜੰਗਲ ਦੀ ਅੱਗ ਫ਼ੈਲੀ ਹੋਈ ਹੈ। ਕਹਾਵਤ ਹੈ ਕਿ ਚੋਰ ਨੂੰ ਖਾਂਦੇ ਨੂੰ ਨਾ ਦੇਖੋ, ਉਸ ਦੇ ਪੈਂਦੀਆਂ ਦੇਖੋ।
---
ਬੁਰਾ ਫਸਿਆ ਪੱਤਰਕਾਰ
ਇਕ ਪੱਤਰਕਾਰ ਦੇ ਬਾਪੂ ਨੇ ਉਹਨਾਂ ਦੇ ਘਰ ਦੇ ਬਾਹਰ ਗਲੀ ਵਿਚ ਖੜ੍ਹਾ ਮੋਟਰ ਸਾਈਕਲ ਚੋਰੀ ਕਰਦਾ ਇਕ ਚੋਰ ਰੰਗੇ ਹੱਥ ਫੜ੍ਹ ਲਿਆ ਅਤੇ ਆਪਣੇ ਪੱਤਰਕਾਰ ਪੁੱਤ ਨੂੰ ਫੋਨ ਕਰ ਮੌਕੇ ’ਤੇ ਬੁਲਾ ਲਿਆ। ਐਨੇ ਵਿਚ ਲੋਕ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਇਕ, ਦੋ, ਤਿੰਨ, ਚਾਰ ਕਰੀਬ ਦਸ ਫੋਨ ਪੁਲਿਸ ਨੂੰ ਕੀਤੇ ਗਏ। ਲੋਕ ਇਕੱਠੇ ਹੁੰਦੇ ਗਏ ਪਰ ਪੁਲਿਸ ਨਹੀ ਪੁੱਜੀ। ਇਕ ਦੋ ਜਣਿਆ ਨੇ ਚੋਰ ਦੇ ਥੱਪੜ ਜੜ੍ਹ ਦਿੱਤਾ ਤਾਂ ਪੱਤਰਕਾਰ ਦੀ ਮੁਸ਼ਕਲ ਵੱਧ ਗਈ ਕਿ ਕਿਤੇ ਜੱਗੋ ਤੇਰਵੀ ਨਾ ਹੋ ਜਾਵੇ। ਪੱਤਰਕਾਰ ਨੇ ਚੋਰ ਨੂੰ ਬਚਾਉਂਦੇ ਹੋਏ ਕਿਤੇ ਸੁਰੱਖਿਅਤ ਬਿਠਾ ਦਿੱਤਾ ਅਤੇ ਪੁਲਿਸ ਦਾ ਇੰਤਜ਼ਾਰ ਕਰਦਾ ਰਿਹੈ। ਕਹਿੰਦੇ ਤਿੰਨ-ਚਾਰ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਪੁਲਿਸ ਥਾਣੇ ’ਚੋ ਪੁਲਿਸ ਮੁਲਾਜ਼ਮ ਘਟਨਾਾ ਸਥਾਨ ’ਤੇ ਸੱਤ-ਅੱਠ ਘੰਟੇ ਬਾਦ ਪੁੱਜੇ ਅਤੇ ਪੱਤਰਕਾਰ ਨੂੰ ਪੁੱਛਿਆ ਕੀ ਕਿੱਥੇ ਹੈ ਚੋਰ? ਅੱਗੇ ਪੱਤਰਕਾਰ ਨੇ ਵੀ ਜਵਾਬ ਦੇ ਦਿੱਤਾ ਕਿ ਚੋਰ ਸਾਹਿਬ ਆਪਣੇ ਘਰ ਹੈ।
---
ਤੇ ਮਿਲ ਗਈ ਕੋਠੀ
ਸੱਤਾ ਦੇ ਗਲਿਆਰਿਆਂ ਵਿਚ ਚਰਚਾ ਹੈ ਕਿ ਪਰਿਵਾਰਵਾਦ ਦੀ ਰਾਜਨੀਤੀ ਦਾ ਵਿਰੋਧ ਕਰਨ ਵਾਲੇ ਇਕ ਵੱਡੇ ਕੌਮੀ ਆਗੂ ਦੇ ਮੁੰਡੇ ਨੇ ਰਾਜਨੀਤੀ ’ਚ ਪੈਰ ਰੱਖ ਲਿਆ ਹੈ ਅਤੇ ਛੋਟੇ ਨੇਤਾ ਜੀ ਨੇ ਆਪਣੀ ਪਾਰਟੀ ਦੀ ਸੋਸ਼ਲ ਮੀਡੀਆ ਟੀਮ ਨਾਲ ਪਿਛਲੇ ਦਿਨ ਚੰਡੀਗੜ੍ਹ ’ਚ ਪਲੇਠੀ ਮੀਟਿੰਗ ਕੀਤੀ। ਸੋਸ਼ਲ ਮੀਡੀਆਂ ਕਟੈਂਟ ’ਚ ਉਸ ਨੇ ਗਲਤੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਅੱਗਿਓਂ ਟੀਮ ਦੇ ਮੈਂਬਰਾਂ ਨੇ ਦਿੱਲੀ ਦੇ ਇਕ ਹੋਰ ਆਗੂ ਦੀ ਦਖਲਅੰਦਾਜ਼ੀ ਕਰਨ ਦੀ ਗੱਲ ਕਹੀ। ਬਾਪੂ ਦੀ ਪਾਰਟੀ ਹੋਵੇ ਅਤੇ ਉਸ ਦੀ ਨਾ ਚੱਲੇ ਤਾਂ ਇਹ ਕਿਵੇਂ ਹੋ ਸਕਦਾ ਤਾਂ ਮੁੱਡੇ ਨੇ ਸਪੱਸ਼ਟ ਕਿਹਾ ਕਿ ਤੁਸਾਂ ਏਦਾਂ ਨੀ ਏਦਾਂ ਕਰੋ ਉਸ ਨੂੰ (ਆਗੂ) ਮੈਂ ਆਪ ਹੀ ਕਹਿ ਦੇਵਾਂਗਾ। ਅਜੇ ਗੱਲ ਹੀ ਚੱਲ ਰਹੀ ਸੀ ਕਿ ਕੁੱਝ ਮੈਂਬਰਾਂ ਨੇ ਆਪਣੀ ਰਿਹਾਇਸ਼ ਨੂੰ ਲੈ ਕੇ ਵੀ ਗੁਹਾਰ ਲਾ ਦਿੱਤੀ ਕਿ ਉਹ ਇਕ ਹੋਸਟਲ ਵਿਚ ਰਹਿੰਦੇ ਹਨ। ਬੱਸ ਫਿਰ ਨੌਜਵਾਨ ਆਗੂ ਨੇ ਉਸ ਦਿੱਲੀ ਵਾਲੇ ਆਗੂ ਨੂੰ ਲਾਇਆ ਫੋਨ ਤੇ ਸੋਸ਼ਲ ਮੀਡੀਆ ਟੀਮ ਲਈ ਕੋਠੀ ਦਾ ਪ੍ਰਬੰਧ ਕਰਨ ਦਾ ਹੁਕਮ ਦਿੱਤਾ। ਚਰਚਾ ਹੈ ਕਿ ਦੂਜੇ ਦਿਨ ਹੀ ਇਕ ਮੰਤਰੀ ਦੀ ਕੋਠੀ ਵਿਚ ਟੀਮ ਦੇ ਮੈਂਬਰਾਂ ਨੂੰ ਬਿਠਾ ਦਿੱਤਾ। ਹੁਣ ਘਰ ਦੀ ਛੱਤ ’ਤੇ ਮੰਤਰੀ ਸਾਹਿਬ ਰਹਿੰਦੇ ਹਨ ਤੇ ਹੇਠਾਂ ਟੀਮ ਦੇ ਮੈਂਬਰ।
---
ਜਾਖੜ ਦੇ ਇੱਕ ਤੀਰ ਨਾਲ ਦੋ ਨਿਸ਼ਾਨੇ
ਭਾਜਪਾ ਨੇਤਾ ਸੁਨੀਲ ਜਾਖੜ ਤੱਥਾਂ ਦੇ ਅਧਾਰਿਤ ਬੇਬਾਕੀ ਨਾਲ ਗੱਲ ਕਹਿਣ ਵਜੋਂ ਜਾਣੇ ਜਾਂਦੇ ਹਨ। ਉਹਨਾਂ ਨੂੰ ਕਹਾਵਤਾਂ, ਅਖਾਣਾਂ ਦੀ ਮਿਸਾਲ ਦੇ ਕੇ ਆਪਣੀ ਗੱਲ ਕਹਿਣ ਅਤੇ ਮੀਡੀਆ ਨੂੰ ਖ਼ਬਰ ਦੇਣ ਦਾ ਢੰਗ ਹੈ। ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੇ ਹੋਰ ਨੇਤਾ ਪ੍ਰੈੱਸ ਕਾਨਫਰੰਸ ਕਰ ਰਹੇ ਸਨ ਤਾਂ ਜਾਖੜ ਨੇ ਇਕ ਤੀਰ ਨਾਲ ਦੋ ਨਿਸ਼ਾਨੇ ਫੁੰਡ ਦਿੱਤੇ। ਸਿਆਸੀ ਵਿਰੋਧੀਆਂ ਦਾ ਬਿਨਾਂ ਨਾਂ ਲਏ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ "ਚੋਰਾਂ" ਨੂੰ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਕਰਨ ਲਈ ਕਹਿੰਦੇ ਹਨ ਤਾਂ ਉਹ ਅੱਗਿਓਂ ਨੀਵੀਂ ਪਾ ਲੈਂਦੇ ਹਨ। ਜੇਕਰ ਹਿੰਮਤ ਹੈ ਤਾਂ ਅੱਜ ਉਹ ਗੁਲਜ਼ਾਰ ਸਿੰਘ (ਤੂਰਬੰਜਾਰਾ ਵਾਲਾ) ਦੇ ਮੁੰਡੇ ਦੀਆਂ ਅੱਖਾਂ ਵਿਚ ਅੱਖ ਪਾ ਕੇ ਗੱਲ ਕਰੇ ਫਿਰ ਪਤਾ ਲੱਗੇਗਾ ਕਿ ਕਿਸ ਭਾਅ ਵਿਕਦੀ ਹੈ।