ਹਾਈ ਕਮਾਂਡ ਨੇ ਇਕ ਹਫ਼ਤੇ 'ਚ ਦੂਜੀ ਵਾਰ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਦਿੱਲੀ ਸੱਦਿਆ, ਭਲਕੇ ਹੋਵੇਗੀ ਅਹਿਮ ਬੈਠਕ
ਸੂਤਰਾਂ ਮੁਤਾਬਕ ਇਸ ਬੈਠਕ 'ਚ ਸੂਬੇ ਦੇ ਮੌਜੂਦਾ ਸਿਆਸੀ ਹਾਲਾਤ, ਪਾਰਟੀ ਦੀ ਅੰਦਰੂਨੀ ਸਥਿਤੀ ਤੇ ਆਗਾਮੀ ਰਣਨੀਤੀ 'ਤੇ ਗੰਭੀਰ ਚਰਚਾ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੀ 29 ਮਈ ਨੂੰ ਵੀ ਦਿੱਲੀ 'ਚ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਹਾਈ ਕਮਾਨ ਦੀ ਵਿਸ਼ੇਸ਼ ਬੈਠਕ ਹੋ ਚੁੱਕੀ ਹੈ। ਇਕ ਹਫ਼ਤੇ ਦੇ ਅੰਦਰ ਹੀ ਦੁਬਾਰਾ ਬੁਲਾਈ ਗਈ ਇਸ ਬੈਠਕ ਨੂੰ ਸਿਆਸੀ ਮਾਹਿਰ ਬੇਹੱਦ ਅਹਿਮ ਮੰਨ ਰਹੇ ਹਨ।
Publish Date: Mon, 01 Jun 2026 04:41 PM (IST)
Updated Date: Mon, 01 Jun 2026 04:49 PM (IST)
ਸਟੇਟ ਬਿਊਰੋ, ਜਾਗਰਣ ਚੰਡੀਗੜ੍ਹ : ਪੰਜਾਬ ਕਾਂਗਰਸ 'ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਕਾਂਗਰਸ ਹਾਈ ਕਮਾਨ ਵੱਲੋਂ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੂੰ ਇਕ ਵਾਰ ਫਿਰ ਬੈਠਕ ਲਈ ਦਿੱਲੀ ਤਲਬ ਕੀਤਾ ਗਿਆ ਹੈ। ਇਹ ਅਹਿਮ ਬੈਠਕ 2 ਜੂਨ ਯਾਨੀ ਮੰਗਲਵਾਰ ਨੂੰ ਨਵੀਂ ਦਿੱਲੀ ਵਿਖੇ ਹੋਣ ਜਾ ਰਹੀ ਹੈ।
ਸੂਤਰਾਂ ਮੁਤਾਬਕ ਬੈਠਕ 'ਚ ਸੂਬੇ ਦੇ ਮੌਜੂਦਾ ਸਿਆਸੀ ਹਾਲਾਤ, ਪਾਰਟੀ ਦੀ ਅੰਦਰੂਨੀ ਸਥਿਤੀ ਤੇ ਆਗਾਮੀ ਰਣਨੀਤੀ 'ਤੇ ਗੰਭੀਰ ਚਰਚਾ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੀ 29 ਮਈ ਨੂੰ ਵੀ ਦਿੱਲੀ 'ਚ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਹਾਈ ਕਮਾਨ ਦੀ ਵਿਸ਼ੇਸ਼ ਬੈਠਕ ਹੋ ਚੁੱਕੀ ਹੈ। ਹਫ਼ਤੇ ਦੇ ਅੰਦਰ ਹੀ ਦੁਬਾਰਾ ਬੁਲਾਈ ਗਈ ਇਸ ਬੈਠਕ ਨੂੰ ਸਿਆਸੀ ਮਾਹਿਰ ਬੇਹੱਦ ਅਹਿਮ ਮੰਨ ਰਹੇ ਹਨ।