IAS ਵਰਜੀਤ ਵਾਲੀਆ ਪਟਿਆਲਾ ਦੇ ਨਵੇਂ DC, ਡਾ. ਪ੍ਰੀ਼ਤੀ ਯਾਦਵ ਦੀ ਮਾਰਕਫੈੱਡ ਮੈਨੇਜਿੰਗ ਡਾਇਰੈਕਟਰ ਵਜੋਂ ਨਿਯੁਕਤੀ
Punjab Government ਵਲੋਂ ਆਈਏਐਸ ਅਧਿਕਾਰੀਆਂ ਦੇ ਬੁੱਧਵਾਰ ਨੂੰ ਕੀਤੇ ਗਏ ਤਬਾਦਲਿਆਂ ਦੀ ਸੂਚੀ 'ਚ ਪਟਿਆਲਾ ਤੋਂ ਆਈਏਐਸ ਡਾ.ਪ੍ਰੀ਼ਤੀ ਯਾਦਵ ਨੂੰ ਮਾਰਕਫੈੱਡ ਮੈਨੇਜਿੰਗ ਡਾਇਰੈਕਟਰ ਨਿਯੁਕਤ ਕੀਤਾ ਹੈ।
Publish Date: Wed, 21 Jan 2026 03:24 PM (IST)
Updated Date: Wed, 21 Jan 2026 03:34 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਪਟਿਆਲਾ : ਪੰਜਾਬ ਕੇਡਰ ਦੇ 2018 ਬੈਚ ਦੇ ਆਈਏਐਸ ਅਧਿਕਾਰੀ ਵਰਜੀਤ ਵਾਲੀਆ (Varjeet Walia) ਨੂੰ ਪਟਿਆਲਾ ਦਾ ਡਿਪਟੀ ਕਮਿਸ਼ਨਰ (DC Patiala) ਤੈਨਾਤ ਕੀਤਾ ਗਿਆ ਹੈ। ਆਈਆਈਟੀ ਦਿੱਲੀ ਤੋਂ ਕੈਮੀਕਲ ਇੰਜੀਨੀਅਰਿੰਗ 'ਚ ਬੀ.ਟੈੱਕ. ਕਰਨ ਵਾਲੇ ਵਰਜੀਤ ਵਾਲੀਆ ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ। ਵਰਜੀਤ ਵਾਲੀਆ ਆਪਣੀਆਂ ਪ੍ਰਸ਼ਾਸਕੀ ਜ਼ਿੰਮੇਵਾਰੀਆਂ ਪ੍ਰਤੀ ਸਮਰਪਿਤ ਹਨ। ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ (Punjab Government) ਵਲੋਂ ਆਈਏਐਸ ਅਧਿਕਾਰੀਆਂ ਦੇ ਕੀਤੇ ਤਬਾਦਲਿਆਂ ਦੀ ਸੂਚੀ ਵਿਚ ਪਟਿਆਲਾ ਤੋਂ ਆਈਏਐਸ ਡਾ.ਪ੍ਰੀ਼ਤੀ ਯਾਦਵ ਨੂੰ ਮਾਰਕਫੈੱਡ ਮਨੇਜਿੰਗ ਡਾਇਰੈਕਟਰ ਨਿਯੁਕਤ ਕੀਤਾ ਹੈ।