- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਦਾਲਤ ਨੇ ਹਰਿਆਣਾ ਤੇ ਰਾਜਸਥਾਨ ਦੀਆਂ ਸੰਭਾਵੀ ਇਤਰਾਜ਼ਾਂ ਦਾ ਮੁੱਦਾ ਚੁੱਕਣ ’ਤੇ ਵੀ ਸਵਾਲ ਕੀਤੇ। ਕਿਹਾ ਕਿ ਜਦੋਂ ਬੀਬੀਐੱਮਬੀ ਨੂੰ ਅਜੇ ਕੋਈ ਨਿਰਦੇਸ਼ ਹੀ ਨਹੀਂ ਦਿੱਤਾ ਗਿਆ ਤਾਂ ਦੂਜੇ ਸੂਬਿਆਂ ਦੇ ਇਤਰਾਜ਼ਾਂ ਦਾ ਹਵਾਲਾ ਦੇਣਾ ਬੇਮਤਲਬ ਹੈ। ਅਦਾਲਤ ਨੇ ਬੋਰਡ ਦੇ ਚੇਅਰਮੈਨ ਅਤੇ ਕਾਨੂੰਨੀ ਅਧਿਕਾਰੀ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਦੇ ਨਿਰਦੇਸ਼ ਵੀ ਦਿੱਤੇ।

ਦਯਾਨੰਦ ਸ਼ਰਮਾ, ਪੰਜਾਬੀ ਜਾਗਰਣ, ਚੰਡੀਗੜ੍ਹ : ਖਰੜ ਦੇ ਇਤਿਹਾਸਕ ਮਹਾਰਾਜਾ ਅੱਜ ਸਰੋਵਰ ਦੇ ਸੁਰੱਖਿਆ ਅਤੇ ਪੁਨਰ-ਸੁਰਜੀਤੀ ਪ੍ਰਾਜੈਕਟ ’ਚ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐੱਮਬੀ) ਦੇ ਰਵੱਈਏ ’ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਅਦਾਲਤ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 100 ਕਰੋੜ ਰੁਪਏ ਮਨਜ਼ੂਰ ਕੀਤੇ ਜਾਣ ਦੇ ਬਾਵਜੂਦ ਬੋਰਡ ਦੇ ਅਧਿਕਾਰੀ ਪ੍ਰਾਜੈਕਟ ’ਚ ਅੜਿੱਕੇ ਪਾ ਰਹੇ ਹਨ। ਜਸਟਿਸ ਪੰਕਜ ਜੈਨ ਨੇ ਬੋਰਡ ਨੂੰ ਜਲ ਸੰਭਾਲ ਦੀ ਮੁਹਾਰਤ ਵਰਤ ਕੇ ਸਮੱਸਿਆ ਹੱਲ ਕਰਨ ਲਈ ਕਿਹਾ। ਅਦਾਲਤ ਨੇ ਆਪਣੇ ਹੁਕਮ ਦੀ ਕਾਪੀ ਕੇਂਦਰੀ ਊਰਜਾ ਮੰਤਰਾਲੇ ਦੇ ਸਕੱਤਰ ਨੂੰ ਭੇਜਣ ਦੇ ਨਿਰਦੇਸ਼ ਦਿੱਤੇ ਹਨ।
ਅਦਾਲਤ ਨੇ ਹਰਿਆਣਾ ਤੇ ਰਾਜਸਥਾਨ ਦੀਆਂ ਸੰਭਾਵੀ ਇਤਰਾਜ਼ਾਂ ਦਾ ਮੁੱਦਾ ਚੁੱਕਣ ’ਤੇ ਵੀ ਸਵਾਲ ਕੀਤੇ। ਕਿਹਾ ਕਿ ਜਦੋਂ ਬੀਬੀਐੱਮਬੀ ਨੂੰ ਅਜੇ ਕੋਈ ਨਿਰਦੇਸ਼ ਹੀ ਨਹੀਂ ਦਿੱਤਾ ਗਿਆ ਤਾਂ ਦੂਜੇ ਸੂਬਿਆਂ ਦੇ ਇਤਰਾਜ਼ਾਂ ਦਾ ਹਵਾਲਾ ਦੇਣਾ ਬੇਮਤਲਬ ਹੈ। ਅਦਾਲਤ ਨੇ ਬੋਰਡ ਦੇ ਚੇਅਰਮੈਨ ਅਤੇ ਕਾਨੂੰਨੀ ਅਧਿਕਾਰੀ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਦੇ ਨਿਰਦੇਸ਼ ਵੀ ਦਿੱਤੇ।
ਇਹ ਮਾਮਲਾ ਪਟੀਸ਼ਨਰ ਕੁਸੁਮ ਸ਼ਰਮਾ ਅਤੇ ਇਕ ਹੋਰ ਵੱਲੋਂ ਦਾਇਰ ਪਟੀਸ਼ਨ ਨਾਲ ਸਬੰਧਤ ਹੈ। ਪਟੀਸ਼ਨ ’ਚ ਦੋਸ਼ ਲਾਇਆ ਗਿਆ ਹੈ ਕਿ ਸਰੋਵਰ ’ਚ ਬਿਨਾਂ ਸੋਧਿਆ ਸੀਵਰੇਜ ਅਤੇ ਘਰੇਲੂ ਗੰਦਾ ਪਾਣੀ ਛੱਡਿਆ ਜਾ ਰਿਹਾ ਹੈ। ਹਾਈ ਕੋਰਟ ਨੇ ਅਗਲੀ ਸੁਣਵਾਈ 25 ਨਵੰਬਰ ਤੈਅ ਕਰਦਿਆਂ ਪੰਜਾਬ ਸਰਕਾਰ ਤੋਂ ਸਰੋਵਰ ਦੇ ਵਿਕਾਸ ਦੀ ਯੋਜਨਾ ਅਤੇ ਸਮਾਂ-ਸੀਮਾ ਬਾਰੇ ਹਲਫ਼ਨਾਮਾ ਮੰਗਿਆ ਹੈ।