- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਾਮਲੇ ਅਨੁਸਾਰ ਔਰਤ ਦਾ ਵਿਆਹ ਮਈ 2020 ਵਿੱਚ ਹੋਇਆ ਸੀ। ਫਰਵਰੀ 2021 ਵਿੱਚ ਪੁੱਤਰ ਅਤੇ ਨਵੰਬਰ 2025 ਵਿੱਚ ਧੀ ਦਾ ਜਨਮ ਹੋਇਆ। ਦਸੰਬਰ 2025 ਵਿੱਚ ਪਤੀ ਦੀ ਮੌਤ ਹੋ ਗਈ। ਔਰਤ ਨੇ ਦੋਸ਼ ਲਾਇਆ ਕਿ ਜੂਨ 2026 ਵਿੱਚ ਉਸ ਨੂੰ ਨਵਜਾਤ ਧੀ ਸਮੇਤ ਸਹੁਰੇ ਘਰ ਤੋਂ ਜਾਣ ਲਈ ਮਜਬੂਰ ਕੀਤਾ ਗਿਆ, ਜਦੋਂਕਿ ਪੰਜ ਸਾਲਾ ਪੁੱਤਰ ਨੂੰ ਦਾਦਾ-ਦਾਦੀ ਨੇ ਆਪਣੇ ਕੋਲ ਰੱਖ ਲਿਆ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜ ਸਾਲਾ ਬੱਚੇ ਦੀ ਕਸੱਟਡੀ ਦੇ ਮਾਮਲੇ ਵਿੱਚ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਕਿ ਪਿਤਾ ਦੀ ਮੌਤ ਤੋਂ ਬਾਅਦ ਬੱਚੇ ਦੀ ਕਸੱਟਡੀ ਦੇ ਮਾਮਲੇ ਵਿੱਚ ਮਾਂ ਨੂੰ ਦਾਦਾ-ਦਾਦੀ ’ਤੇ ਤਰਜੀਹ ਹਾਸਲ ਹੈ, ਜਦੋਂ ਤੱਕ ਇਹ ਸਾਬਤ ਨਾ ਹੋਵੇ ਕਿ ਉਹ ਬੱਚੇ ਦੀ ਦੇਖਭਾਲ ਕਰਨ ਵਿੱਚ ਅਸਮਰੱਥ ਹੈ। ਅਦਾਲਤ ਨੇ ਬੱਚੇ ਦੀ ਕੱਸਟਡੀ ਦਾਦਾ-ਦਾਦੀ ਤੋਂ ਲੈ ਕੇ ਮਾਂ ਨੂੰ ਸੌਂਪਣ ਦੇ ਹੁਕਮ ਦਿੱਤੇ ਹਨ।
ਜਸਟਿਸ ਜਸਜੀਤ ਸਿੰਘ ਬੇਦੀ ਨੇ ਕਿਹਾ ਕਿ ਅਜਿਹਾ ਕੋਈ ਤੱਥ ਸਾਹਮਣੇ ਨਹੀਂ ਆਇਆ, ਜਿਸ ਤੋਂ ਇਹ ਸਾਬਤ ਹੋਵੇ ਕਿ ਮਾਂ ਬੱਚਿਆਂ ਦੀ ਦੇਖਭਾਲ ਲਈ ਅਯੋਗ ਹੈ। ਅਦਾਲਤ ਨੇ ਕਿਹਾ ਕਿ ਦੋਵਾਂ ਬੱਚਿਆਂ ਦਾ ਮਾਂ ਨਾਲ ਰਹਿਣਾ ਉਨ੍ਹਾਂ ਦੇ ਹਿੱਤ ਅਤੇ ਭਲਾਈ ਵਿੱਚ ਹੋਵੇਗਾ।
ਮਾਮਲੇ ਅਨੁਸਾਰ ਔਰਤ ਦਾ ਵਿਆਹ ਮਈ 2020 ਵਿੱਚ ਹੋਇਆ ਸੀ। ਫਰਵਰੀ 2021 ਵਿੱਚ ਪੁੱਤਰ ਅਤੇ ਨਵੰਬਰ 2025 ਵਿੱਚ ਧੀ ਦਾ ਜਨਮ ਹੋਇਆ। ਦਸੰਬਰ 2025 ਵਿੱਚ ਪਤੀ ਦੀ ਮੌਤ ਹੋ ਗਈ। ਔਰਤ ਨੇ ਦੋਸ਼ ਲਾਇਆ ਕਿ ਜੂਨ 2026 ਵਿੱਚ ਉਸ ਨੂੰ ਨਵਜਾਤ ਧੀ ਸਮੇਤ ਸਹੁਰੇ ਘਰ ਤੋਂ ਜਾਣ ਲਈ ਮਜਬੂਰ ਕੀਤਾ ਗਿਆ, ਜਦੋਂਕਿ ਪੰਜ ਸਾਲਾ ਪੁੱਤਰ ਨੂੰ ਦਾਦਾ-ਦਾਦੀ ਨੇ ਆਪਣੇ ਕੋਲ ਰੱਖ ਲਿਆ।
ਦਾਦਾ-ਦਾਦੀ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਬੱਚੇ ਦਾ ਸਕੂਲ ਅਤੇ ਉਸ ਦੀ ਰੂਟੀਨ ਪ੍ਰਭਾਵਿਤ ਹੋਵੇਗੀ। ਹਾਈ ਕੋਰਟ ਨੇ ਦਲੀਲਾਂ ਦੇ ਬਾਵਜੂਦ ਬੱਚੇ ਦੀ ਕਸੱਟਡੀ ਮਾਂ ਨੂੰ ਦੇਣ ਦਾ ਹੁਕਮ ਦਿੱਤਾ। ਗੁਰਦਾਸਪੁਰ ਦੇ ਐੱਸਐੱਸਪੀ ਨੂੰ ਹੁਕਮ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਹਾਲਾਂਕਿ ਮਾਂ ਨੂੰ ਦਾਦਾ-ਦਾਦੀ ਨੂੰ ਬੱਚੇ ਨਾਲ ਮਿਲਣ ਦਾ ਮੌਕਾ ਦੇਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।