ਹਾਈ ਕੋਰਟ ਦਾ ਵੱਡਾ ਫੈਸਲਾ: ਜਬਰ-ਜਨਾਹ ਦੇ ਝੂਠੇ ਕੇਸ ਦੀ ਧਮਕੀ ਤੇ ਬਲੈਕਮੇਲਿੰਗ ਤੋਂ ਤੰਗ ਹੋ ਕੇ ਜਾਨ ਦੇਣ ਵਾਲੇ ਨੌਜਵਾਨ ਦੇ ਮਾਮਲੇ 'ਚ ਮੁਲਜ਼ਮ ਔਰਤ ਦੀ ਅਗਾਊਂ ਜ਼ਮਾਨਤ ਖਾਰਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਕ ਆਤਮਹੱਤਿਆ ਮਾਮਲੇ ’ਚ ਦੋਸ਼ੀ ਔਰਤ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਕੋਰਟ ਨੇ ਕਿਹਾ ਕਿ ਪਹਿਲੀ ਨਜ਼ਰ ’ਚ ਉਸ ਖ਼ਿਲਾਫ਼ ਆਤਮਹੱਤਿਆ ਲਈ ਮਜ਼ਬੂਰ ਕਰਨ ਦਾ ਮਾਮਲਾ ਬਣਦਾ ਹੈ। ਅਦਾਲਤ ਨੇ ਮੰਨਿਆ ਕਿ ਮਰਨ ਵਾਲੇ ਵੱਲੋਂ ਆਤਮਹੱਤਿਆ ਤੋਂ ਠੀਕ ਪਹਿਲਾਂ ਬਣਾਇਆ ਗਿਆ ਮੋਬਾਈਲ ਵੀਡੀਓ ਤੇ ਇਸਤੇਗਾਸਾ ਪੱਖ ਦੇ ਦੋਸ਼ ਇਸ ਪੱਧਰ ’ਤੇ ਕਾਫੀ ਹਨ ਅਤੇ ਮਾਮਲੇ ਦੀ ਨਿਰਪੱਖ ਜਾਂਚ ਲਈ ਔਰਤ ਦੀ ਹਿਰਾਸਤ ’ਚ ਪੁੱਛਗਿੱਛ ਜ਼ਰੂਰੀ ਹੈ। ਜਸਟਿਸ ਜਸਜੀਤ ਸਿੰਘ ਬੇਦੀ ਨੇ ਕਿਹਾ, ਇਸਤੇਗਾਸਾ ਪੱਖ ਮੁਤਾਬਕ ਮਰਨ ਵਾਲੇ ਨੂੰ ਪਟੀਸ਼ਨਕਰਤਾ ਔਰਤ ਦੋ ਲੱਖ ਰੁਪਏ ਦੇਣ ਲਈ ਮਜਬੂਰ ਕਰ ਰਹੀ ਸੀ ਅਤੇ ਰਕਮ ਨਾ ਦੇਣ '
Publish Date: Wed, 08 Jul 2026 11:56 AM (IST)
Updated Date: Wed, 08 Jul 2026 12:01 PM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਕ ਆਤਮਹੱਤਿਆ ਮਾਮਲੇ ’ਚ ਦੋਸ਼ੀ ਔਰਤ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਕੋਰਟ ਨੇ ਕਿਹਾ ਕਿ ਪਹਿਲੀ ਨਜ਼ਰ ’ਚ ਉਸ ਖ਼ਿਲਾਫ਼ ਆਤਮਹੱਤਿਆ ਲਈ ਮਜ਼ਬੂਰ ਕਰਨ ਦਾ ਮਾਮਲਾ ਬਣਦਾ ਹੈ। ਅਦਾਲਤ ਨੇ ਮੰਨਿਆ ਕਿ ਮਰਨ ਵਾਲੇ ਵੱਲੋਂ ਆਤਮਹੱਤਿਆ ਤੋਂ ਠੀਕ ਪਹਿਲਾਂ ਬਣਾਇਆ ਗਿਆ ਮੋਬਾਈਲ ਵੀਡੀਓ ਤੇ ਇਸਤੇਗਾਸਾ ਪੱਖ ਦੇ ਦੋਸ਼ ਇਸ ਪੱਧਰ ’ਤੇ ਕਾਫੀ ਹਨ ਅਤੇ ਮਾਮਲੇ ਦੀ ਨਿਰਪੱਖ ਜਾਂਚ ਲਈ ਔਰਤ ਦੀ ਹਿਰਾਸਤ ’ਚ ਪੁੱਛਗਿੱਛ ਜ਼ਰੂਰੀ ਹੈ। ਜਸਟਿਸ ਜਸਜੀਤ ਸਿੰਘ ਬੇਦੀ ਨੇ ਕਿਹਾ, ਇਸਤੇਗਾਸਾ ਪੱਖ ਮੁਤਾਬਕ ਮਰਨ ਵਾਲੇ ਨੂੰ ਪਟੀਸ਼ਨਕਰਤਾ ਔਰਤ ਦੋ ਲੱਖ ਰੁਪਏ ਦੇਣ ਲਈ ਮਜਬੂਰ ਕਰ ਰਹੀ ਸੀ ਅਤੇ ਰਕਮ ਨਾ ਦੇਣ 'ਤੇ ਉਸ ਨੂੰ ਝੂਠੇ ਜਬਰ ਜਨਾਹ ਦੇ ਮਾਮਲੇ ’ਚ ਫਸਾਉਣ ਦੀ ਧਮਕੀ ਦੇ ਰਹੀ ਸੀ। ਪਹਿਲੀ ਨਜ਼ਰ ’ਚ ਇਹ ਦੋਸ਼ ਆਤਮਹੱਤਿਆ ਲਈ ਮਜਬੂਰ ਕਰਨ ਦੇ ਦਾਇਰੇ ’ਚ ਆਉਂਦੇ ਹਨ। ਇਸ ਤੋਂ ਇਲਾਵਾ ਵੀਡੀਓ ਵੀ 11 ਮਾਰਚ 2026 ਨੂੰ, ਆਤਮਹੱਤਿਆ ਤੋਂ ਠੀਕ ਪਹਿਲਾਂ ਬਣਾਇਆ ਗਿਆ ਸੀ।
ਮਾਮਲਾ 11 ਮਾਰਚ 2026 ਨੂੰ ਕਪੂਰਥਲਾ ਸਿਟੀ ਥਾਣੇ ’ਚ ਬੀਐੱਨਐੱਸ ਦੀ ਧਾਰਾ 108 ਤਹਿਤ ਦਰਜ ਕੀਤੀ ਗਈ ਐੱਫਆਈਆਰ ਨਾਲ ਜੁੜਿਆ ਹੈ। ਸ਼ਿਕਾਇਤ ਮ੍ਰਿਤਕ ਦੀ ਮਾਂ ਨੇ ਦਰਜ ਕਰਵਾਈ ਸੀ। ਉਨ੍ਹਾਂ ਅਨੁਸਾਰ, ਉਨ੍ਹਾਂ ਦਾ ਪੁੱਤਰ, ਜੋ ਪੇਸ਼ੇ ਤੋਂ ਪਲੰਬਰ ਸੀ ਤੇ ਅੱਠਵੀਂ ਕਲਾਸ ਤੱਕ ਪੜ੍ਹਿਆ ਸੀ, ਪਿਛਲੇ ਕਰੀਬ ਡੇਢ ਸਾਲ ਤੋਂ ਦੋਸ਼ੀ ਔਰਤ ਦੇ ਸੰਪਰਕ ’ਚ ਸੀ। ਸ਼ਿਕਾਇਤ ਮੁਤਾਬਕ ਔਰਤ ਉਸ ਨੂੰ ਲਗਾਤਾਰ ਬਲੈਕ ਮੇਲ ਕਰ ਕੇ ਪੈਸੇ ਲੈ ਰਹੀ ਸੀ। ਘਟਨਾ ਤੋਂ ਕਰੀਬ 15 ਦਿਨ ਪਹਿਲਾਂ ਉਸ ਨੇ ਦੋ ਲੱਖ ਰੁਪਏ ਦੀ ਮੰਗ ਕੀਤੀ। ਉਨ੍ਹਾਂ ਪੁੱਤਰ ਨੂੰ ਭਰੋਸਾ ਦਿਤਾ ਕਿ ਅਗਲੇ ਦਿਨ ਪੰਚਾਇਤ ਜ਼ਰੀਏ ਔਰਤ ਨਾਲ ਗੱਲ ਕੀਤੀ ਜਾਵੇਗੀ, ਪਰ ਉਸੇ ਰਾਤ ਨੌਜਵਾਨ ਨੇ ਬੈੱਡਸ਼ੀਟ ਸਹਾਰੇ ਪੱਖੇ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਘਟਨਾ ਦੇ ਬਾਅਦ ਜਦੋਂ ਮਾਂ ਨੇ ਪੁੱਤਰ ਦਾ ਮੋਬਾਈਲ ਦੇਖਿਆ ਤਾਂ ਉਸ ’ਚ ਆਤਮਹੱਤਿਆ ਤੋਂ ਪਹਿਲਾਂ ਰਿਕਾਰਡ ਕੀਤਾ ਗਿਆ ਇਕ ਵੀਡੀਓ ਮਿਲਿਆ, ਜਿਸ ’ਚ ਉਸ ਨੇ ਔਰਤ ਨੂੰ ਜ਼ਿੰਮੇਵਾਰ ਠਹਿਰਾਇਆ। ਸ਼ਿਕਾਇਤ ’ਚ ਇਹ ਵੀ ਦੋਸ਼ ਲਾਇਆ ਗਿਆ ਕਿ ਔਰਤ ਦੇ ਰਿਸ਼ਤੇਦਾਰਾਂ ਨੇ ਵੀ ਨੌਜਵਾਨ ਨੂੰ ਫੋਨ 'ਤੇ ਧਮਕੀਆਂ ਦਿੱਤੀਆਂ ਸਨ।
ਇਸ ਆਧਾਰ 'ਤੇ ਮੰਗੀ ਸੀ ਅਗਾਊਂ ਜ਼ਮਾਨਤ ਔਰਤ ਵੱਲੋਂ ਦਲੀਲ ਦਿੱਤੀ ਗਈ ਕਿ ਉਸ ਨੂੰ ਝੂਠਾ ਫਸਾਇਆ ਗਿਆ ਹੈ। ਬਚਾਅ ਪੱਖ ਨੇ ਕਿਹਾ ਕਿ ਆਤਮਹੱਤਿਆ ਲਈ ਮਜਬੂਰ ਕਰਨ ਦਾ ਅਪਰਾਧ ਤਾਂ ਬਣਦਾ ਹੈ ਜਦੋਂ ਆਤਮਹੱਤਿਆ ਲਈ ਪ੍ਰਤੱਖ ਜਾਂ ਪਰੋਖ ਉਕਸਾਵੇ ਦਾ ਸਪੱਸ਼ਟ ਤੇ ਨਜ਼ਦੀਕੀ ਸਬੰਧ ਸਾਬਤ ਹੋਵੇ। ਇਹ ਵੀ ਤਰਕ ਦਿੱਤਾ ਗਿਆ ਕਿ ਅਕਤੂਬਰ 2025 ਦੇ ਦੋ ਲਿਖਤੀ ਭਰੋਸਿਆਂ ਤੋਂ ਸਪਸ਼ਟ ਹੈ ਕਿ ਮ੍ਰਿਤਕ ਨੂੰ ਔਰਤ ਨਾਲ ਸੰਪਰਕ ਨਾ ਕਰਨ ਤੇ ਉਸ ਨੂੰ ਪਰੇਸ਼ਾਨ ਨਾ ਕਰਨ ਲਈ ਕਿਹਾ ਗਿਆ ਸੀ। ਔਰਤ ਜਾਂਚ ’ਚ ਸ਼ਾਮਲ ਹੋਣ ਲਈ ਵੀ ਤਿਆਰ ਹੈ, ਇਸ ਲਈ ਉਸ ਨੂੰ ਅਗਾਊਂ ਜ਼ਮਾਨਤ ਦਿੱਤੀ ਜਾਣੀ ਚਾਹੀਦੀ ਹੈ।